Monday, March 17, 2025

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦੱਲ ਦੇ ਮੁੱਢਲੇ ਮੈਂਬਰਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )

ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋ ਰਿਹੈ ਮਜ਼ਬੂਤ, ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਦਿਨੀ ਪਿੰਡ- ਬਿਛੋੜੀ ਤੋਂ ਨਰਿੰਦਰ ਸਿੰਘ ਜੱਸੀ ਜਰਨਲ ਸਕੱਤਰ ਬੀ.ਸੀ.ਸੀ. ਅਤੇ ਰਛਵਿੰਦਰ ਸਿੰਘ ਬੱਲ ਵਾਈਸ ਚੇਅਰਮੈਨ ਪੰਚਾਇਤੀ ਰਾਜ ਸੰਗਠਨ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦੱਲ ਪਾਰਟੀ ਨੂੰ ਛੱਡ ਪਰਮਿੰਦਰ ਢਾਹਾਂ, ਦਾਰਾ ਸਿੰਘ ਬੱਲ, ਦੀਦਾਰ ਸਿੰਘ ਖੜਬੜ, ਕੁਲਵਿੰਦਰ ਸਹੋਤਾ, ਬਲਵੀਰ ਸਹੋਤਾ, ਬਲਵਿੰਦਰ ਕੁਮਾਰ ਸਾਥੀਆਂ ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ।ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ  ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਕਾਂਗਰਸ ਕਮੇਟੀ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸ੍ਰੀ ਰਵਿੰਦਰ ਉੱਤਮ ਰਾਓ ਡਾਲਵੀ, ਕੇ.ਪੀ.ਰਾਣਾ ਸਾਬਕਾ ਸਪੀਕਰ, ਡਾ. ਅਮਰ ਸਿੰਘ ਸਾਂਸਦ ਫਤਿਹਗੜ ਸਾਹਿਬ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜੁਆਇੰਟ ਖਜਾਨਚੀ ਅਤੇ ਪੰਜਾਬ ਦੇ ਸਾਬਕਾ ਮੰਤਰੀ  ਵਿਜੈ ਇੰਦਰ ਸਿੰਗਲਾ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਰ ਬਲਾਚੌਰ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਚੌਧਰੀ ਤਰਸੇਮ ਚੰਨਿਆਣੀ ਸਾਬਕਾ ਚੇਅਰਮੈਨ, ਹਰਜੀਤ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ., ਗਿਆਨ ਸਿੰਘ ਭੰਨੂ ਮੈਂਬਰ ਬੀ.ਸੀ.ਸੀ., ਮੋਹਨ ਲਾਲ ਸਰਪੰਚ, ਚਰਨਜੀਤ ਕੁੱਕੂ ਚੌਧਰੀ, ਬਲਜਿੰਦਰ ਮਾਣੇਵਾਲ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਸੂਬੇਦਾਰ ਜਗਤਾਰ ਸਿੰਘ, ਸਤਪਾਲ ਜੱਸਲ, ਸੱਤਪਾਲ ਕਲੇਰ, ਸੁਰਿੰਦਰ ਪੱਪੂ, ਬਲਵੀਰ ਸਿੰਘ ਸਹੋਤਾ, ਬਿੰਦਾ ਪੰਚ, ਕੁਲਵਿੰਦਰ ਸਹੋਤਾ, ਦੀਦਾਰ ਸਿੰਘ ਖੜਬੜ, ਗੁਰਦੀਪ ਪੰਚ, ਰਾਜਨ ਕੁਮਾਰ, ਗੁਰਪ੍ਰੀਤ ਸਿੰਘ ਸਹੋਤਾ, ਰਾਜੂ, ਸੁਖਵਿੰਦਰ ਸਿੰਘ ਸੁੱਖਾ, ਮਹਿੰਦਰ ਸਿੰਘ ਥਾਣੇਦਾਰ, ਗੁਰਦੇਵ ਸਿੰਘ, ਸੋਨੂੰ ਨੰਬਰਦਾਰ, ਲਖਵੀਰ ਸਿੰਘ ਗਰਚਾ, ਓੰਕਾਰ ਸਿੰਘ, ਧਰਮਵੀਰ ਸਿੰਘ ਮਹਿਲਾ ਸੰਗਠਨ ਤੋੰ ਅਨੀਤਾ ਰਾਣੀ, ਸੁਖਵਿੰਦਰ ਕੌਰ ਪੰਚ, ਤਰਸੇਮ ਕੋਰ, ਬਲਜਿੰਦਰ ਕੌਰ, ਮਨਜੀਤ ਕੌਰ, ਗੀਤਾ ਰਾਣੀ, ਸ਼ਿਖਾ ਗਰਚਾ, ਰਣਜੀਤ ਕੌਰ, ਸਨਵੀਨ ਬੱਲ, ਬਲਵੀਰ ਕੌਰ, ਕਿਰਨਪ੍ਰੀਤ ਕੌਰ ਪੰਚ, ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles