Join
Sunday, March 22, 2026
Sunday, March 22, 2026

ਅਜੇ ਮੰਗੂਪੁਰ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਫੂਕਿਆ ਭਗਵੰਤ ਮਾਨ ਦਾ ਪੁਤਲਾ

ਬਲਾਚੌਰ 1 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਰਾਹੁਲ ਗਾਧੀਂ ਲਈ ਵਰਤੀ ਭੱਦੀ ਸ਼ਬਦਾਵਲੀ ਲਈ ਭਗਵੰਤ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਗਿਆ। ਬੀਤੇ ਦਿਨੀ ਭਗਵੰਤ ਮਾਨ ਵੱਲੋਂ ਸ਼੍ਰੀ ਰਾਹੁਲ ਗਾਂਧੀ ਲਈ ਕਿਹਾ ਗਿਆ ਕਿ ਰਾਹੁਲ ਗਾਂਧੀ ਵਿੱਚ ਲੀਡਰ ਬਣਨ ਦੇ ਕਾਬਲ ਨਹੀਂ ਹੈ, ਰੱਬ ਨੇ ਰਾਹੁਲ ਗਾਂਧੀ ਨੂੰ ਨੇਤਾ ਵਾਲੇ ਗੁਣ ਨਹੀਂ ਦਿੱਤੇ ਅਤੇ ਕਿਹਾ ਕਿ ਚੰਦਰਯਾਨ ਵੀ ਜਲਦੀ ਲਾਂਚ ਹੋ ਗਿਆ ਸੀ ਪਰ ਹੱਲੇ ਤੱਕ ਰਾਹੁਲ ਗਾਂਧੀ ਲਾਂਚ ਨਹੀਂ ਹੋਇਆ। ਅਜੇ ਮੰਗੂਪੁਰ ਨੇ ਕਿਹਾ ਕਿ ਇਹ ਸਭ ਬੀ.ਜੇ.ਪੀ. ਦੇ ਹੁਕਮਾਂ ਅਨੁਸਾਰ ਭਗਵੰਤ ਮਾਨ ਤੋਂ ਕਰਵਾਇਆ ਜਾ ਰਿਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧੱਕੇ ਨਾਲ ਖਦੇੜਨਾ, ਜੇਲਾਂ ਵਿੱਚ ਸੁੱਟਣਾਂ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਆਮ ਆਦਮੀ ਪਾਰਟੀ, ਭਾਜਪਾ ਦਾ ਹੀ ਦੂਜਾ ਰੂਪ ਹੈ। ਅਜੇ ਮੰਗੂਪੁਰ ਵੱਲੋਂ ਸਾਥੀਆਂ ਸਮੇਤ ਇਸ ਦੇ ਖਿਲਾਫ ਬਲਾਚੋਰ ਦੇ ਕੰਗਣਾ ਪੁਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਤਰਸੇਮ ਚੌਧਰੀ ਸਾਬਕਾ ਚੇਅਰਮੈਨ, ਹਰਜੀਤ ਸਿੰਘ ਜਾਡਲੀ ਮੈਂਬਰ ਡੀ.ਸੀ.ਸੀ., ਮੋਹਨ ਲਾਲ ਸੰਧੂ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਮੋਹਿੰਦਰ ਪਾਲ ਮੀਤ ਪ੍ਰਧਾਨ ਡੀ.ਸੀ.ਸੀ., ਮਹਿੰਦਰ ਪਾਲ ਮੀਤ ਪ੍ਰਧਾਨ ਡੀ.ਸੀ.ਸੀ., ਅਵਤਾਰ ਸਿੰਘ ਓ.ਬੀ.ਸੈੱਲ ਚੇਅਰਮੈਨ ਬਲਾਚੌਰ, ਬਲਵਿੰਦਰ ਸਿੰਘ ਡੁਗਰੀ ਮੈਂਬਰ ਡੀ.ਸੀ.ਸੀ., ਗੁਰਵਿੰਦਰ ਸਿੰਘ ਮੀਤ ਪ੍ਰਧਾਨ ਯੂਥ, ਜਿੰਦਰ ਸਿੰਘ ਪ੍ਰਧਾਨ ਐਸ.ਸੀ. ਵਿੰਗ, ਗੁਰਿੰਦਰ ਸਿੰਘ ਸੋਸ਼ਲ ਮੀਡੀਆ ਇੰਚਾਰਜ ਬਲਾਚੌਰ, ਗੁਰਪ੍ਰੀਤ ਸਿੰਘ ਫਤਿਹਪੁਰ ਯੂਥ ਆਗੂ, ਮੇਜਰ ਸਿੰਘ ਬਲਾਕ ਸੰਮਤੀ ਮੈਂਬਰ, ਨਰਿੰਦਰ ਜੱਸੀ ਬਿਛੋੜੀ, ਰਛਵਿੰਦਰ ਸਿੰਘ ਬੱਲ ਮੀਤ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਸੁਰਿੰਦਰ ਸ਼ਿੰਦਾ ਪ੍ਰਧਾਨ,  ਨਰਿੰਦਰ ਘਈ ਟਿੰਕੂ ਪ੍ਰਧਾਨ, ਬਿੱਟਾ ਰਾਣਾ, ਨਰੇਸ਼ ਚੇਚੀ ਕੋਂਸਲਰ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਪਾਨੀ ਕੁਮਾਰ ਕੋਂਸਲਰ,  ਸੋਮਨਾਥ ਤਕਲਾ ਮੀਤ ਪ੍ਰਧਾਨ ਸ਼ਹਿਰੀ, ਬੋਬੀ ਰਾਣਾ, ਕਰਨ ਕੁਮਾਰ, ਬਬਲੂ ਬੈਂਸ, ਨਿਤਿਨ ਕੁਮਾਰ, ਮੋਹਨ ਸਿੰਘ ਸਰਪੰਚ ਮੁੱਤੋਂ ਮੰਡ, ਦਿਨੇਸ਼ ਕੁਮਾਰ, ਪਵਨ ਕੁਮਾਰ ਪੱਪੂ, ਲਾਲ ਚੇਚੀ ਯੂਥ ਆਗੂ, ਸੋਨੂੰ ਕੁਮਾਰ ਸਿਆਣਾਂ,  ਮੰਗਾ ਰਾਣਾਂ, ਪਰਮਿੰਦਰ ਪੰਮਾ ਮੈਂਬਰ ਬੀ.ਸੀ.ਸੀ., ਤਰਲੋਚਨ ਸਿੰਘ ਰੱਕੜ, ਜੋਗਾ ਸਿੰਘ ਮਹਿਤਪੁਰ, ਆਗੂ ਆਦਿ ਹਾਜਰ ਸਨ

Related Articles

LEAVE A REPLY

Please enter your comment!
Please enter your name here

Latest Articles

2

2