ਨਵਾਂਸ਼ਹਿਰ /ਕਾਠਗੜ੍ਹ 5 ਅਕਤੂਬਰ ( ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਨਿੱਘੀ ਵਿਖੇ ਨੌਜਵਾਨ ਕਲੱਬ ਵੱਲੋਂ ਛੋਟੀ ਉਮਰ ਦੇ ਬੱਚਿਆਂ ਨੂੰ ਕੱਬਡੀ ਦੀ ਖੇਡ ਨਾਲ਼ ਜੋੜਨ ਦੇ ਮੰਤਵ ਨਾਲ਼ 45 ਕਿਲੋ ਭਾਰ ਵਰਗ ਦੀਆਂ ਟੀਮਾਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਵਿੱਚ ਇਲਾਕੇ ਦੇ ਵੱਖ – ਵੱਖ ਪਿੰਡਾਂ ਦੀਆਂ ਟੀਮਾਂ ਨੇ ਇਸ ਕਬੱਡੀ ਟੂਰਨਾਮੈਂਟ ਵਿੱਚ ਭਾਗ ਲਿਆ। ਇਹਨਾਂ ਕਬੱਡੀ ਦੇ ਫਸਵੇਂ ਮੁਕਾਬਲਿਆਂ ਵਿੱਚ ਮੱਲਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਾਜਰਾ ਜੱਟਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਸੇਵਾ ਮੁਕਤ ਏ. ਐੱਸ. ਆਈ ਵਿਜੀਲੇੰਸ ਕਾਬਲ ਸਿੰਘ ਚੇਚੀ ਅਤੇ ਬਲਵੀਰ ਚੌਧਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ਼ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਟੂਰਨਾਮੈਂਟ ‘ਚ ਰੈਫਰੀ ਦੀ ਭੂਮਿਕਾ ਮੋਤੀ ਦੇਦੜ ਤੇ ਸੌਰਵ ਚੇਚੀ ਨੇ ਨਿਭਾਈ, ਸਟੇਜ ਸੰਚਾਲਨ ਸਚਿਨ ਮੀਲੂ ਤੇ ਕੁਮੈਂਟਟਰ ਦੀ ਭੂਮਿਕਾ ਚੇਤਨ ਭਾਟੀਆ ਜਲਾਲਪੁਰ ਨੇ ਨਿਭਾਈ। ਇਸ ਮੌਕੇ ਬਲਵਿੰਦਰ ਚੇਚੀ, ਠੇਕੇਦਾਰ ਪਵਨ ਕਾਲਾ, ਸੁਖਦੇਵ ਠੇਕੇਦਾਰ, ਸੁਰਿੰਦਰ ਪੰਚ, ਕਮਲਜੀਤ ਚੇਚੀ, ਰੌਸ਼ਨ ਦੇਦੜ, ਸੇਠੀ ਚੇਚੀ, ਬਲਵੀਰ ਫ਼ੌਜੀ, ਕਾਕੂ ਮੀਲੂ, ਬਿਨੀ ਚੇਚੀ, ਮਨਦੀਪ ਕਾਕਾ, ਮਨੀ ਮੀਲੂ, ਪਰਮਜੀਤ ਮੀਲੂ, ਪੁਨੀਤ ਮੀਲੂ, ਪੰਮੂ ਮੀਲੂ, ਅਮਨ ਚੇਚੀ, ਬਿੱਲੂ ਚੇਚੀ, ਪਰਮਜੀਤ ਪੰਮੀ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।
ਨਿੱਘੀ ਕੱਬਡੀ ਟੂਰਨਾਮੈਂਟ ‘ਚ ਮੱਲਪੁਰ ਦੀ ਟੀਮ ਰਹੀ ਜੇਤੂ













Leave a Reply