Join
Wednesday, March 18, 2026
Wednesday, March 18, 2026

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆਂ  ਵੱਲੋਂ ਬਣਾਈ ਐਜੂਕੇਸ਼ਨ ਟੀਮ ਪੰਜਾਬ ਵਿੱਚ ਵੱਡੀ ਸਿੱਖਿਆ ਕ੍ਰਾਂਤੀ ਲੈ ਕੇ ਆਵੇਗੀ: ਸਤਨਾਮ ਜਲਾਲਪੁਰ

ਨਵਾਂਸ਼ਹਿਰ 4 ਅਪ੍ਰੈਲ( ਜਤਿੰਦਰ ਪਾਲ ਸਿੰਘ ਕਲੇਰ) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ  ਵੱਲੋਂ ਬਣਾਈ ਐਜ਼ੂਕੇਸ਼ਨ ਟੀਮ ਪੰਜਾਬ ਵਿਚ ਵੱਡੀ ਸਿੱਖਿਆ ਕ੍ਰਾਂਤੀ ਲੈਕੇ ਆਵੇਗੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਿਲ੍ਹਾਂ ਪਲੇਨਿੰਗ ਬੋਰਡ ਸਤਨਾਮ ਜਲਾਲਪੁਰ  ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ  ਅਤੇ ਮੁਨੀਸ਼ ਸਿਸੋਦੀਆ  ਵੱਲੋਂ ਐਜੂਕੇਸ਼ਨ ਟੀਮ ਦਾ ਗਠਨ ਕੀਤਾ ਗਿਆ ਅਤੇ ਕੋਆਡੀਨੇਟਰ ਅਤੇ ਮੈਂਬਰ ਸਹਿਬਾਨ ਨਿਯੁਕਤ ਕੀਤੇ ਗਏ ਜਿਸ ਉਪਰੰਤ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ  ਨੇਂ ਆਪਣੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਟੀਮ ਨੂੰ ਸਬੋਧਨ ਕੀਤਾ । ਜਿਸ ਵਿੱਚ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ ਵੱਖ ਉਪਰਾਲੇ ਕਰਨ ਦੀ ਗੱਲ ਆਖੀ ਗਈ। ਅਤੇ ਨਵੀਂ ਬਣਾਈ  ਟੀਮ ਨੂੰ ਥਾਪੜਾ ਦਿੱਤਾ । ਅਤੇ ਪਿਛਲੇ 3 ਸਾਲਾਂ ਵਿਚ ਪੰਜਾਬ ਦੇ ਸਕੂਲਾਂ ਅੰਦਰ ਹੋਏ ਕੰਮਾਂ ਵਾਰੇ ਵਿਸਥਾਰਪੂਰਵਕ ਉਨ੍ਹਾਂ ਨੇ ਕਿਹਾ ਕਿ ਇਹ ਟੀਮ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਹੁਤ ਵੱਡੀ ਸਿੱਖਿਆ ਕ੍ਰਾਂਤੀ ਲੈਕੇ ਆਵੇਗੀ।ਜਿਸ ਨਾਲ ਆਉਣ ਵਾਲੀ ਨਵੀ ਪੀੜ੍ਹੀ ਨੂੰ ਬਹੁਤ ਵੱਡਾ ਯੋਗਦਾਨ ਮਿਲੇਗਾ।

Related Articles

LEAVE A REPLY

Please enter your comment!
Please enter your name here

Latest Articles

2

2