ਬਲਾਚੌਰ, 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਆਮ ਆਦਮੀ ਪਾਰਟੀ ਵੱਲੋਂ ਆਪਣੇ ਪੁਰਾਣੇ ਸਾਥੀਆਂ ਨੂੰ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੇਠੀਉਧਨਵਾਲਨੂੰ ਬਲਾਚੌਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਸ ਤਹਿਤ ਬਲਾਚੌਰ ਮਾਰਕੀਟ ਕਮੇਟੀ ਦਫਤਰ ਵਿਖੇ ਅੱਜ ਸੇਠੀ ਉਧਨਵਾਲ ਦੀ ਤਾਜਪੋਸ਼ੀ ਹੋਈ। ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ, ਹਲਕਾ ਬਲਾਚੌਰ ਵਿਧਾਇਕ ਸੰਤੋਸ਼ ਕਟਾਰੀਆ, ਜਿਲਾ ਯੋਜਨਾ ਬੋਰਡ ਅਤੇ ਜਿਲਾ ਨਵਾਂ ਸ਼ਹਿਰ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਜਿਲਾ ਇੰਪਰੂਵਮੈਂਟ ਟਰਸਟ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਬੀਸੀ ਵਿੰਗ ਦੇ ਪੰਜਾਬ ਪ੍ਰਧਾਨ ਸ਼ਿਵ ਕਰਨ ਚੇਚੀ ਉਚੇਚੇ ਤੌਰ ਤੇ ਸੇਠੀ ਉਧਨਵਾਲ ਦੀ ਤਾਜਪੋਸ਼ੀ ਕਰਨ ਲਈ ਅਤੇ ਉਹਨਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਲਈ ਪਹੁੰਚੇ।
ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਬਣੀ ਹੋਈ ਹੈ ਅਤੇ ਸਮੇਂ ਸਮੇਂ ਸਿਰ ਪੁਰਾਣੇ ਪਾਰਟੀ ਨਾਲ ਜੁੜੇ ਵਰਕਰਾਂ ਨੂੰ ਪਾਰਟੀ ਵੱਲੋਂ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ, ਉਸੇ ਕੜੀ ਦੇ ਤਹਿਤ ਮੇਰੇ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਸੇਠੀ ਉਧਨਵਾਲ ਨੂੰ
ਪਾਰਟੀ ਹਾਈ ਕਮਾਂਡ ਵੱਲੋਂ ਬਲਾਚੌਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਮ ਘਰਾਂ ਚੋਂ ਪਾਰਟੀ ਦੇ ਨਾਲ ਜੁੜੇ ਲੋਕਾਂ ਨੂੰ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ। ਸੇਠੀਉਧਨਵਾਲ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਪਾਰਟੀ ਪ੍ਰਤੀ ਨਿਭਾਈਆਂ ਜਿੰਮੇਦਾਰੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਬਲਾਚੌਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੇਠੀਉਧਨਵਾਲ ਨੇ ਕਿਹਾ ਕਿ ਪਾਰਟੀ ਨੇ ਜੋ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਮਾਰਕੀਟ ਕਮੇਟੀ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਪਾਰਟੀ ਹਾਈ ਕਮਾਂਡ ਦਾ ਮੈ ਧੰਨਵਾਦ ਕਰਦਾ ਹਾਂ ਅਤੇ ਜੋ ਜਿੰਮੇਦਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਹਿਦਿਲ ਤੋਂ ਨਿਭਾਉਣਗੇ।
ਇਸ ਮੌਕੇ ਤੇ ਸਰਪੰਚ ਸੰਤੋਖ ਸਿੰਘ ਸ਼ਿਵਾਲਿਕ, ਸਾਬਕਾ ਬਲਾਕ ਸੰਮਤੀ ਮੈਂਬਰ ਹਰਦੇਵ ਸਿੰਘ ਸੈਣੀ, ਕੌਂਸਲਰ ਪਰਮਿੰਦਰ ਕੁਮਾਰ ਮੇਨਕਾ, ਕਰਨ ਕਟਾਰੀਆ, ਹਨੀ ਜੋਗੇਵਾਲ, ਰਿਟਾਇਰਡ ਇੰਸਪੈਕਟਰ ਬਲਦੇਵ ਰਾਜ, ਕਾਮਰੇਡ ਹੇਮ ਰਾਜ ਮਝੋਟ, ਕੌਂਸਲਰ ਰਣਜੀਤ ਸਿੰਘ ਕਾਕਾ, ਸੈਕਟਰੀ ਰਣਵੀਰ ਸਿੰਘ ਜੱਟਪੁਰ, ਸਰਫਰਾਜ ਮਲਿਕ, ਕੌਂਸਲਰ ਨਿਰਮਲਾ ਦੇਵੀ, ਪਰਵੀਨ ਵਸਿਸਟ, ਸਰਪੰਚ ਸੇਠੀ ਥੋਪੀਆ, ਕਿਸੋਰ ਗੁਲਾਟੀ, ਪ੍ਰਵੀਨ ਪੁਰੀ, ਰਾਮਪਾਲ ਮਹੇਸ਼ੀ, ਬਗੀਚਾ ਸਿੰਘ, ਰਵਿੰਦਰ ਸੂਰਾਪੁਰੀ, ਸੈਕਟਰੀ ਸੁਰਿੰਦਰ ਕੁਮਾਰ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਰਿਸ਼ਤੇਦਾਰ ਸੇਠੀ ਉਦਨਵਾਲ ਨੂੰ ਵਧਾਈਆਂ ਦੇਣ ਪਹੁੰਚੇ।