ਬਟਾਲਾ
ਸ੍ਰਰਪਸਤ ਪ੍ਰਧਾਨ ਕ੍ਰਿਸ਼ਚਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਅਤੇ ਪੀ ਪੀ ਸੀ ਸੀ ਦੇ ਸਾਬਕਾ ਉਪ ਚੈਅਰਮੈਨ ਸ੍ਰੀ ਜੌਨ ਪੀਟਰ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ, ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲੇ ਬਹੁਤ ਸਲਾਘਾਯੋਗ ਹਨ!
ਇਸ ਸੁਧਾਰ ਲਹਿਰ ਦਾ ਆਮ ਜਨਤਾ ਦੀ ਜਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਮੱਦਦ ਕਰੇਗਾ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅ਼ਧਿਆਪਕ ਹੋਰ ਮਿਹਨਤ ਨਾਲ ਕੰਮ ਕਰਨਗੇ, ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਬਹੁਤ ਤਰੱਕੀ ਕਰਨਗੇ ਅਤੇ ਇਕ ਚੰਗੇ ਨਾਗਰਿਕ ਬਣ ਕੇ ਦੇਸ਼ ਅਤੇ ਸਮਾਜ ਵਿੱਚ ਮੋਹਰੀ ਹੋ ਕੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨਗੇ! ਸ੍ਰੀ ਜੌਨ ਪੀਟਰ ਨੇ ਕਿਹਾ ਕਿ ਬੇਸ਼ੱਕ ਸਰਕਾਰ ਜਿਆਦਾ ਜੋਰ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਾਸਤੇ ਲਗਾ ਰਹੇ ਜੋ ਚੰਗੀ ਗੱਲ ਵੀ ਹੈ, ਪਰ ਨਾਲ ਦੀ ਨਾਲ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਨੂੰ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ! ਸਗੋਂ ਪਹਿਲ ਦੇ ਆਧਾਰ ‘ਤੇ ਮੈਂਬਰ ਵਿਧਾਨ ਸਭਾ ਅਤੇ ਸਾਰੀਆ ਪਾਰਟੀਆਂ ਦੇ ਰਾਜਨੀਤਕ ਆਗੂਆ ਅਤੇ ਸਮਾਜ ਸੇਵੀਆਂ ਨੂੰ ਗਾਹੇ-ਬਗਾਹੇ ਰਾਜਨੀਤਕ ਸੋਚ ਤੋਂ ਉੱਪਰ ਉੱਠ ਕੇ ਸਰਕਾਰੀ ਅਤੇ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਇੱਕ ਸਮਾਜ ਦੀ ਸਿਰਜਣਾ ਵਾਸਤੇ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ! ਮੈਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਦੇ ਇਸ ਅਹਿਮ ਉਪਰਾਲੇ ਦੀ ਸਲਾਘਾ ਕਰਦਾ ਹਾਂ! ਇਸ ਮੌਕੇ ‘ਤੇ ਹੋਰ ਜਿੰਨਾ ਨੇ ਸਰਕਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਸ੍ਰੀ ਜੌਨ ਚੀਦਾ, ਸ੍ਰੀ ਦਲਜਿੰਦਰ ਸਿੰਘ ਬਟਾਲਾ, ਜੋਗਿੰਦਰ ਪਾਲ ਪ੍ਰੇਮ ਨਗਰ! ਮਾਸਟਰ ਰੂਪ ਲਾਲ ਜੀ, ਮਮਤਾ ਜੀ, ਪਾਸਟਰ ਰਾਕੇਸ ਕੁਮਾਰ ਪ੍ਰੇਮ ਨਗਰ ਬਟਾਲਾ ਸ਼ਾਮਿਲ ਸਨ .