ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਵਣ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਮੰਡਲ ਅਫਸਰ ਹਰਭਜਨ ਸਿੰਘ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਵਣ ਰੇਂਜ ਵੱਲੋਂ ਕਾਠਗੜ੍ਹ ਦੇ ਪਿੰਡ ਨਿੱਘੀ ਖੁਰਦ ਵਿਖੇ ਤਿੰਨ ਦਿਨਾਂ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿੱਚ ਬਾਂਸ ਤੋਂ ਸਜਾਵਟੀ ਸਮਾਨ ਜਿਵੇਂ ਟੀਸ਼ੂ ਪੇਪਰ ਸਟੈਂਡ , ਪੈਨ ਹੋਲਡਰ ਆਦਿ ਸਮਾਨ ਬਣਾਉਣ ਦੀ ਸਿੱਖਿਆ ਦਿੱਤੀ ਗਈ | ਇਸ ਤੋ ਇਲਾਵਾ ਪਾਪੜ ਤੇ ਬੜੀਆਂ ਬਣਾਉਣ ਦੀ ਵੀ ਸਿਖਲਾਈ ਦਿੱਤੀ ਗਈ | ਇਸ ਮੌਕੇ ਬਾਹਰੋਂ ਆਏ ਟਰੇਨਰਾਂ ਅਜੇ ਕੁਮਾਰ , ਸੁਰਭੀ ਸ਼ਰਮਾ ਵੱਲੋਂ ਲੋਕਾਂ ਨੂੰ ਪ੍ਰੈਕਟੀਕਲ ਕਰਵਾ ਕੇ ਟ੍ਰੇਨਿੰਗ ਦਿੱਤੀ ਗਈ | ਇਸ ਕੈਂਪ ਵਿੱਚ ਵਣ ਰੇਂਜ ਅਫਸਰ ਸੁਨੀਲ ਕੁਮਾਰ ਅਤੇ ਸਮਾਜਿਕ ਸਲਾਹਕਾਰ ਅਨੁਰਾਗ ਸ਼ਰਮਾ ਵੱਲੋਂ ਦੱਸਿਆ ਕਿ ਇਹ ਜੰਗਲਾਤ ਮਹਿਕਮੇ ਦਾ ਗ੍ਰੀਨ ਇੰਡੀਆਂ ਮਿਸ਼ਨ ਪ੍ਰੋਜੈਕਟ ਦਾ ਲਾਈਵ ਹੁੱਡ ਪ੍ਰੋਗਰਾਮ ਤਹਿਤ ਬੇਰੁਜਗਾਰ ਲੋਕਾਂ ਨੂੰ ਕੰਮ ਸਿਖਾ ਕੇ ਆਤਮ ਨਿਰਭਰ ਬਣਾਉਣਾ ਹੈ | ਇਸ ਮੌਕੇ ਨਿੱਘੀ ਖੁਰਦ ਦੀ ਪੰਚਾਇਤ ਮੈਬਰ ਜਿੰਨਾ ਵਿੱਚ ਸਰਪੰਚ ਗੁਰਮੁੱਖ ਸਿੰਘ , ਸੁਰਜੀਤ ਸਿੰਘ ਪੰਚ, ਸਨੀਤਾ ਪੰਚ, ਨੀਲਮ ਪੰਚ, ਕਮਲਜੀਤ ਕੁਮਾਰ ਪੰਚ , ਵਿਜੇ ਕੁਮਾਰ ਪੰਚ ਸ਼ਾਮਲ ਸਨ | ਵਣ ਵਿਭਾਗ ਮਹਿਕਮੇ ਵੱਲੋਂ ਬਲਾਕ ਅਫਸਰ ਗੁਰਮੋਹਨ ਸਿੰਘ ,ਵਣ ਗਾਰਡ ਗੁਰਪ੍ਰੀਤ ਸਿੰਘ, ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ, ਨੰਬਰਦਾਰ ਅਤੇ ਪਿੰਡ ਦੇ ਮੈਬਰ ਮਲਕੀਤ ਸਿੰਘ, ਕੇਵਲ ਸਿੰਘ, ਸ਼ੁਮੀਰ ਕੁਮਾਰ, ਜਸਵਿੰਦਰ ਕੁਮਾਰ ਆਦਿ ਸ਼ਾਮ ਸਨ | ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਰਾਜ ਕੁਮਾਰ, ਰਾਜੀਵ ਕੁਮਾਰ, ਇਕਬਾਲ ਸਿੰਘ ਵੀ ਮੌਜੂਦ ਰਹੇ |