ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਸਨਾਤਨ ਧਰਮ ਸਭਾ ਬਲਾਚੌਰ ਵਲੋਂ ਵਿਕਰਮੀ ਸੰਮਤ 2082 ਭਾਰਤੀ ਨਵਾਂ ਸਾਲ 30 ਮਾਰਚ ਨੂੰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਨਾਤਨ ਧਰਮ ਸਭਾ ਬਲਾਚੌਰ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਨੇ ਦੱਸਿਆ ਕਿ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਸਟੇਡੀਅਮ ਵਿਖੇ 108 ਹਵਨ ਕੁੰਡ ਬਣਾ ਕੇ ਹਵਨ ਯੱਗ ਕਰਵਾਏ ਗਏ। ਇਹ ਸਮਾਗਮ ਸੁਆਮੀ ਦਿਆਲ ਦਾਸ ਡੇਰਾ ਬੋੜੀ ਸਾਹਿਬ ਜੀ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਯੱਗ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਭਾਗ ਲਿਆ ਅਤੇ ਹਵਨ ਕਰਵਾ ਕੇ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ। ਪ੍ਰਧਾਨ ਰਾਣਾ ਰਣਦੀਪ ਕੌਸ਼ਲ ਨੇ ਸਤਨਾਮ ਜਲਾਲਪੁਰ ਅਤੇ ਹੋਰ ਭਾਗ ਲੈਣ ਵਾਲੇ ਭਗਤਾਂ ਦਾ ਧੰਨਵਾਦ ਕੀਤਾ।