ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਥਾਣਾ ਔੜ ਅਧੀਨ ਪੈਂਦੇ ਬਹਾਰਾ ਨਹਿਰ ਤੋਂ ਗਰਚਾ ਵਾਲੇ ਪਾਸੇ ਵੱਲ ਪੰਜਾਬ ਪੁਲਿਸ ਦੇ ਨਾਲ ਅਮਨ ਮੁਲਜ਼ਮ ਨਾਲ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ । ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਜਿਲ੍ਹਾਂ ਪੁਲਿਸ ਐਸਐਸਪੀ ਡਾਕਟਰ ਮਹਿਤਾਬ ਸਿੰਘ , ਐਸ ਪੀ ਡਾਕਟਰ ਮੁਕੇਸ਼ ਕੁਮਾਰ , ਸੀ ਆਈ ਏ ਇੰਚਾਰਜ ਜਰਨੈਲ ਸਿੰਘ ,ਥਾਣਾ ਔੜ ਦੇ ਮੁਖੀ ਨਰੇਸ਼ ਕੁਮਾਰੀ ਵੀ ਘਟਨਾ ਸੂਚਨਾ ਮਿਲਦਿਆਂ ਪੁਲਿਸ ਪਾਰਟੀ ਨਾਲ ਪਹੁੰਚ ਗਏ । ਜਿਲ੍ਹਾਂ ਪੁਲਿਸ ਮੁਖੀ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਾਰਚ ਨੂੰ ਸੀ ਆਈ ਏ ਦੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਾਰ ਅਮਨ ਨਾ ਦਾ ਮੁਲਜ਼ਮ ਚਲਾ ਰਿਹਾ ਸੀ ਜਿਸ ਨੂੰ ਜਦੋਂ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ । ਅਮਨ ਨੇ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ।

ਉਨਾ ਦੱਸਿਆ ਕਿ ਬੀਤੇ ਕੱਲ ਅਮਨ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਸੀ । ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਅਮਨ ਨੂੰ ਬਹਾਰਾ ਤੋਂ ਗਰਚਾ ਨਹਿਰ ਦੇ ਰਾਸਤੇ ਤੇ ਦੱਬੇ ਹੋਏ ਪਿਸਤੌਲ ਦੀ ਰਿਕਵਰੀ ਲਈ ਲੈ ਕੇ ਗਈ ਸੀ ਜਿਥੇ ਮੁਲਜ਼ਮ ਨੇ ਪਿਸਤੌਲ ਨਾਲ ਪੁਲਿਸ ਉਪਰ ਫਾਇਰ ਕਰ ਦਿਤਾ ਜੋ ਗੋਲੀ ਐਸ ਐਚ ਓ ਦੀ ਗੱਡੀ ਤੇ ਲੱਗੀ ਪੁਲਿਸ ਵਲੋਂ ਵੀ ਜਵਾਬੀ ਫਾਇਰ ਵਿਚ ਇਕ ਗੋਲੀ ਅਮਨ ਦੀ ਲੱਤ ਤੇ ਲੱਗੀ । ਉਨਾਂ ਦੱਸਿਆ ਕਿ ਅਮਨ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ । ਉਨ੍ਹਾਂ ਦੱਸਿਆਂ ਕਿ ਮੁਲਜ਼ਮ ਤੇ ਪਹਿਲਾਂ 11 ਮੁੱਕਦਮੇ ਦਰਜ ਸਨ ਜਿਸ ਵਿਚ 9 ਮੁਕੱਦਮੇ ਐਨ ਡੀ ਪੀ ਐਸ ਇਕ ਮੁਕੱਦਮੇ ਵਿੱਚ ਭਗੋੜਾ ਹੋਣ ਕਰਕੇ ਪੁਲਿਸ ਵਲੋਂ ਦਰਜ਼ ਕੀਤਾ ਸੀ।
