ਨਵਾਂਸ਼ਹਿਰ /ਕਾਠਗੜ੍ਹ, 12 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਨੂੰ ਸਮਰਪਿਤ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵੱਲੋਂ ਇੱਕ ਸ਼ਾਨਦਾਰ ਕਬੱਡੀ ਮਹਾਂਕੁੰਭ ਧੂਮ ਧਾਮ ਨਾਲ ਕਰਵਾਇਆ ਗਿਆ। ਡੇਰਾ ਟਿੱਬੀ ਸਾਹਿਬ ਦਰਬਾਰ ਦੇ ਮੌੌਜੂਦਾ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਦੀ ਸਰਪ੍ਰਸਤੀ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਅਗਵਾਈ ਹੇਠ ਕਰਵਾਏ ਗਏ ਇਸ ਕਬੱਡੀ ਕੱਪ ਵਿੱਚ ਆਲ ਓਪਨ, 65 ਕਿਲੋ, 57 ਕਿਲੋ, 45 ਕਿਲੋ ਅਤੇ ਅੰਡਰ 14 ਸਾਲ ਵਰਗ ਦੀਆਂ ਟੀਮਾਂ ਦੇ 10 ਅਤੇ 11 ਮਾਰਚ ਨੂੰ ਮੈਚ ਕਰਵਾਏ ਗਏ।

ਕਬੱਡੀ ਆਲ ਓਪਨ ਵਿੱਚ ਫਤਿਹਪੁਰ ਦੀ ਟੀਮ ਥੋਪੀਆ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਰਹੀ, 65 ਕਿਲੋ ਵਿੱਚ ਪਹਿਲਾ ਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੀ ਟੀਮ ਨੇ ਹਾਸਿਲ ਕੀਤਾ ਜਦਕਿ ਰਾਏਪੁਰ ਦੀ ਟੀਮ ਦੂਜੇ ਸਥਾਨ ‘ਤੇ ਰਹੀ, 57 ਕਿਲੋ ਵਿੱਚ ਜਬੋਵਾਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਮਾਲੇਵਾਲ ਕੰਢੀ ਦੀ ਟੀਮ ਦੂਜੇ ਸਥਾਨ ਤੇ ਆਈ, 45 ਕਿਲੋ ਵਿੱਚ ਸਰਹਾਲ ਕਾਜੀਆਂ ਪਹਿਲੇ ਸਥਾਨ ‘ਤੇ ਅਤੇ ਰਕੜਾਂ ਢਾਹਾ ਦੂਜੇ ਸਥਾਨ ‘ਤੇ ਰਿਹਾ ਅਤੇ ਵਰਗ 14 ਸਾਲ ਅੰਡਰ ਵਿੱਚ ਕਰੀਹਾ ਨੇ ਪਹਿਲਾ ਤੇ ਝੰਡੂਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਹਨਾਂ ਮੈਚਾਂ ਦੌਰਾਨ ਬੈਸਟ ਰੇਡਰ ਪ੍ਰੀਤ ਫਤਿਹਪੁਰ ਤੇ ਬੈਸਟ ਜਾਫੀ ਗੁਰੂ ਥੋਪੀਆ ਰਹੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡੇਰਾ ਬਾਬਾ ਟਿੱਬੀ ਸਾਹਿਬ ਵੱਲੋਂ ਕਰਵਾਏ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੀਨੀਅਰ ਐਡਵੋਕੇਟ ਚਮਨ ਲਾਲ ਪਵਾਰ ਚੰਡੀਗੜ੍ਹ ਵੱਲੋਂ ਵੀ ਇਸ ਮੌਕੇ ਹਾਜ਼ਰੀ ਭਰੀ ਗਈ, ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਾਬਾ ਸਖੀਰਾਮ ਜੀ, ਕਾਠਗੜ ਦੇ ਐਸਐਚ ਓ ਇੰਸਪੈਕਟਰ ਰਣਜੀਤ ਸਿੰਘ, ਸੇਵਾਦਾਰ ਸਾਈਂ ਕਾਲੇ ਸ਼ਾਹ, ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਤੇ ਪੰਚਾਇਤ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਰੈਫਰੀ ਦੀ ਭੂਮਿਕਾ ਕਾਲਾ ਫਿਰੋਜ਼ਪੁਰ ਪੁਰੀਆ ਘੁੱਕਾ ਰੰਧਾਵਾ, ਬਲਦੇਵ ਗੁਜਰਪੁਰ ਤੇ ਮਨਜੀਤ ਭੱਟੀ ਵੱਲੋਂ ਨਿਭਾਈ ਗਈ ਜਦਕਿ ਬੀਰਾ ਰੈਲਮਾਜਰਾ, ਗੁਰੀ ਪੱਲੀਆਂ ਤੇ ਮਨਜੋਤ ਕੰਗ ਰਾਹੋਂ ਨੇ ਸ਼ੇਰੇਅਨਾ ਅੰਦਾਜ ਕਬੱਡੀ ਮੈਚਾਂ ਦਾ ਹਾਲ ਵਾਰੀ-ਵਾਰੀ ਸੁਣਾਇਆ ਗਿਆ। ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਅਤੇ ਹਲਕੇ ਦੇ ਦਰਸ਼ਕਾਂ ਨੇ ਕਬੱਡੀ ਮੈਚਾਂ ਦਾ ਆਨੰਦ ਮਾਣਿਆ।



