Join
Sunday, March 15, 2026
Sunday, March 15, 2026

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਸਾਖੀ ਮੌਕੇ ਪੰਡਿਤ ਰਾਓ ਨੇ ਲਗਾਇਆ ਗੁਰਮੁਖੀ ਪ੍ਰਚਾਰ ਦਾ ਲੰਗਰ 

ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਡਿਤ ਰਾਓ ਜੀ ਕੀਤੀ ਸ਼ਿਲਾਂਘਾ ਕੀਤਾ ਸਨਮਾਨ 

ਰੂਪਨਗਰ 13 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਖਾਲਸਾ ਪੰਥ ਦੀ ਸਾਜਨਾ ਵਿਸਾਖੀ ਵਾਲੇ ਦਿਹਾੜੇ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਥੇ ਹੀ ਅੱਜ ਵੱਡੀ ਗਿਣਤੀ ਵਿੱਚ ਸੰਗਤ ਇਤਿਹਾਸਿਕ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਇਸ ਦੇ ਨਾਲ ਹੀ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰੋਫੈਸਰ ਪੰਡਿਤ ਰਾਓ ਤਰੇਨਵਰ ਨੇ ਆਪਣੇ ਮੋਢਿਆਂ ਤੇ ਊੜਾ ਐਾ ਈੀ ਵਾਲਾ ਬੋਰਡ ਚੱਕ ਕੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਵਿਖਾਈ ਦਿੱਤੇ ਦੱਸ ਦਈਏ ਕਿ ਪੰਡਿਤ ਰਾਓ ਨੇ ਦੱਸਿਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਲਿਪੀ 35 ਅੱਖਰੀ ਨਾਲ ਜੋੜਾਂਗੇ ਤਾਂ ਹੀ ਸਾਡੇ ਬੱਚੇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਗੁਰਬਾਣੀ ਪੜ ਸਕਣਗੇ ਅਜੋਕੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਵੱਲ ਪ੍ਰਫੁੱਲਤ ਕਰ ਰਹੇ ਹਾਂ ਪਰ ਆਪਣੀ ਮਾਂ ਬੋਲੀ ਪੰਜਾਬੀ ਪਿਛਾਹ ਕਰ ਰਹੇ ਹਾਂ ਜੋ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਿੰਗਾ ਪਵੇਗਾ ਸੋ ਇਸ ਕਰਕੇ ਜਿੱਥੇ ਸਾਨੂੰ ਆਪਣੇ ਬੱਚਿਆਂ ਲਈ ਗੁਰਬਾਣੀ ਨਾਲ ਜੋੜਨਾ ਹੈ ਉਥੇ ਹੀ ਗੁਰਮੁਖੀ ਨਾਲ ਜੋੜਨਾ ਬਣਦਾ ਹੈ 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਵਿਦਿਆਰਥੀ 35 ਅੱਖਰੀ ਦਾ ਉਚਾਰਨ ਸਹੀ ਕਰਦਾ ਹੈ ਤਾਂ ਉਹਨਾਂ ਨੂੰ ਨੂੰ 35 ਰੁਪਏ ਦਿੱਤੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਗੁਰਮੁਖੀ ਲਿਪੀ ਨਾਲ ਜੋੜਨ ਲਈ ਮੇਰਾ ਹਰ ਸਵਾਸ ਸੇਵਾ ਵਿੱਚ ਲੱਗੇਗਾ ਦੱਸ ਦਈਏ ਕਿ ਪੰਡਿਤ ਰਾਓ ਨੇ ਜਪੋ ਜੀ ਸਾਹਿਬ ਦਾ ਪੰਜਾਬੀ ਵਿੱਚੋਂ ਅਨੁਵਾਦ ਕਰਕੇ ਕੰਨੜ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਹੈ ਤਾਂ ਕਿ ਕੇਰਲ ਦੇ ਲੋਕ ਜਪੂ ਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਜਾਪ ਕਰ ਸਕਣ 

Related Articles

LEAVE A REPLY

Please enter your comment!
Please enter your name here

Latest Articles

2