ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ)
ਸ੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀਯ ਸੰਪਰਦਾਇ ਦੇ ਤੀਸਰੇ ਮੁਖੀ ਸ਼੍ਰੀ ਸਤਿਗੁਰੂ ਬ੍ਰਹਮਲੀਨ ਬ੍ਰਹਮਾ ਨੰਦ ਜੀ ਗਊਆਂ ਵਾਲਿਆਂ (ਭੂਰੀਵਾਲਿਆਂ) ਦੀ 113ਵੇਂ ਅਵਤਾਰ ਦਿਵਸ ਦੇ ਸਬੰਧ ਵਿਚ ਉਨ੍ਹਾਂ ਦੀ ਜਨਮ ਭੂਮੀ ਬ੍ਰਹਮਪੁਰੀ (ਚੂਹੜਪੁਰ) ਨੇੜੇ ਧਾਰਮਿਕ ਸਮਾਗਮ ਦੇ ਦੂਸਰੇ ਦਿਨ ਅੱਜ ਸਤਿਗੁਰੂ ਗਊਆਂ ਵਾਲਿਆਂ ਦੀ ਯਾਦ ਵਿਚ
ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਵਰਤਮਾਨ ਗੱਦੀਨਸ਼ੀਨ ਗੁਰਗੱਦੀ ਪਰੰਪਰਾ ਜੀ ਨੇ ਖੂਨਦਾਨ ਦਾ ਉਦਘਾਟਨ ਕਰਨ ਉਪਰੰਤ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਤੁਹਾਡੇ ਖੂਨ ਦੀਆਂ ਕੁਝ ਬੰੂਦਾਂ ਕਿਸੇ ਦੀ ਜ਼ਿੰਦਗੀ ਦੀ ਬੁੱਝਦੀ ਲੋਅ ਨੂੰ ਮੁੜ ਜਗਮਗਾ ਕਰ ਦਿੰਦੀਆਂ ਹਨ, ਜਿਸ ਨਾਲ ਜਿਥੇ ਅਧਿਆਤਮਕ ਤੌਰ ‘ਤੇ ਬਹੁਤ ਪੰੁਨਾਂ ਦੀ ਪ੍ਰਾਪਤੀ ਹੁੰਦੀ ਹੈ, ਉਸ ਦੇ ਨਾਲ-ਨਾਲ ਸਮਾਜ ਵਿਚ ਵੀ ਤੁਹਾਨੂੰ ਇੱਜ਼ਤ ਅਤੇ ਮਾਣ ਪ੍ਰਾਪਤ ਹੁੰਦਾ ਹੈ |

ਸ਼੍ਰੀ ਸਤਿਗੁਰੂ ਅਚਾਰੀਆ ਜੀ ਨੇ ਕਿਹਾ ਕਿ ਸਾਡੇ ਗੁਰੂ ਗੱਦੀ ਪਰੰਪਰਾ ਦੇ ਮਹਾਂਪੁਰਸ਼ਾਂ ਜਿਨ੍ਹਾਂ ਵਿਚ ਸ਼੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲਿਆਂ (ਮੋਢੀ ਗੁਰੂ), ਸ਼੍ਰੀ ਸਤਿਗੁਰੂ ਲਾਲ ਦਾਸ ਜੀ ਰਕਬੇ ਵਾਲਿਆਂ ਨੇ ਜੋ ਅਧਿਆਤਮਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਜੋ ਕਾਰਜ ਆਰੰਭੇ ਸਨ, ਉਨ੍ਹਾਂ ਵਿਚ ਸ਼੍ਰੀ ਸਤਿਗੁਰੂ ਗਊਆਂ ਵਾਲਿਆਂ ਨੇ ਹੋਰ ਵਾਧਾ ਕਰਦਿਆਂ ਸਿੱਖਿਆ, ਸਮਾਜ ਸੇਵਾ ਦੇ ਕਾਰਜਾਂ ਵਿਚ ਵਿਸ਼ਾਲਤਾ ਲਿਆਂਦੀ ਸੀ | ਹੁਣ ਸਾਡਾ ਵੀ ਸਭ ਦਾ ਫਰਜ਼ ਬਣਦਾ ਹੈ ਕਿ ਸਤਿਗੁਰੂ ਗਊਆਂ ਵਾਲਿਆਂ ਦੇ ਆਰੰਭੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਈਏ |
35 ਯੂਨਿਟ ਖੂਨਦਾਨ ਕੀਤੇ
ਅੱਜ ਦੇ ਇਸ ਬ੍ਰਹਮਪੁਰੀ ਧਾਮ ਵਿਖੇ ਲਗਾਏ ਖੂਨਦਾਨ ਕੈਂਪ ਵਿਚ 35 ਯੂਨਿਟ ਨੌਜਵਾਨਾਂ ਨੇ ਗਊਆਂ ਵਾਲਿਆਂ ਦੀ ਯਾਦ ਵਿਚ ਖੂਨ ਦਾਨ ਕੀਤੇ |
ਅਲਫਾ ਬਲੱਡ ਬੈਂਕ ਦਾ ਆਯੋਜਨ
ਇਸ ਖੂਨਦਾਨ ਕੈਂਪ ਵਿਚ ਡਾ. ਸੁਰਜੀਤ ਸਿੰਘ ਰੋਪੜ ਦੀ ਰਹਿਨੁਮਾਈ ਹੇਠ ਅਲਫਾ ਬਲੱਡ ਬੈਂਕ ਰੋਪੜ ਦੀ ਮੈਡੀਕਲ ਟੀਮ ਨੇ ਸੇਵਾਵਾਂ ਦਿੱਤੀਆਂ, ਜਿਨ੍ਹਾਂ ਵਿਚ ਡਾ. ਸੁਰਿੰਦਰ ਸਿੰਘ, ਡਾ. ਸੋਨੂੰ ਕੁਮਾਰ, ਪੂਨਮ ਰਾਣੀ ਸਟਾਫ ਨਰਸ, ਮੁਹੰਮਦ ਹਾਸ਼ਮ ਸਹਾਇਕ, ਪੁਸ਼ਵਿੰਦਰ ਕੌਰ, ਬਲਜੀਤ ਕੌਰ ਅਤੇ ਅੰਕਿਤਾ ਲੇਡੀਜ਼ ਸਟਾਫਨੇ ਸੇਵਾਵਾਂ ਦੌਰਾਨ ਖੂਨ ਦੇ ਸੈਂਪਲ ਅਤੇ ਖੂਨ ਇਕੱਤਰ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਮੈਡੀਕਲ ਟੀਮ ਦੇ ਮੁੱਖ ਪ੍ਰਬੰਧਕ ਕਮਲਜੀਤ ਸਿੰਘ ਰੋਪੜ ਨੇ ਕਿਹਾ ਕਿ ਵੱਖ-ਵੱਖ ਸਮਿਆਂ ਦੌਰਾਨ ਉਕਤ ਸੰਪਰਦਾਇ ਦੇ ਮਹਾਪੁਰਸ਼ਾਂ ਅਤੇ ਸੰਗਤਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਖੂਨ ਦੇ ਯੂਨਿਟ ਸ਼੍ਰੀ ਸਤਿਗੁਰੂ ਰਕਬੇ ਵਾਲਿਆਂ ਅਤੇ ਸ਼੍ਰੀ ਸਤਿਗੁਰੂ ਗਊਆਂ ਵਾਲਿਆਂ ਦੀ ਯਾਦ ਵਿਚ ਦਾਨ ਕੀਤੇ ਜਾ ਚੁੱਕੇ ਹਨ | ਅੱਜ ਵੀ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਜ਼ਿਾਦਾ ਸੀ ਪਰ ਸਾਡੇ ਕੋਲ ਯੂਨਿਟ ਇਕੱਤਰ ਕਰਨ ਲਈ ਸੀਮਿਤ ਸਾਧਨ ਸਨ | ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਦੀ ਪ੍ਰ੍ਰੇਰਨਾ ਅਤੇ ਦੂਰਅੰਦੇਸ਼ੀ ਸੋਚ ਸਮਾਜ ਤੇ ਦੇਸ਼ ਹਿੱਤ ਵਿਚ ਬਹੁਤ ਹੀ ਵਿਲੱਖਣ ਹੈ |
ਅੱਜ ਜੇ ਕੈਂਪ ਦੇ ਸਹਿਯੋਗੀ ਸੇਵਾਦਾਰਾਂ ਵਿਚ ਡਾ. ਯਸ਼ ਬੂਥਗੜ੍ਹ, ਮਾਸਟਰ ਆਦੀਸ਼ ਕੁਮਾਰ ਟੱਪਰੀਆਂ, ਚੌਧਰੀ ਭਜਨ ਲਾਲ, ਸ਼੍ਰੀ ਰਾਮ ਟਰੱਸਟੀ, ਦਲੀਪ ਚੰਦ ਕਟਾਰੀਆ ਨੈਣੀਤਾਲ, ਮਦਨ ਲਾਲ ਜੋਸ਼ੀ ਸੇਵਾਦਾਰ ਤੋਂ ਇਲਾਵਾ ਬ੍ਰਹਮਪੁਰੀ ਧਾਮ ਦੀ ਸਮੁੱਚੀ ਸੰਗਤ ਦਾ ਵੱਡਮੁੱਲਾ ਸਹਿਯੋਗ ਰਿਹਾ | ਇਥੇ ਗੌਰਤਲਬ ਹੈ ਕਿ 29 ਮਾਰਚ ਨੂੰ ਸ਼੍ਰੀ ਸਤਿਗੁਰੂ ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ‘ਤੇ ਸਵੇਰੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਉਪਰੰਤ ਜਗਤਗੁਰੂ ਅਚਾਰੀਆ ਗਰੀਬਦਾਸ ਮਹਾਰਾਜ ਜੀ ਦੀ ਅੰਮਿ੍ਤਬਾਣੀ ਦੇ ਅਖੰਡ ਪਾਠ ਦੇ ਭੋਗ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲੇ ਜੀ ਪਾਉਣਗੇ | ਇਸ ਮੌਕੇ ਸੰਗਤਾਂ ਗਊਆਂ ਵਾਲਿਆਂ ਦਾ ਗੁਣਗਾਨ ਕਰਨਗੀਆਂ |