ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਦੁਨੀਆਂ ਵਿੱਚ ਅਵਾਰਡ ਪ੍ਰੋਗਰਾਮ ਬਹੁਤ ਹੁੰਦੇ ਹਨ ਪਰ ਇਸ ਤਰਾਂ ਦਾ ਅਵਾਰਡ ਸ਼ੋਅ ਪਹਿਲੀ ਵਾਰ ਵੇਖਣ ਨੂੰ ਮਿਲਿਆ ਜਿਸ ਵਿੱਚ ਉਹਨਾਂ ਲੋਕਾਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਦੇ ਸਹਾਰੇ ਫਿਲਮਾਂ ਦਾ ਨਿਰਮਾਨ ਹੁੰਦਾ ਹੈ ਉਹ ਹੈ ਟੈਕਨੀਕਲ ਸਟਾਫ ਜਦੋਂ ਉਹਨਾਂ ਦਾ ਸਟੇਜ ਤੇ ਬੁਲਾ ਕੇ ਸਨਮਾਨ ਕੀਤਾ ਗਿਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਨਾਂ ਆਸ ਜਤਾਈ ਕਿ ਇਸ ਤਰਾਂ ਦੇ ਅਵਾਰਡ ਫਕਸ਼ਨ ਹਮੇਸ਼ਾ ਹੁੰਦੇ ਰਹਿਣ ਇਸ ਪ੍ਰੋਗਰਾਮ ਵਿੱਚ ਦਿਨ ਰਾਤ ਕੁੱਝ ਪੱਤਰਕਾਰਾਂ ਨੇ ਮਹਿਨਤ ਕੀਤੀ ਉਹਨਾਂ ‘ਚ ਆਰ ਬੀ ਜੇ ਚੌਹਾਨ,ਸਿਮਰਨ ਹੰਸ,ਚਸਕਾ ਟੀਵੀ ਤੋਂ ਸੰਦੀਪ ਸ਼ਾਇਨ,ਪ੍ਰੱਥਮ ਪੰਜਾਬ ਰਵਨੀਤ ਸਿੰਘ,ਫੈਕਟ ਨਿਊਜ ਤੋਂ ਮਨਪ੍ਰੀਤ ਅੋਲਖ,ਲਿਵਆਨ ਤੋਂ ਰਮਨਦੀਪ,ਲਿਵਆਨ ਤੋਂ ਕੈਮਰਾਮੈਨ ਸਾਹਿਲ,ਫੋਰਐਵਰ ਟੀਵੀ ਤੋਂ ਜਸ਼ਨ ਤੇ ਕੈਮਰਾਮੈਨ ਮਨਜੋਤ ਸਿੰਘ,ਪੰਜ ਦਰਿਆ ਤੋਂ ਦਵਿੰਦਰ ਚੌਹਾਨ,ਪੰਜਾਬੀ ਟਿਕਾਣਾ ਤੋਂ ਦਿਨੇਸ਼ ਅਤੇ ਸੁਖਵਿੰਦਰ ਸੁੱਖੀ,ਯੁਗਮਾਰਗ ਤੋਂ ਤਿਲਕ ਰਾਜ,ਪੰਜਾਬੀ ਸਕਰੀਨ ਤੋਂ ਜੌਹਰੀ ਮਿੱਤਲ,ਪੰਜ ਦਰਿਆਂ ਤੋਂ ਕੈਮਰਾਮੈਨ ਬਿੰਦਰ,ਗੱਭਰੂ ਟੀਵੀ ਤੋਂ ਦਿਲਜੀਤ ਖੁੱਤਾ ਖੇਰੀ ,ਪੰਜਾਬ ਪਲੱਸ ਤੋਂ ਸੁਨੀਲ,ਦੇਸੀ ਚੈਨਲ ਤੋਂ ਕੈਮਰਾਮੈਨ ਪਵਨ ਮੋਰੀਆ,ਦੀਪ ਬਾਜਵਾ,ਰਾਜਿੰਦਰ ਦੱਤ,ਅਰਮਾਨ,ਗੱਭਰੂ ਟੀਵੀ ਤੋਂ ਸਿਮਰਨਜੀਤ,ਸਿਮਰਨ,ਮਾਈ ਟੀਵੀ ਤੋਂ ਸਰਬਜੀਤ ਸਿੰਘ,ਮਨਜੀਤ ਸਿੰਘ,ਗਗਨ,ਰਾਜ ਜੁਨੇਜਾ ਸ਼ਾਮਿਲ ਰਹੇ , ਇਸ ਸ਼ਾਨਦਾਰ ਪ੍ਰੋਗਰਾਮ ਵਿਚ ਬੈਸਟ ਐਕਟਰ ਯੋਗਰਾਜ ਸਿੰਘ,ਬੈਸਟ ਐਕਸ਼ਨ ਹੀਰੋ ਅਵਾਰਡ ਜੈ ਰੰਧਾਵਾ,ਬੈਸਟ ਨਿਰਦੇਸ਼ਕ ਮਨੀਸ਼ ਭੱਟ ਤੋਂ ਇਲਾਵਾ ਕੁੱਲ ਸਿੱਧੂ,ਧਰਮਿੰਦਰ ਲੰਬੂ,ਅਰਸ਼ ਗਿੱਲ,ਦੀਪ ਸਾਹਿਗਲ,ਫਿਦਾ ਗਿੱਲ,ਪਰਮਵੀਰ ਸਿੰਘ,ਸ਼ਵੇਤਾ ਤੋਂ ਇਲਾਵਾ ਕਈ ਫਿਲਮੀ ਹਸਤੀਆਂ ਤੇ ਟੈਕਨੀਸ਼ਨਾ ਦਾ ਸਨਮਾਨ ਕੀਤਾ ਗਿਆ ਇਸ ਪ੍ਰੋਗਰਾਮ ਵਿਚ ਵੱਡਾ ਯੋਗਦਾਨ ਨਿਰਦੇਸ਼ਕ ਪ੍ਰਦੀਪ ਢੱਲ ਦਾ ਰਿਹਾ ਪ੍ਰੋਗਰਾਮ ਦੇ ਬਾਬਤ ਬੋਲਦਿਆਂ ਨਿਰਦੇਸ਼ਕ ਕੁਲਵੰਤ ਗਿੱਲ ਤੇ ਸਿੰਪਾ ਦੀ ਵਾਈਸ ਪ੍ਰਧਾਨ ਤੇ ਕਲੱਬ ਦੇ ਪ੍ਰਧਾਨ ਨਿਰੰਜਨ ਸਿੰਘ ਲਹਿਲ ਕੈਨੇਡਾ ਨੇ ਕਿਹਾ ਕਿ ਸ਼੍ਰੀ ਓਮਕਾਰ ਸਿੰਘ ,ਦਵਿੰਦਰ ਸਿੰਘ,ਡੀਸੀ,ਤਰਨਜੀਤ,ਪੋਲੀਵੁੱਡ ਟਾਈਮਜ਼ ਤੋਂ ਪ੍ਰਵੀਨ ਮੋਦਗਿੱਲ ਤੇ ਬਾਕੀ ਮੈਂਬਰਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਇਹ ਵੀ ਕਿਹਾ ਕਿ ਸਿੰਪਾ 2026 ਨੂੰ ਨਵੇਂ ਰੰਗ ਰੂਪ ਵਿਚ ਪੇਸ਼ ਕੀਤਾ ਜਾਵੇਗਾ ਤੇ ਉਹ ਵੀ ਸੀ.ਜੀ.ਸੀ ਝੰਜੇੜੀ ਨਾਲ ਮਿਲਕੇ ਕੀਤਾ ਜਾਵੇਗਾ