Join
Thursday, March 26, 2026
Thursday, March 26, 2026

ਬਿਜਲੀ ਕੱਟਾਂ ਤੋਂ ਲੋਕ ਡਾਢੇ ਪਰੇਸ਼ਾਨ,  ਬਿਜਲੀ ਨਾਲ ਹੋਣ ਵਾਲੇ ਰੋਜ਼ਮਰਾ ਦੇ ਕੰਮ ਹੋ ਰਹੇ ਪ੍ਰਭਾਵਿਤ

ਬਲਾਚੌਰ 6 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ )-  ਪਿਛਲੇ ਦੋ ਮਹੀਨਿਆਂ ਤੋਂ  ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ | ਸ਼੍ਰੋਮਣੀ ਅਕਾਲੀਦਲ (ਪੁਨਰ ਸੁਰਜੀਤ) ਦੇ ਸਟੇਟ ਡੈਲੀਗੇਟ ਜਥੇਦਾਰ ਸੁਰਜੀਤ ਸਿੰਘ ਦੋਭਾਲੀ ,  ਅਮਿਤ ਕੁਮਾਰ ਸੇਠੀ ਸਰਪੰਚ ਥੋਪਿਆਂ  ਕਾਰਜਕਰਨੀ ਮੈਂਬਰ ਅਤੇ ਠੇਕੇਦਾਰ ਗੁਰਚਰਨ ਸਿੰਘ ਉੱਦਲਣੀ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਦਿਨ ਅਤੇ ਰਾਤ ਨੂੰ  ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਤੋਂ ਲੋਕ ਢਾਡੇ ਦੁੱਖੀ ਹਨ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ  ਸਵੇਰ ਵੇਲੇ ਪਸ਼ੂਆਂ ਦੀਆਂ ਧਾਰਾ ਕੱਢਣੀਆਂ , ਪੱਠੇ ਕੁਤਰਨ  , ਪਾਣੀ ਦੀਆਂ ਟੈਕੀਆਂ ਭਰਨ ਅਤੇ ਹੋਰ ਰੋਜ਼ਮਰਾ ਦੇ ਕੰਮ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ | ਜਦਕਿ   ਬਿਜਲੀ ਵਿਭਾਗ ਵਲੋਂ  ਬਿਨਾਂ ਸੂਚਿਤ ਕੀਤੇ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਰੋਜ਼ਮਰਾ ਦੇ ਬਿਜਲੀ ਨਾਲ ਹੋਣ ਵਾਲੇ ਕੰਮ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ  ਬੰਦ ਕੀਤਾ ਜਾਵੇ ਤਾਂ ਕਿ ਲੋਕਾ ਨੂੰ  ਪਰੇਸ਼ਾਨੀ ਨਾ ਝੱਲਣੀ ਪਵੇ |

Related Articles

LEAVE A REPLY

Please enter your comment!
Please enter your name here

Latest Articles

2

2