Join
Tuesday, March 24, 2026
Tuesday, March 24, 2026

ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 4 ਸਕੂਲਾਂ ’ਚ.   22.00ਲੱਖ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦਾ ਕੀਤੇ ਉਦਘਾਟਨ 

ਸਿੱਖਿਆ ਮੁਕਾਬਲੇ ਪ੍ਰਾਈਵੇਟ ਸਕੂਲਾਂ ਨਾਲੋਂ ਬੇਹਤਰ ਹੋਣਗੇ ਸਰਕਾਰੀ ਸਕੂਲ਼: ਸ਼ੰਤੋਸ ਕਟਾਰੀਆ

ਬਲਾਚੌਰ 20 ਅਪ੍ਰੈਲ  (ਜਤਿੰਦਰ ਪਾਲ ਸਿੰਘ ਕਲੇਰ )

ਵਿਧਾਨ ਸਭਾ ਹਲਕਾ ਬਲਾਚੋਰ ਦੇ ਵਿਧਾਇਕਾ  ਸੰਤੋਸ਼ ਕਟਾਰੀਆ ਵਲੋ  ਸਰਕਾਰੀ ਪ੍ਰਾਇਮਰੀ ਸਕੂਲ ਕੌਲਗੜ੍ਹ ,ਸਰਕਾਰੀ ਪ੍ਰਾਇਮਰੀ ਸਕੂਲ ਬਛੋੜੀ  ,ਸਰਕਾਰੀ ਮਿਡਲ ਸਕੂਲ ਮੋਜੋਵਾਲ ਮਜਾਰਾ ,ਸਰਕਾਰੀ ਪ੍ਰਾਇਮਰੀ ਸਕੂਲ ਫਿਰਨੀ ਮਜਾਰਾ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕਲਾਸ ਰੂਮ ਸਮੇਤ ਕਈ ਤਰ੍ਹਾਂ ਦੇ ਕੰਮ ਸ਼ਾਮਲ ਹਨ। ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ  ਸ਼ੰਤੋਸ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ ਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾਣਗੇ।ਵਿਧਾਇਕਾ ਨੇ ਕਿਹਾ ਕਿ ਆਧੁਨਿਕੀਕਰਨ ਸਬੰਧੀ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚੇ ਤੇ ਸਿੱਖਿਆ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਬਣਾਉਣਗੇ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਮਿਸ਼ਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਲੱਗੀਆਂ ਹਨ ਅਜਿਹੀਆਂ ਸਹੂਲਤਾਂ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਮਿਲੀਆਂ। ਇਸ ਮੋਕੇ ਵੱਖ ਵੱਖ ਸਕੂਲਾਂ ਦੇ ਵੱਲੋਂ ਹਲਕਾ ਵਿਧਾਇਕਾ ਦੀ ਸਮੁੱਚੀ ਟੀਮ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਬਗੀਚਾ ਸਿੰਘ ਸਰਪੰਚ ਫਿਰਨੀ ਮਾਜਰਾ,ਨਰਿੰਦਰ ਸਿੰਘ ਰਾਜਾ(ਬਲਾਕ ਪ੍ਰਧਾਨ) ਸਰਪੰਚ ਸੁਲੱਖਣ ਸਿੰਘ,ਬਲਿਹਾਰ ਸਿੰਘ,ਅਮਰਜੀਤ ਸਿੰਘ,ਮਨਜੀਤ ਕੌਰ ,ਹੇਮਲਤਾ,ਸੁਸ਼ਮਾ ਰਾਣੀ,ਜਸਵੀਰ ਸਿੰਘ, ਸੁਖਜਿੰਦਰ ਕੌਰ, ਸੰਜੀਵ ਕੁਮਾਰ,ਜਸਵੀਰ ਸਿੰਘ,ਸੰਤੋਸ਼ ਕੁਮਾਰੀ, ਸ਼ਿਵ ਕੁਮਾਰ ,ਗੁਰਦੇਵ ਸਿੰਘ,ਸਰਬਜੀਤ ਕੌਰ ਆਦਿ ਹਾਜਰ ਸਨ |

Related Articles

LEAVE A REPLY

Please enter your comment!
Please enter your name here

Latest Articles

2

2