ਨਵਾਂਸ਼ਹਿਰ 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਆਪ ਸਰਕਾਰ ਦਾ ਸਾਰਾ ਜ਼ੋਰ ਸ. ਪ੍ਰਤਾਪ ਸਿੰਘ ਬਾਜਵਾ ਦੀ ਬੁਲੰਦ ਅਵਾਜ਼ ਨੂੰ ਦਬਾਉਣ ਵਿੱਚ ਲੱਗਾ ਹੋਇਆ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰ ਭਾਈਚਾਰੇ ਨਾਲ ਕੀਤੇ। ਉਨ੍ਹਾਂ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਖਿਲਾਫ ਐਫ.ਆਈ.ਆਰ. ਦਰਜ਼ ਕਰਾਉਣ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਭਗਵੰਤ ਮਾਨ ਦਾ ਪੁਤਲਾ ਫੂਕ ਰੋਸ਼ ਜਾਹਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜੋ ਕਿਹਾ ਉਹ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਿਹਾ, ਕਿਵੇਂ ਲਗਾਤਾਰ ਵਾਰਦਾਤਾਂ ਹੋ ਰਹੀਆ, ਕਤਲ ਹੋ ਰਹੇ, ਠਾਣੇ ਚੌਕੀਆਂ ਤੇ ਗ੍ਰਨੇਡ ਸੁੱਟੇ ਜਾ ਰਹੇ, ਪੁਲਿਸ ਪ੍ਰਸ਼ਾਸਨ ਨੂੰ ਗੌਲੀਆਂ ਮਾਰ ਮਾਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਐਫ.ਆਈ.ਆਰ ਕਰਾਉਣ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਅਵਾਜ਼ ਨੂੰ ਰੋਕਿਆ ਨਹੀ ਜਾ ਸਕਦਾ। ਭਗਵੰਤ ਮਾਨ ਨੂੰ ਇਸ ਮੌਕੇ ਬਣੇ ਹਾਲਾਤਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਨਾ ਕਿ ਪੰਜਾਬ ਪੱਖੀ ਬੁਲੰਦ ਅਵਾਜਾਂ ਨੂੰ ਦਬਾਉਣ ਲਈ ਪਰਚੇ ਕਰਨੇ ਚਾਹੀਦੇ ਹਨ। ਇਸ ਮੌਕੇ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਤਰਲੋਚਨ ਸਿੰਘ ਸੁੰਢ ਸਾਬਕਾ ਵਿਧਾਇਕ ਬੰਗਾ, ਸ. ਅੰਗਦ ਸਿੰਘ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਂਨ ਪੰਚਾਇਤੀ ਰਾਜ ਸੰਗਠਨ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ ਸੀ ਸੈੱਲ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਰੋਹਿਤ ਚੋਪੜਾ ਬਲਾਕ ਪ੍ਰਧਾਨ ਨਵਾਂਸ਼ਹਿਰ ਸ਼ਹਿਰੀ, ਅਜੀਤ ਸਿੰਘ ਮੀਤ ਪ੍ਰਧਾਨ, ਦੇਸਰਾਜ ਕੁਮਾਰ ਜਨਰਲ ਸੱਕਤਰ, ਕੁਲਵੀਰ ਸਿੰਘ ਜਨਰਲ ਸੱਕਤਰ, ਸੋਮ ਰਾਮ ਸੱਕਤਰ, ਹਰਦੀਪ ਸਿੰਘ ਸੱਕਤਰ, ਮਨਜੀਤ ਸਿੰਘ ਸੱਕਤਰ, ਬਲਵਿੰਦਰ ਸਿੰਘ ਸਕੱਤਰ, ਮਨਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ, ਅਵਤਾਰ ਸਿੰਘ ਸੱਕਤਰ, ਬਲਵੀਰ ਕੁਮਾਰ ਸੱਕਤਰ, ਵਰਿੰਦਰ ਕੁਮਾਰ ਸੱਕਤਰ, ਰੋਮੀ ਖੋਸਲਾ ਮੈਂਬਰ ਡੀ.ਸੀ.ਸੀ.,ਰਾਜਿੰਦਰ ਸਿੰਘ ਦਫਤਰ ਸੱਕਤਰ, ਸੁਖਦੀਪ ਸਿੰਘ, ਹਰਜਿੰਦਰ ਸਿੰਘ ਮੈਂਬਰ ਡੀ.ਸੀ.ਸੀ., ਪਰਵੀਨ ਭਾਟੀਆ ਮੈਂਬਰ ਡੀ.ਸੀ.ਸੀ., ਮੋਹਨ ਸਿੰਘ ਮੈਂਬਰ ਡੀ.ਸੀ.ਸੀ., ਪਰਮਜੀਤ ਸਿੰਘ ਮੈਂਬਰ ਡੀ.ਸੀ.ਸੀ., ਸਰਬਜੀਤ ਸਿੰਘ ਮੈਂਬਰ ਡੀ.ਸੀ.ਸੀ., ਤਰਸੇਮ ਸਿੰਘ ਮੈਂਬਰ ਡੀ.ਸੀ.ਸੀ., ਰਮੇਸ਼ ਕੁਮਾਰ ਆਦਿ ਕਮੇਟੀ ਮੈਂਬਰ ਹਾਜਰ ਸਨ।