ਲੋਕਾਂ ਨਾਲ ਕੀਤੇ ਹਰ ਵਾਅਦੇ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ : ਵਿਧਾਇਕਾ ਕਟਾਰੀਆ
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਵਿਧਾਨ ਸਭਾ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੇ ਪਿੰਡਾਂ ਵਿੱਚ ਪਿਛਲੀਆਂ ਸਰਕਾਰਾਂ ਤੋਂ ਅਧੂਰੇ ਰੱਖੇ ਵਿਕਾਸ ਕਾਰਜਾਂ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਪੂਰਾ ਕੀਤਾ ਜਾ ਰਿਹਾ ਹੈ ਬਲਾਕ ਸੜੋਆ ਦੇ ਪਿੰਡ ਕਟਵਾਰਾ ਕਲਾਂ ਤੇ ਕਟਵਾਰਾ ਖੁਰਦ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਵਾਲੇ ਵਾਟਰ ਸਿਪਲਾਈ ਦੇ ਟਿਊਂਬੈਲ ਦੀ ਮੰਗ ਨੂੰ ਹਲਕਾ ਵਿਧਾਇਕਾ ਵੱਲੋਂ ਅੱਜ ਪੂਰਾ ਕੀਤਾ ਗਿਆ ਇਸ ਮੋਕੇ ਪਿੰਡ ਦੇ ਲੋਕਾਂ ਨੂੰ ਵਾਟਰ ਸਿਪਲਾਈ ਦੇ ਟਿਊਬੈਲ ਦਾ ਸ਼ੁੱਭ ਆਰੰਭ ਕਰਨ ਮੋਕੇ ਪਹੁੰਚੇ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਨੇ ਕਿਹਾ ਪੰਜਾਬ ਦੀ ਮੋਜੂਦਾ ਸਰਕਾਰ ਦੇ ਵੱਲੋਂ ਹਲਕੇ ਦੇ ਲੋਕਾਂ ਦੇ ਵਿਕਾਸ ਕਾਰਜਾਂ ਦੇ ਲਈ ਬਿਨ੍ਹਾ ਭੇਦ ਭਾਵ ਤੋ ਹੋ ਕਿ ਪਿੰਡਾਂ ਦੇ ਅੰਦਰ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਕਾਰਜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੇ ਵੱਲੋਂ ਕਟਾਰੀਆ ਪਰਿਵਾਰ ਨੂੰ ਹਲਕੇ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਜਿਸ ਦੇ ਸਦਕਾ ਹਰ ਪਿੰਡ ਦੀ ਸੇਵਾ ਤੇ ਵਿਕਾਸ ਕਾਰਜ ਕਰਾਉਣਾ ਸਾਡਾ ਮੁੱਖ ਮਕਸਦ ਹੈ ਵਿਧਾਇਕਾ ਨੇ ਕਿਹਾ ਕਿ ਪਿੰਡ ਕਟਵਾਰਾ ਕਲਾਂ ਦੇ ਅੰਦਰ 550 ਫੁੱਟ ਡੂੰਘਾ ਬੋਰ ਜੋ ਕਿ 11ਲੱਖ ਰੁਪਏ ਦੀ ਲਾਗਤ ਦੇ ਨਾਲ ਲੱਗਣ ਜਾ ਰਿਹਾ ਹੈ ਇਸ ਵਾਟਰ ਸਿਪਲਾਈ ਦੇ ਟਿਊਬੈਲ ਦੇ ਨਾਲ ਪਿੰਡ ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ ਇਸ ਮੋਕੇ ਪਿੰਡ ਕਟਵਾਰਾ ਕਲਾਂ ਤੇ ਕਟਵਾਰਾ ਖੁਰਦ ਦੇ ਸਮੂਹ ਪਿੰਡਵਾਸੀਆ ਤੇ ਨਗਰ ਪੰਚਾਇਤ ਵੱਲੋਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕਾ ਦਾ ਧੰਨਵਾਦ ਕੀਤਾ ਜਿਨ੍ਹਾ ਦੀਆਂ ਕੋਸ਼ਿਸ਼ਾਂ ਦੇ ਸਦਕਾ ਪਿੰਡ ਨੂੰ ਵਾਟਰ ਸਿਪਲਾਈ ਦਾ ਟਿਊਬੈਲ ਪ੍ਰਦਾਨ ਹੋਇਆ ਹੈ

ਇਸ ਮੋਕੇ ਹਲਕਾ ਵਿਧਾਇਕ ਸ਼ੰਤੋਸ ਕਟਾਰੀਆ,ਆਪ ਆਗੂ ਅਸ਼ੋਕ ਕਟਾਰੀਆ,ਸਰਪੰਚ ਕਾਤਾਂ ਦੇਵੀ, ਠੇਕੇਦਾਰ ਰਾਕੇਸ਼ ਕੁਮਾਰ,ਪਵਨ ਕੁਮਾਰ ਰੀਠੂ,ਸਰਪੰਚ ਪਵਨ ਕੁਮਾਰ ਪੋਜੇਵਾਲ,ਸਰਪੰਚ ਸਤਨਾਮ ਕਟਵਾਰਾ ਖੁਰਦ, ਬਲਾਕ ਪ੍ਰਧਾਨ ਸਾਬਕਾ ਸਰਪੰਚ ਹਰਮੇਸ਼,ਮਹਿੰਦਰ ਪਾਲ ਪੰਚ,ਕਾਕਾ ਪੰਚ,ਪ੍ਰਕਾਸ਼ ਪੰਚ,ਰਾਜੇਸ਼ ਪੰਚ ,ਸ਼ਮਸ਼ੇਰ ਕਟਵਾਰਾ,ਮੋਹਨ ਲਾਲ,ਬੱਗੂ,ਕੇਵਲ ਠੇਕੇਦਾਰ,ਕੇਵਲ ਇਲੈਕਟਰੀਸ਼ਨ,ਮਹਿੰਦਰ ਪਾਲ ਦੁਕਾਨਦਾਰ,ਹੁਸਨਲ ਦੁਕਾਨਦਾਰ,ਕੈਪਟਨ ਰਾਮ ਰਤਨ,ਲਾਲਾ ,ਦਿਲਬਾਗ,ਪਵਨ ਭਾਟੀਆ ਤੇਲੂਰਾਮ ਛੋਟਾ ਕਟਵਾਰਾ, ਅਸ਼ਵਨੀ,ਨਿੱਕਾ,ਸੁਭਾਸ਼ ਚੰਦ,ਰਾਜੇਸ਼ ਕੁਮਾਰ,ਤੀਰਥ ਰਾਮ,ਸੋਕੀ ਬਜਾੜ,ਮੇਛੀ ਮੀਲੂ,ਵਿੱਕੀ ਠੇਕੇਦਾਰ,ਕੇਸਰ ਚੰਦ,ਨਸੀਬ ਚੰਦ,ਚਮਨ ਲਾਲਪੰਜਾਬ ਪੁਲਿਸ ਆਦਿ ਹਲਕੇ ਦੇ ਲੋਕਾਂ ਸਮੂਹ ਪਿੰਡਵਾਸੀ ਮੋਕੇ ਤੇ ਹਾਜਿਰ ਸਨ