ਨਵਾਂਸ਼ਹਿਰ /ਕਾਠਗੜ੍ਹ 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਸੰਵਿਧਾਨ ਦਾ ਨਿਰਮਾਤਾ ਅਤੇ ਗਰੀਬ ਤੇ ਦਬਲੇ ਕੁਚਲੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਵਸ ਪਿੰਡ ਏਡੀਬੀ ਬੇਲਾ ਤਾਜੋਵਾਲ ਵਿਖੇ ਬਾਬਾ ਸਾਹਿਬ ਡਾ ਬੀ ਆਰ ਅੰਡੇਬਕਰ ਸਪੋਰਟਸ ਕਲੱਬ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰੇ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਤੋਂ ਉਪਰੰਤ ਪੰਜਾਬ ਦੇ ਨਾਮਵਰ ਕਲਾਕਾਰ ਸਾਈਂ ਬਾਬਾ ਭਜਨ ਮੰਡਲੀ ਮਿੰਟੂ ਟਕਾਰਲਾ ਐਡ ਪਾਰਟੀ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਅਜੇ ਕੁਮਾਰ ਅਤੇ ਸਰਪੰਚ ਸਤਨਾਮ ਸਿੰਘ ਏਡੀਬੀ ਤਾਜੋਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ | ਉਨ੍ਹਾਂ ਵੱਲੋਂ ਜੋ ਸਾਨੂੰ ਅਧਿਾਕਰ ਦਿੱਤੇ ਗਏ ਉਨਾ ਦੀ ਡੱਟ ਕੇ ਰਾਖੀ ਕਰਨੀ ਚਾਹੀਦੀ | ਇਸ ਮੌਕੇ ਤੇ ਪੰਚ ਨਾਜਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਕੌਰ , ਪਿ੍ਆ, ਰਾਣੀ, ਪ੍ਰਵੀਨ ਕੌਰ, ਨੰਬਰਦਾਰ ਦੇਸਰਾਜ, ਸੁਖਵੰਤ ਸਿੰਘ ਚੀਮਾ ਹਿਮੰਤ ਸਿੰਘ ਰਾਜਾ, ਡਾਕਟਰ ਰਮਿੰਦਰ ਕੌਰ ਮੈਡੀਕਲ ਅਫਸਰ ਏਡੀਬੀ ਬੇਲਾ ਤਾਜੋਵਾਲ , ਪ੍ਰਧਾਨ ਪਵਨ ਕੁਮਾਰ , ਕੁਲਵਿੰਦਰ ਸਿੰਘ, ਰਾਕੇਸ਼ ਸਿੰਘ ਖਾਲਸਾ ਆਦਿ ਮੌਜੂਦ ਰਹੇ |


