ਬਲਾਚੌਰ 8 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ)
ਪਿੰਡ ਚਾਂਦਪੁਰ ਰੁੜਕੀ ਵਿੱਚ ਸਥਿਤ ਗੁਰੂਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਖਾਲਸਾ ਪੰਥ ਦੇ ਸਾਜਨ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਅਮਰਿੰਦਰ ਸਿੰਘ ਚਾਂਦਪੁਰੀ ( ਰਿੰਕੂ)
ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ ਨੇ ਦੱਸਿਆ ਕਿ ਇਸ ਮੌਕੇ ਬਾਬਾ ਬੰਤਾ ਸਿੰਘ ਜੀ ਅੰਸ਼ ਬਾਬਾ ਬਿਧੀ ਚੰਦ ਜੀ ਪਿੰਡ ਮੁੰਡਾ, ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਭਾਈ ਧਰਮਵੀਰ ਸਿੰਘ ਜੀ ( ਹਜੂਰੀ ਰਾਗੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲੇ) ਆਪਣੇ ਕੀਰਤਨ ਨਾਲ ਸੰਗਤਾ ਨੂੰ ਗੁਰੂ ਚਰਨਾਂ ਨਾਲ ਜੋੜਨਗੇ | ਬੱਚਿਆਂ ਦਾ ਕੀਰਤਨੀ ਜਥਾ ਚਾਂਦਪੁਰ ਰੁੜਕੀ ਵਾਲੇ ਵੀ ਕੀਰਤਨ ਕਰਕੇ ਸੰਗਤਾਂ ਨੂੰ ਕਰੇਗਾ | ਇਸ ਮੌਕੇ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਸੰਗਤਾਂ ਨੂੰ ਅਪੀਲ ਹੈ ਕਿ ਇਸ ਸ਼ੁੱਭ ਮੌਕੇ ਤੇ ਪਹੁੰਚ ਕੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਾਉਣ |