ਨਵਾਂਸ਼ਹਿਰ /ਕਾਠਗੜ੍ਹ 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਧੰਨ ਧੰਨ ਬਾਬਾ ਵੀਰ ਨਾਥ ਸਪੋਰਟਸ ਐਂਡ ਵੈਲਫੇਅਰ ਕਲੱਬ ਜੰਡੀ ਟੰਡੋਹ ਦੇ ਕਲੱਬ ਮੈਂਬਰਾਂ ਦੁਆਰਾ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਗਿਆਰਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਨੇ ਭਾਗ ਲਿਆ। ਅਖੀਰਲੇ ਦਿਨ ਇਨਾਮਾਂ ਦੀ ਵੰਡ ਕਰਨ ਲਈ ਅਸ਼ੋਕ ਕੁਮਾਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਉਨਾਂ ਦੇ ਨਾਲ ਸਤਨਾਮ ਜਲਾਲਪੁਰ ਚੈਅਰਮੈਨ ਜ਼ਿਲਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਰਹੀ ਟੀਮ ਮਹਿੰਦੀਪੁਰ ਦਾ 11000 ਰੁ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ,ਦੂਜੇ ਨੰਬਰ ਤੇ ਪਿੰਡ ਨੰਨੂਵਾਲ ਦੀ ਟੀਮ ਰਹੀ ਜਿਸ ਦਾ 7100ਰੁ ਤੇ ਕੱਪ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਤੀਜੇ ਰਹੀ ਟੀਮ ਪਿੰਡ ਚਨਿਆਣੀ ਅਤੇ ਚੌਥੇ ਨੰਬਰ ਤੇ ਰਹੀ ਟੀਮ ਪਿੰਡ ਜੀਤਪੁਰ,ਦੋਨੋਂ ਟੀਮਾਂ 2100ਰੁ ਤੇ ਕੱਪ ਨਾਲ ਸਨਮਾਨਿਤ ਕੀਤੀਆਂ ਗਈਆਂ। ਇਸ ਟੂਰਨਾਮੈਂਟ ਦੌਰਾਨ ਬੈਸਟ ਬਾਲਰ ਤਨਵੀਰ ਮਹਿੰਦੀਪੁਰ, ਬੈਸਟ ਬੈਟਸਮੈਨ ਰਵੀ ਨੰਨੂਵਾਲ, ਮੈਨ ਆਫ ਦੀ ਸੀਰੀਜ ਬਿੱਟੂ ਮਹਿੰਦੀਪੁਰ ਰਹੇ। ਇਹਨਾਂ ਤਿੰਨਾਂ ਨੂੰ ਇਨਾਮੀ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਆਪ ਆਗੂ ਸ੍ਰੀ ਅਸ਼ੋਕ ਕੁਮਾਰ ਅਤੇ ਸਤਨਾਮ ਜਲਾਲਪੁਰ ਨੇ ਸਫਲ ਟੂਰਨਾਮੈਂਟ ਲਈ ਸਭ ਨੂੰ ਵਧਾਈ ਦਿੱਤੀ। ਆਪਣੇ ਭਾਸ਼ਣ ਦੌਰਾਨ ਉਨਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਵਰਗ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਂਦੇ ਹਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹੋਏ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਨਾਲ ਹੀ ਉਨਾਂ ਨੇ ਵਿਸ਼ਵਾਸ ਦਵਾਇਆ ਕਿ ਪਿੰਡ ਦੀ ਪੰਚਾਇਤ ਵੱਲੋਂ ਰੱਖੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਤੇ ਨਾਲ ਹੀ ਖੇਡ ਗਰਾਊਂਡ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ । ਪਿੰਡ ਦੇ ਸਰਪੰਚ ਗੁਰਚੈਨ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਇਨਾਮਾਂ ਦੀ ਵੰਡ ਕਰਨ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵੱਡੇ ਪੱਧਰ ਤੇ ਕਰਵਾਏ ਗਏ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਕਲੱਬ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਕਲੱਬ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।


