20 ਟ੍ਰਾਂਸਫਾਰਮਰ 4 ਮੋਟਰਾਂ ਅਤੇ 4 ਸਟਾਰਟਰਾਂ ਸਮੇਤ ਵੱਡੀ ਗਿਣਤੀ ਵਿੱਚ ਟ੍ਰਾਂਸਫਾਰਮਰਾਂ ਦਾ ਸਪੇਅਰ ਪਾਰਟ ਬਰਾਮਦ
ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ)
ਥਾਣਾ ਕਾਠਗੜ੍ਹ ਦੀ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਟਰਾਂਸਫਾਰਮਰ ਚੋਰਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਵੱਡੀ ਮਾਤਰਾ ਵਿੱਚ ਟ੍ਰਾਂਸਫਰਮਰਾਂ ਦੇ ਪਾਰਟਸ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਥਾਣਾ ਕਾਠਗੜ੍ਹ ਦੇ ਐਸਐਚਓ ਇੰਸਪੈਕਟਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ‘ਤੇ ਲੱਗੇ ਟਰਾਂਸਫਰਾਂਮਰਾਂ ਨੂੰ ਚੋਰੀ ਕਰਨ ਦੇ ਆਰੋਪ ਵਿੱਚ ਦੋ ਵਿਅਕਤੀਆਂ ਨੂੰ ਸਕਾਰਪੀਓ ਗੱਡੀ ਸਮੇਤ ਕਾਬੂ ਕਰਕੇ ਉਹਨਾਂ ਕੋਲੋਂ ਦੋ ਟਰਾਂਸਫਾਰਮਰ ਬਰਾਮਦ ਕੀਤੇ ਸਨ ਅਤੇ ਫਿਰ ਹੋਰ ਪੁੱਛ ਗਿੱਛ ਲਈ ਦੋਸ਼ੀਆਂ ਵਿਜੇ ਕੁਮਾਰ ਪੁੱਤਰ ਸੰਜੇ ਕੁਮਾਰ ਵਾਸੀ ਅਮਰ ਕਲੋਨੀ ਰੋਪੜ ਅਤੇ ਰਮੇਸ਼ ਪੁੱਤਰ ਦਲੀਪ ਵਾਸੀ ਸਦਾਵਰਤ ਰੋਪੜ੍ਹ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਰਿਮਾਂਡ ਹਾਸਿਲ ਕਰਕੇ ਉਕਤ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਿਸ ਪਾਰਟੀ ਨੇ ਦੋਸ਼ੀ ਵਿਜੇ ਕੁਮਾਰ ਜਿਸ ਦੀ ਰੋਪੜ੍ਹ ਵਿਖੇ ਨੰਗਲ ਰੋਡ ‘ਤੇ ਦੁਕਾਨ ਵੀ ਹੈ ਵਿੱਚ ਛਾਪੇਮਾਰੀ ਕਰਕੇ 20 ਟਰਾਂਸਫਰਮਰਾਂ ਦੇ ਪਾਰਟਸ, 4 ਮੋਟਰਾਂ, 4 ਸਟਾਰਟਰਾਂ ਦੇ ਖੋਲ ਬਰਾਮਦ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਵੱਲੋਂ ਇਸ ਸਬੰਧੀ ਪੜਤਾਲ ਜਾਰੀ ਹੈ ਤੇ ਉਮੀਦ ਹੈ ਕਿ ਚੋਰਾਂ ਹੋਰ ਵੀ ਵੱਡੇ ਖੁਲਾਸੇ ਹੋਣਗੇ। ਪੁਲਿਸ ਵੱਲੋਂ ਟਰਾਂਸਫਾਰਮਰਾਂ ਨਾਲ ਸੰਬੰਧਿਤ ਬਰਾਮਦ ਕੀਤਾ ਗਿਆ ਸਮਾਨ ਅਤੇ ਕਾਬੂ ਕੀਤੇ ਗਏ ਆਰੋਪੀ।