Join
Saturday, March 21, 2026
Saturday, March 21, 2026

ਸੁਲਗਦੀ ਧਰਤੀ ਨਾਟਕ ਰਾਹੀਂ ਦਿੱਤਾ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼

ਕੇਸੀ ਕਾਲਜ ਵਿਖੇ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਦੀ ਟੀਮ ਨੇ ਪੇਸ਼ ਕੀਤਾ ਨੁੱਕੜ ਨਾਟਕ

 ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ)

ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨਜ਼ ’ਚ ਪ੍ਰਸਿੱਧ ਨਿਰਦੇਸ਼ਕ ਅਤੇ ਲੇਖਕ ਬਲਰਾਜ ਸਾਗਰ ਦਾ ਲਿੱਖਿਆ ਨਾਟਕ ਸੁਲਗਦੀ ਧਰਤੀ,  ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਦੀ ਟੀਮ ਵੱਲੋਂ ਖੇਡਿਆ ਗਿਆ। ਇਹ ਨਾਟਕ ਇੱਕ ਤਰ੍ਹਾਂ ਨਾਲ ਪਟਿਆਲਾ ਯੂਨੀਵਰਸਿਟੀ ਦਾ ਗੋਲਡ  ਹੈ। ਇਸ ਨਾਟਕ ’ਚ 14 ਪਾਤਰਾਂ ਦੀਆਂ ਭੂਮਿਕਾਵਾਂ ਕਲਾਕਾਰ ਤੇ ਨਾਟਕ ਨਿਰਦੇਸ਼ਕ ਸੁਖਦੇਵ ਲੱਧੜ ਅਤੇ ਕਲਾਕਾਰ ਆਸ਼ੂ ਨਈਅਰ ਵਲੋ  ਨਿਭਾਈਆਂ ਗਈਆਾਂ। ਇਹ ਮੰਚ ਸੰਨ 2016 ਤੋਂ ਨੁੱਕੜ ਨਾਟਕਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇ ਰਿਹਾ ਹੈ।

ਸੁਲਗਦੀ ਧਰਤੀ ’ਚ ਦਿਖਾਇਆ ਗਿਆ ਕਿ ਪੰਜਾਬ ਕੰਨਿਆ ਭਰੂਣ ਹੱਤਿਆ, ਨਸ਼ਿਆਂ, ਜ਼ਮੀਨ-ਜਾਇਦਾਦ ਦਾ ਲਾਲਚ, ਬਾਹਰਲੇ ਮੁਲਕਾਂ ਵੱਲ ਨੂੰ ਝੁਕਾਅ, ਮਾਪਿਆਂ ਦਾ ਸਤਿਕਾਰ ਨਾ ਕਰਨਾ ਆਦਿ ਕਾਰਨ ਬਰਬਾਦ ਹੋ ਰਿਹਾ ਹੈ। ਪੰਜਾਬ ਨੂੰ ਬਚਾਉਣ ਲਈ ਸਾਨੂੰ ਕੁਡੀਆਾਂ ਨੂੰ ਵੀ ਮੁੰਡਿਆ ਦੇ ਬਰਾਬਰ ਰੱਕ  ਦੇਣੇ ਪੈਣਗੇ, ਸਮਾਜ ਨੂੰ ਵੀ ਨਸ਼ਿਆਂ ਦਾ ਤਿਆਗ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਜੇਕਰ ਅਸੀਂ ਆਪਣੇ ਕਿਸੇ ਵੀ ਕੰਮ ਅਤੇ ਆਪਣੇ ਬਜ਼ੁਰਗਾਂ ਦੇ ਕੰਮ ਨੂੰ ਵੀ ਮਿਹਨਤ ਕਰਕੇ ਚਲਾਈਏ ਤਾਂ ਵਿਦੇਸ਼ਾਂ ’ਚ ਛੋਟੀਆਂ-ਛੋਟੀਆਂ ਨੌਕਰੀਆਂ ਕਰਨ ਦੀ ਲੋੜ ਨਹੀਂ ਹੈ। ਅਸੀ ਇੱਥੇ ਪੰਜਾਬ ’ਚ ਵੀ ਚੰਗੀ ਪੜ੍ਹਾਈ ਪੂਰੀ ਕਰਕੇ  ਉੱਚ ਪਦਾਂ ’ਤੇ ਨੌਕਰੀ ਪ੍ਰਾਪਤ ਕਰ ਸਕਦੇ ਹਾਂ।

ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਅਸੀਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਹੀ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰ ਸਕਦੇ ਹਾਂ। ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਰ ਧੀ ਨੂੰ ਪੁੱਤਰਾਂ ਵਾਂਗ ਬਰਾਬਰ ਦਾ ਹੱਕ ਦੇਣੇ ਚਾਹੀਦੇ ਹਨ। ਵਿਦੇਸ਼ ਜਾਣ ਦੀ ਬਜਾਏ ਭਾਰਤ ’ਚ ਹੀ ਆਪਣੇ ਹੁਨਰ ਨੂੰ ਵਿਕਸਤ ਕਰੋ, ਨੌਕਰੀ ਨਾ ਮਿਲਣ ’ਤੇ ਨਿਰਾਸ਼ ਹੋਣ ਦੀ ਬਜਾਏ, ਤੁਸੀਂ ਆਪਣਾ ਕਾਰੋਬਾਰ ਖੋਲ੍ਹੋ ਅਤੇ ਅਜਿਹੇ ਬਣੋ ਜੋ ਹੋਰ ਲੋਕਾਂ ਲਈ ਵੀ ਰੁਜ਼ਗਾਰ ਦੇ ਰਾਹ ਖੋਲ੍ਹੇ।  ਅੰਤ ਵਿੱਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਮੌਕੇ ’ਤੇ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕਲਸੀ, ਪ੍ਰੋ. ਪ੍ਰਭਜੋਤ ਕੌਰ, ਵਿਸ਼ਾਲ ਕੁਮਾਰ, ਸਤਿਅਮ ਕੁਮਾਰ, ਮਨਪ੍ਰੀਤ ਕੌਰ, ਇੰਜ. ਦਵਿੰਦਰ ਸਿੰਘ, ਏ.ਓ. ਕੁਲਵਿੰਦਰ ਰਾਣਾ, ਵਰਸ਼ਾ ਸ਼ਰਮਾ, ਜਸਦੀਪ ਕੌਰ, ਮੁਹੰਮਦ. ਸੁਹੇਲ, ਮਨਜੀਤ ਕੁਮਾਰ, ਵਿਪਨ ਕੁਮਾਰ ਅਤੇ ਹੋਰ ਸਟਾਫ਼ ਹਾਜ਼ਰ ਰਿਹਾ। 

Related Articles

LEAVE A REPLY

Please enter your comment!
Please enter your name here

Latest Articles

2

2