ਨਵਾਂਸ਼ਹਿਰ /ਕਾਠਗੜ੍ਹ 9 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ)
ਬੀ ਜੇ ਪੀ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਆਗੂ ਮਨੋਰੰਜਨ ਕਾਲੀਆ ਜਲੰਧਰ ਦੇ ਨਿੱਜੀ ਰਿਹਾਇਸ਼ ਤੇ ਗ੍ਰਨੇਡ ਬੰਬ ਨਾਲ ਹੋਏ ਧਮਾਕੇ ਨਾਲ ਸਮੁੱਚੇ ਪੰਜਾਬ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਸ ਦੇ ਸਬੰਧ ਦੇ ਵਿੱਚ ਬੀ ਜੇ ਪੀ ਉਪ ਮੰਡਲ ਕਾਠਗੜ੍ਹ ਦੇ ਪ੍ਰਧਾਨ ਪੰਡਿਤ ਸ਼ਿਵ ਸ਼ਰਮਾ ਪਨਿਆਲੀ ਦੀ ਅਗਵਾਈ ਹੇਠ ਕਾਠਗੜ੍ਹ ਮਾਰਕੀਟ ਦੇ ਮੇਨ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਾ ਗਿਆ ਹੈ। ਇਸ ਮੌਕੇ ਬੀ ਜੇ ਪੀ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜੰਮਕੇ ਨਾਹਰੇ ਬਾਜੀ ਕੀਤੀ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਮਾੜੇ ਅਨਸਰਾਂ ਤੇ ਨੱਥ ਪਾਈ ਜਾਵੇ ਅਤੇ ਉਹਨਾਂ ਦੇ ਖਿਲਾਫ ਬਣਦੀ ਸਖ਼ਤ ਕਾਰਵਾਈ ਕਰਕੇ ਪੰਜਾਬ ਵਾਸੀਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ।ਕਿਉਂਕਿ ਦਿਨ ਬ ਦਿਨ ਪੰਜਾਬ ਵਿੱਚ ਲਾਅ ਆਡਰ ਦੀ ਸਥਿਤੀ ਖਰਾਬ ਹੋ ਰਹੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ ਸਾਬਕਾ ਪ੍ਰਧਾਨ ਉਪ ਮੰਡਲ ਕਾਠਗੜ੍ਹ,ਨਰੇਸ਼ ਵਰਮਾ, ਗੌਰਵ ਵੈਦ, ਡਾਕਟਰ ਪਰਮਜੀਤ ਕੋਹਲੀ, ਪੰਡਿਤ ਰਾਮ ਸਰੂਪ ,ਕਮਲ ਸ਼ਰਮਾ, ਗੁਲਸ਼ਨ ਜੋਸ਼ੀ, , ਪੰਡਿਤ ਸੁਭਾਸ਼ ਸ਼ਰਮਾ ਆਦਿ ਹਾਜਰ ਸਨ।