Sunday, March 16, 2025

ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਵਿਚ 1 ਔਰਤ ਸਹਿਤ 4 ਲੋਕ ਗਿਰਫ਼ਤਾਰ

ਨਵਾਂਸ਼ਹਿਰ /ਰਾਹੋਂ (ਜਤਿੰਦਰਪਾਲ ਸਿੰਘ ਕਲੇਰ )

ਐਸ.ਐਸ.ਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ, ਆਈਪੀਐਸ ਵਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ਾ ਤਹਿਤ ਡਾਂ. ਮੁਕੇਸ ਕੁਮਾਰ ਕਪਤਾਨ ਪੁਲਿਸ (ਜਾਂਚ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਅਧੀਨ, ਰਾਜ ਕੁਮਾਰ ਬਜਾੜ੍ਹ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀ ਜੇਰੇ ਅਗਵਾਈ ਮੁੱਖ ਅਫਸਰ ਥਾਣਾ ਰਾਹੋ ਵਲੋ ਇੱਕ ਕਤਲ ਅਤੇ ਇਰਾਦਾ ਕਤਲ ਦੇ ਮੁਕੱਦਮੇ ਦੇ ਦੋਸ਼ੀਆ ਨੂੰ ਵਾਰਦਾਤ ਦੇ 24 ਘੰਟਿਆ ਦੇ ਅੰਦਰ-ਅੰਦਰ ਸਾਰੇ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਕਤਲ/ਇਰਾਦਾ ਕਤਲ ਕੇਸ ਨੂੰ ਸੁਲਝਾ ਦਿੱਤਾ ਗਿਆ। ਮਿਤੀ 14.03.2025 ਨੂੰ ਨਿਰਮਲ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਮੁਹੱਲਾ ਦੁਗਲਾ ਰਾਹੋਂ ਦੇ ਬਿਆਨ ਤੇ ਮੁਕੱਦਮਾ ਨੰਬਰ 26 ਮਿਤੀ 14.03.2025 ਜੇਰ ਧਾਰਾ 103(1), 109, 3(5) ਬੀ.ਐਨ.ਐਨ.ਐਸ ਥਾਣਾ ਰਾਹੋ ਬਰਖਿਲਾਫ ਸੁਦਾਗਰ ਸਿੰਘ ਉਰਫ ਸਾਗਰ, ਹਰਗੋਪਾਲ ਸਿੰਘ ਉਰਫ ਪਾਂਡੇ ਪੁੱਤਰਾਨ ਗੁਰਦੀਪ ਸਿੰਘ ਵਾਸੀ ਰਾਹੋ, ਪਰਮਵੀਰ ਸਿੰਘ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ ਅਤੇ ਜਸਵਿੰਦਰ ਕੋਰ ਪਤਨੀ ਗੁਰਦੀਪ ਸਿੰਘ ਵਾਸੀਆਨ ਮੁਹੱਲਾ ਦੁਗਲਾ ਰਾਹੋ ਦੇ ਦਰਜ ਰਜਿਸ਼ਟਰ ਕੀਤਾ ਗਿਆ ਸੀ ਕਿ ਇਹਨਾ ਵਲੋ ਮਿਤੀ 13.03.2025 ਨੂੰ ਵਕਤ ਕ੍ਰੀਬ 7:30/7:45 ਵਜੇ ਸ਼ਾਮ ਜਦੋ ਉਸਦਾ ਲੜਕਾ ਜਗਦੀਪ ਸਿੰਘ ਉਸਦੇ ਘਰ ਤੋ ਰੋਟੀ ਲੈ ਕੇ ਫਿਲੋਰ ਰੋਡ ਵਾਲੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਸਦਾ ਲੜਕਾ ਜਗਦੀਪ ਸਿੰਘ ਚੌਕ ਨੇੜੇ ਧਰਮ ਪਾਲ ਬੰਗੜ ਦੇ ਘਰ ਪਾਸ ਪੁੱਜਾ ਤਾਂ ਉਥੇ ਪਹਿਲਾ ਹੀ ਖੜੇ ਸੁਦਾਗਰ ਸਿੰਘ ਉਰਫ ਸਾਗਰ ਤੇ ਹਰਗੋਪਾਲ ਸਿੰਘ ਉਰਫ ਪਾਂਡੇ ਪੁੱਤਰ ਗੁਰਦੀਪ ਸਿੰਘ ਨੇ ਉਸਦੇ ਲੜਕੇ ਨੂੰ ਫੜ ਲਿਆ ਤੇ ਕੁਟਣਾ ਮਾਰਨਾ ਸ਼ੁਰੂ ਕੀਤਾ ਤਾਂ ਹਰਗੋਪਾਲ ਨੇ ਆਪਣੀ ਜੇਬ ਵਿੱਚੋ ਚਾਕੂ ਕੱਢੇ ਅਤੇ ਸੁਦਾਗਰ ਸਿੰਘ ਨੇ ਆਪਣੇ ਦਸਤੀ ਕਿਰਚ ਨਾਲ ਵਾਰ ਜਗਦੀਪ ਸਿੰਘ ਤਾਂ ਨਿਰਮਲ ਸਿੰਘ ਨੇ ਆਪਣੇ ਦੂਸਰੇ ਲੜਕੇ ਜਗਤਾਰ ਸਿੰਘ ਨੂੰ ਅਵਾਜ ਮਾਰ ਕੇ ਮਦਦ ਲਈ ਮੋਕਾ ਪਰ ਬੁਲਾਇਆ ਤੇ ਇਹਨਾਂ ਪਾਸੋ ਜਗਦੀਪ ਸਿੰਘ ਨੂੰ ਛੁਡਾਉਣ ਲੱਗੇ ਤਾਂ ਇਤਨੇ ਵਿੱਚ ਹਰਗੋਪਾਲ ਸਿੰਘ ਦੀ ਮਾਤਾ ਜਸਵਿੰਦਰ ਕੋਰ ਪਤਨੀ ਗੁਰਦੀਪ ਸਿੰਘ ਮੌਕਾ ਤੇ ਆ ਗਈ ਜਿਸਨੇ ਆਉਦੇ ਸਾਰ ਲਲਕਾਰਾ ਮਾਰਿਆ ਕਿ ਜਗਦੀਪ ਸਿੰਘ ਦੀ ਤਰ੍ਹਾ ਜਗਤਾਰ ਸਿੰਘ ਦਾ ਵੀ ਕੰਮ ਤਮਾਮ ਕਰ ਦਿਓ ਜੋ ਸਾਡੇ ਰਾਹ ਵਿੱਚ ਰੋੜੇ ਬਣਦੇ ਹਨ। ਜਿਸਤੇ ਹਰਗੋਪਾਲ ਤੇ ਸੁਦਾਗਰ ਸਿੰਘ ਨੇ ਇੱਕ ਦਮ ਤਹਿਸ਼ ਵਿੱਚ ਆ ਕੇ ਜਗਤਾਰ ਸਿੰਘ ਤੇ ਵੀ ਮਾਰ ਦੇਣ ਦੀ ਨੀਅਤ ਨਾਲ ਕਈ ਵਾਰ ਕੀਤੇ। ਨਿਰਮਲ ਸਿੰਘ ਵਲੋ ਰੋਲਾ ਪਾਉਣ ਤੇ ਉਕਤ ਸਾਰੇ ਯਾਰਵਾਨ ਸਮੇਤ ਹਥਿਆਰਾਂ ਲੈ ਕੇ ਮੌਕੇ ਤੋ ਫਰਾਰ ਹੋ ਗਏ। ਦੋਨਾਂ ਜਖਮੀਆ ਜਗਦੀਪ ਸਿੰਘ ਅਤੇ ਜਗਤਾਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਨ ਨਵਾਂਸ਼ਹਿਰ ਪਹੁੰਚਾਇਆ ਗਿਆ ਜਿਥੇ ਜਗਦੀਪ ਸਿੰਘ ਨੂੰ ਡਾਕਟਰ ਸਾਹਿਬ ਨੇ ਮ੍ਰਿਤਕ ਘੋਸ਼ਿਤ ਕੀਤਾ ਅਤੇ ਜਗਤਾਰ ਸਿੰਘ ਦੀ ਹਾਲਤ ਗੰਭੀਰ ਹੋਣ ਤੇ ਸਰਕਾਰੀ ਕਾਲਜ ਸੈਕਟਰ 32 ਚੰਡੀਗੜ੍ਹ ਦਾ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਵਜ਼ਾ ਰੰਜਿਸ਼ ਇਹ ਹੈ ਕਿ ਨਿਰਮਲ ਸਿੰਘ ਦੇ ਭਤੀਜੇ ਦੀ ਨੂੰਹ ਨੂੰ ਦੋਸ਼ੀਆਨ ਦੇ ਚਾਚੇ ਦੇ ਲੜਕੇ ਪਰਮਵੀਰ ਸਿੰਘ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਦੁਗਲਾ ਨੇ ਕਰੀਬ ਦੋ ਸਾਲ ਤੋਂ ਪ੍ਰੇਮ ਜਾਲ ਵਿੱਚ ਫਸਾ ਕੇ ਬਿਨ੍ਹਾ ਵਿਆਹ ਆਪਣੇ ਪਾਸ ਰੱਖਿਆ ਹੋਇਆ ਹੈ। ਜੋ ਪੁਲਿਸ ਨੇ ਇਸਤੇ ਮੁਕੱਦਮਾ ਦਰਜ ਕਰਕੇ ਤੁਰੰਤ ਦੋਸ਼ੀਆ ਦੀ ਭਾਲ ਕੀਤੀ ਅਤੇ ਮੁਕੱਦਮਾ ਵਿੱਚ ਚਾਰਾ ਦੌਸ਼ੀਆ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਹੈ। ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਲੈ ਕੇ  ਪੁਛਗਿੱਛ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles