ਰੋਪੜ ਵਿਖੇ ਹੋਏ ਜਿਲਾ ਪੱਧਰੀ ਮੁਕਾਬਲੇ ਵਿੱਚ ਰਾਜ ਪੱਧਰੀ ਯੁਵਾ ਸੰਸਦ ਲਈ ਹੋਈ ਚੋਣ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ 2047 ਦੇ ਵਿਕਿਸਤ ਭਾਰਤ ਦੇ ਸੁਪਨੇ ਦੇ ਮੱਦੇ ਨਜ਼ਰ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਵਿਕਸਿਤ ਭਾਰਤ ਯੁਵਾ ਸੰਸਦ ਆਯੋਜਿਤ ਕੀਤੀ ਗਈ ਜਿਸ ਵਿੱਚ ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 150 ਨੌਜਵਾਨਾਂ ਨੇ ਭਾਗ ਲਿਆ। ਜਿਸ ਵਿਚੋਂ 10 ਨੌਜਵਾਨਾਂ ਨੂੰ ਰਾਜ ਪੱਧਰੀ ਵਿਕਿਸਤ ਭਾਰਤ ਯੂਥ ਪਾਰਲੀਮੈਂਟ ਲਈ ਚੁਣਿਆ ਗਿਆ।ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਕਰਵਾਇਆ ਗਿਆ।
ਕਾਲਜ ਦੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸੋਨੀਆ ਨੇ ਦੱਸਿਆ ਕਿ ਇਸ ਵਿਚ 450 ਨੌਜਵਾਨਾਂ ਨੇ ਮਾਈ ਭਾਰਤ ਪੋਰਟਲ ਦੇ ਮਾਧਿਅਮ ਨਾਲ ਆਨਲਾਈਨ ਵੀਡੀਓ ਭੇਜ ਕੇ ਭਾਗ ਲਿਆ ਸੀ ਜਿਸ ਵਿੱਚੋਂ 150 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ਵਿਚੋਂ 10 ਨੌਜਵਾਨਾਂ ਨੂੰ ਰਾਜ ਪੱਧਰੀ ਵਿਕਿਸਤ ਭਾਰਤ ਯੂਥ ਪਾਰਲੀਮੈਂਟ ਵਿੱਚ ਭਾਗ ਲੈਣ ਲਈ ਚੁਣਿਆ ਗਿਆ। ਜਿਸ ਵਿੱਚ ਸਰਕਾਰੀ ਕਾਲਜ ਜਾਡਲਾ ਦੇ ਬੀ ਏ ਭਾਗ ਪਹਿਲਾ ਦੇ ਵਿਦਿਆਰਥੀ ਜਸਵਿੰਦਰ ਸਿੰਘ ਪੁੱਤਰ ਸ੍ਰੀ ਚਰਨ ਦਾਸ ਵਾਸੀ ਪਿੰਡ ਤਾਜੋਵਾਲ ਨੂੰ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ।ਓਹਨਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਬਹੁਤ ਹੀ ਮਿਹਨਤੀ ਵਿਦਿਆਰਥੀ ਹੈ ਜਿਸਨੇ ਜਿਲ੍ਹੇ ਪੱਧਰੀ ਕਈ ਇਨਾਮ ਹਾਸਿਲ ਕੀਤੇ ਹਨ ਅਤੇ ਕੁਝ ਸਮਾਂ ਪਹਿਲਾਂ ਜਿਲ੍ਹਾ ਪੱਧਰੀ ਯੁਵਾ ਉਤਸਵ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਇਸ ਵਿਦਿਆਰਥੀ ਨੇ 2025 ਦੇ ਰਾਸ਼ਟਰੀ ਏਕਤਾ ਕੈਂਪ ਆਂਧਰਪ੍ਰਦੇਸ਼ ਵਿਚ ਵੀ ਪੰਜਾਬ ਦੀ ਟੀਮ ਦੇ ਨਾਲ ਭਾਗ ਲਿਆ ਸੀ।
ਇਸ ਖੁਸ਼ੀ ਦੇ ਮੌਕੇ ਉੱਤੇ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਪ੍ਰਿੰਸੀਪਲ ਸ੍ਰੀਮਤੀ ਗੀਤਾਜਲੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪ੍ਰੀਆ ਬਾਵਾ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


