ਸਰਪ੍ਰਸਤ ਪ੍ਰਧਾਨ ਕ੍ਰਿਸ਼ਚਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਅਤੇ ਪੀ. ਪੀ. ਸੀ. ਸੀ ਦੇ ਸਾਬਕਾ ਉਪ ਚੈਅਰਮੈਨ ਅਤੇ ਲੰਮੇ ਸਮੇਂ ਤੋਂ ਪੰਜਾਬ ਵਿਚਲੀਆਂ ਕੁਰੀਤੀਆਂ ਵਿਰੁੱਧ ਸੰਘਰਸ਼ ਕਰ ਰਹੇ ਸਮਾਜਿਕ ਕਾਰਜਕਰਤਾ ਜੌਨ ਪੀਟਰ ਬਟਾਲਾ ਨੇ ਪੰਜਾਬ ਦੀ ਧਰਤੀ ਤੇ ਨਿੱਤ ਦਿਹਾੜੇ ਹੋ ਰਹੀ ਗੁੰਡਾਗਰਦੀ ਦੇ ਨੰਗਾ ਨਾਚ ਵਾਸਤੇ ਅਧਿਆਪਕ ਵਰਗ, ਕਾਨੂੰਨੀ ਅੱਤਵਾਦ ਨੂੰ ਜਿੰਮੇਵਾਰ ਠਹਿਰਾਇਆ !
ਸ੍ਰੀ ਜੌਨ ਪੀਟਰ ਨੇ ਕਿਹਾ ਕਿ ਜਵਾਨੀ ਅਮਰਵੇਲ ਦੀ ਤਰਾਂ ਹੁੰਦੀ ਹੈ ਅਤੇ, ਰੋਮਾਂਚ ਅਤੇ ਰੋਮਾਸ਼ ਦਾ ਆਸਰਾ ਮਿਲਦੇ ਹੀ ਬਿਨਾ ਸੋਚੇ ਵਿਚਾਰੇ, ਚਿੰਬਣਨ ਲੱਗਦੀ ਹੈ! ਬਹੁ ਗਿਣਤੀ ਮਾਪੇ ਗਰੀਬ ਪਰਿਵਾਰਾਂ ਦੇ ਹਨ ਪਰ, ਵੇਖੋ ਵੇਖੀ ਬੱਚੇ ਨੂੰ ਪ੍ਰਾਈਵੇਟ ਲਿਮਟਿਡ ਸਕੂਲਾਂ ਵਿੱਚ ਦਾਖਲ ਕਰਵਾ ਦਿੰਦੇ ਹਨ! ਅਤੇ ਸਕੂਲਾਂ ਦੀਆਂ ਫੀਸਾ ਨਾ ਭਰਨ, ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਤੋਂ ੳੁਤਾਰ ਕੇ ਬੱਚਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ! ਬਹੁ ਗਿਣਤੀ ਸਕੂਲਾਂ ਵਿੱਚ ਪੇਪਰਾਂ ਦੇ ਸਮੇਂ ਤਾ ਗਰੀਬ ਅਤੇ ਫੀਸ ਨਾ ਭਰਨ ਤੋਂ ਅਸਮਰੱਥ ਮਾਪਿਆਂ ਵਾਸਤੇ ਇਹ ਦਿਨ ਕਿਸੇ ਕੋਰਟ ਕੇਸ ਦੀ ਸੁਣਵਾਈ ਵਰਗੇ ਹੁੰਦੇ ਹਨ!
ਜਿਸਦਾ ਬਾਅਦ ਵਿੱਚ ਸਿੱਧਾ ਅਸਰ 13-14 ਸਾਲ ਦੀ ਮਨੋਬਿਰਤੀ ਤੇ ਪੈਂਦਾ ਹੈ ਅਤੇ ਬੱਚੇ ਕਿਸੇ ਵੀ ਤਰੀਕੇ ਦੂਸਰੇ ਵਿਦਿਆਰਥੀਆਂ ਦੀ ਤਰਾਂ ਅਮੀਰ ਵਿਰਸੇ ਨੂੰ ਤੁਰੰਤ ਪ੍ਰਭਾਵ ਨਾਲ ਭਾਲਣ ਦੀ ਕੋਸ਼ਿਸ਼ ਕਰਦੇ ਹੋਏ, ਗਲਤ ਦਿਸ਼ਾ ਵੱਲ ਵੱਧਦੇ ਹਨ!
ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸਿਵਾਏੇ, ਇੱਕ ਦੂਸਰੀ ਪਾਰਟੀ ਦੀ ਬਦਨਾਮੀ ਕਰਨ ਤੋਂ ਇਲਾਵਾ ਕੁਝ ਨਹੀਂ ਕਰਦੇ
ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਤੋਂ ਝੂਠੇ ਪਰਚੇ ਦਰਜ ਕੀਤੇ ਗਏ ਅਤੇ, ਗਲਤ ਅਨਸਰਾਂ ਨੂੰ ਉਤਸਾਹਿਤ ਕੀਤਾ ਗਿਆ, ਅਜਿਹੀ ਗਲਤ ਪਿਰਤ ਨੂੰ ਪਈ ਕਿ ਅੱਜ ਹਰ ਛਲਾਰੂ ਆਪਣੇ ਆਪ ਨੂੰ ਸਮਾਜ ਦਾ ਸੁਪਰੀਮ ਗੁੰਡਾ ਅਨਸਰ ਸਾਬਿਤ ਕਰਨ ਤੇ ਤੁਲਿਆ ਹੈ!
ਪ੍ਰਾਈਵੇਟ ਅਧਿਆਪਕ ਵਰਗ ਆਪਣੇ ਸਕੂਲ ਦੀ ਮੈਨੇਜਮੈਂਟ ਨੂੰ ਖੁਸ਼ ਕਰਨ ਤੇ ਜਿਆਦਾ ਧਿਆਨ ਕੇਂਦਰਿਤ ਕਰ ਰਹੇ ਹਨ
ਹਲਾਤ ਸਾਹਮਣੇ ਹਨ
ਕਾਨੂੰਨ ਦੀ ਆੜ੍ਹ ਵਿੱਚ ਰਾਜਨੀਤੀ ਟ੍ਰੈਕ ਬਣਾਉਣ ਦੀ ਕੋਸ਼ਿਸ਼ , ਧਾਰਮਿਕ ਭਾਵਨਾਵਾਂ ਭੜਕਾਉਣਾ ਅਤੇ ਵਿਦੇਸ਼ੀ ਫੰਡਾਂ ਨੂੰ ਏੇਠਣ ਦੀ ਚਾਹਤ ਨੇ, ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਿੱਚ ਕਸਰ ਨਹੀਂ ਛੱਡੀ!
ਸ੍ਰੀ ਜੌਨ ਪੀਟਰ ਨੇ ਪੰਜਾਬ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਮੰਥਨ ਅਤੇ ਸੁਧਾਰਾਂ ਵਾਸਤੇ ੳੁਪਰਾਲਾ ਕਰਨ ਲਈ ਇਸ ਵਿਸ਼ੇ ਤੇ ਸੈਮੀਨਾਰ ਕਰਵਾਏ ਜਾਣ ਵਾਸਤੇ ਅਪੀਲ ਕਰਦਿਆਂ ਕਿਹਾ ਕਿ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਅੱਗੇ ਆਵੋ !