ਪੰਜਾਬ ਦੇ ਮੋਗਾ ‘ਚ ਅੱਜ ਤੜਕੇ ਇੱਕ ਹੋਰ ਐਨਕਾਊਂਟਰ ਵਾਪਰਿਆ ਹੈ। ਸਵੇਰੇ ਹੋਈ ਇਸ ਘਟਨਾ ਵਿੱਚ ਮੋਗਾ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦੇ ਜਵਾਬੀ ਦੇ ਨਾਲ ਮੁਕਾਬਲੇ ਤੋਂ ਬਾਅਦ ਬਦਮਾਸ਼ ਜ਼ਖਮੀ ਹੋ ਗਿਆ। ਜ਼ਖਮੀ ਅਪਰਾਧੀ ਕੋਲੋਂ 32 ਬੋਰ ਦਾ ਪਿਸਤੌਲ ਵੀ ਮਿਲਿਆ ਹੈ। ਇਹ ਗ੍ਰਿਫ਼ਤਾਰੀ ਇਨ੍ਹਾਂ ਹਾਲਾਤਾਂ ਵਿਚ ਹੋਈ ਜਦੋਂ ਹਾਲ ਹੀ ਚ ਦੋ ਨੌਜਵਾਨਾਂ ਨੇ ਡਾਲਾ ਪਿੰਡ ਵਿੱਚ ਇੱਕ ਪੰਚਾਇਤੀ ਮੈਂਬਰ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਇਸ ਅਪਰਾਧੀ ਦੀ ਭਾਲ ਕਰ ਰਹੀ ਸੀ, ਜੋ ਹੁਣ ਕਾਬੂ ਆਇਆ ਹੈ।