ਖੂਨ ਦੀ ਇਕ ਬੂੰਦ ਕਿਸੇ ਦੀ ਕੀਮਤੀ ਜਾਨ ਬਚਾ ਸਕਦੀ ਹੈ : ਸਰਪੰਚ ਕੁਲਵਿੰਦਰ ਸਿੰਘ ਪਰਾਗਪੁਰ
ਸ਼ਹੀਦ ਭਗਤ ਸਿੰਘ ਯੂਥ ਵੈੱਲਫੇਅਰ ਕਲੱਬ ਨੇ ਗ੍ਰਾਮ ਪੰਚਾਇਤ ਕੇ ਸਹਿਯੋਗ ਨਾਲ ਤੀਸਰਾ ਸਵੈ ਇਛੁੱਕ ਖੂਨਦਾਨ ਕੈਂਪ ਲਗਾਇਆ
ਖੂਨਦਾਨੀਆਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ
ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਪਰਾਗਪੁਰ ਮੰਡ ਦੇ ਗੁਰੂਦੁਆਰਾ ਸਿੰਘ ਸਭਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਵੈੱਲਫੇਅਰ ਕਲੱਬ ਨੇ ਗ੍ਰਾਮ ਪੰਚਾਇਤ ਕੇ ਸਹਿਯੋਗ ਨਾਲ ਤੀਸਰਾ ਸਵੈ ਇਛੁੱਕ ਖੂਨਦਾਨ ਕੈਂਪ ਬੀਡੀਸੀ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਡਾਕਟਰ ਗੁਰਪਾਲ ਸਿੰਘ , ਡਾਕਟਰ ਮਲਕੀਤ ਸਿੰਘ ਦੀ ਦੇਖ ਰੇਖ ਵਿੱਚ ਲਗਾਇਆ | ਡਾਕਟਰ ਮਲਕੀਤ ਸਿੰਘ ਨੇ ਦੱਸਿਆਂ ਕਿ ਜੋ ਵੀ ਵਿਆਕਤੀ ਸਾਡੀ ਸੰਸਥਾ ਵਿੱਚ ਖੂਨਦਾਨ ਕਰਦਾ ਹੈ ਉਸ ਨੂੰ ਸਰਟੀਫਿਕੇਟ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜਰੂਰਤ ਮੰਦ ਨੂੰ ਖੂਨ ਦੀ ਜਰੂਰਤ ਹੈ ਤਾਂ ਉਹਨਾ ਨੂੰ ਤੁਰੰਤ ਫ੍ਰੀ ਖੂਨ ਦੇ ਦਿੱਤਾ ਜਾਂਦਾ | ਉਨ੍ਹਾਂ ਨੇ ਇਸ ਕੈਂਪ ਵਿੱਚ ਨੌਜਵਾਨਾਂ ਨੇ ਖੂਨ ਦਾਨ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਲਿਆ |ਇਸ ਮੌਕੇ ਵੱਡੀ ਗਿਣਤੀ ਵਿੱਚ ਨੋਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ ਸਰਪੰਚ ਕੁਲਵਿੰਦਰ ਸਿੰਘ ਮੰਡ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਪਰਾਗਪੁਰ ਮੰਡ ਨੇ ਆਪਣੇ ਪਿੰਡ ਵਾਸੀਆਂ ਵਲੋਂ ਖੂਨ ਦਾਨ ਕਰਨ ਵਾਲਿਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।