Join
Tuesday, March 24, 2026
Tuesday, March 24, 2026

ਸਿੱਖਿਆ ਕਾ੍ਂਤੀ ਦੀ ਪੰਜਾਬੀਆਂ ਨੂੰ ਕੋਈ ਲੋੜ ਨਹੀਂ ,ਜਿਸ ‘ਚ’ ਆਪਣੇ ਹੱਕਾਂ ਦੀ ਰਾਖੀ ਲਈ ਆਪਣੀਆਂ ਪੱਗਾਂ ਲਹਾਉਣੀਆ ਪੈਣ- ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ

ਨਵਾਂਸ਼ਹਿਰ /ਕਾਠਗੜ੍ਹ 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਧਰਨਿਆਂ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਕੋਲੋਂ ਹੁਣ ਹੱਕੀ ਮੰਗਾਂ ਦੀ ਮੰਗ ਕਰਨ  ਵਾਲੇ ਜਰ ਨਹੀਂ ਹੁੰਦੇ,ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਅਜਿਹੀ ਸਿੱਖਿਆ ਕਾ੍ਂਤੀ ਦੀ ਪੰਜਾਬੀਆਂ ਨੂੰ ਕੋਈ ਲੋੜ ਨਹੀਂ ,ਜਿਸ ਚ ਆਪਣੇ ਹੱਕਾਂ ਦੀ ਰਾਖੀ ਲਈ ਆਪਣੀਆਂ ਪੱਗਾਂ ਲਹਾਉਣੀਆ ਪੈਣ   ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਕੀਤਾ। ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਢੰਡੋਰਾ ਪਿੱਟ ਰਹੀ ਹੈ ਕੀ ਪੰਜਾਬ ਵਿੱਚ ਪੰਜਾਹ ਹਜ਼ਾਰ ਤੋਂ ਉਪਰ ਨੋਕਰੀਆਂ ਦਿੱਤੀਆਂ ਗਈਆਂ ਹਨ ਪਰ ਦੂਜੇ ਪਾਸੇ ਨੋਜਵਾਨਾਂ ਨੂੰ ਸੜਕਾਂ ਤੇ ਡੰਗਰਾਂ ਵਾਂਗ ਕੁੱਟਿਆ ਜਾਂ ਰਿਹਾ ਹੈ  ਜੋ ਪਾਰਟੀ ਖੁਦ ਧਰਨਿਆਂ ਵਿੱਚੋਂ ਨਿਕਲੀ ਹੋਵੇ ਉਹ ਖੁਦ ਹੱਕ ਮੰਗਣ ਵਾਲਿਆਂ ਤੇ ਡਾਗਾਂ ਨਾਲ ਕੁਚਲਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ  ਨਵਾਂਸ਼ਹਿਰ ਦੀ ਕਾਂਗਰਸ ਪਾਰਟੀ ਕੜੇ ਸਬਦਾਂ ਵਿੱਚ ਵਿਰੋਧ ਕਰਦੇ ਹਾਂ ਤੇ ਟੀਚਰਾਂ ਨਾਲ ਚਟਾਨ ਵਾਂਗ ਖੜੇ ਹਾਂ ਜਿੰਨਾ ਪੁਲਿਸ ਮੁਲਾਜ਼ਮਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਉਨ੍ਹਾਂ ਨੂੰ ਤਰੁੰਤ 144 ,,, 16,38 (1) ਧਾਰਾਂ ਤਹਿਤ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਸੇ ਤਰ੍ਹਾਂ ਮੁਲਾਜ਼ਮਾਂ ਨਾਲ ਹੁੰਦਾ ਰਿਹਾ ਤਾਂ ਸਾਨੂੰ ਵੀ ਮਜਬੂਰ ਹੋ ਕੇ ਸਿੱਖਿਆ ਮੰਤਰੀ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਕਾਲੇ ਝੰਡੀਆਂ ਨਾਲ ਵਿਰੋਧ ਕਰਨਗੇ 

ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ, ਮੱਖਣ ਰਾਮ ਪੰਚ, ਸੱਤਪਾਲ ਸਿੰਘ, ਅਜੇ ਕੁਮਾਰ, ਰਾਜਵੀਰ ਸਿੰਘ ਰਾਣਾ, ਰਤਨੇਸ ਕੁਮਾਰਦੀਪਕ ਕੁਮਾਰ ਸੰਜੀਵ ਸੋਨੂੰ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2