Join
Thursday, March 26, 2026
Thursday, March 26, 2026

ਮਨਰੇਗਾ ਸਕੀਮ ਬੰਦ ਕਰਨ ਦੇ ਵਿਰੋਧ ‘ਚ ਕਾਂਗਰਸ ਵਲੋਂ ਵਿਸ਼ਾਲ ਰੈਲੀ 9 ਨੂੰ

ਬਲਾਚੌਰ 6 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ  ਬੰਦ ਕਰਨ ਅਤੇ ਨਵੇਂ ਕਾਨੂੰਨੀ ਪ੍ਰਬੰਧਾਂ  ਦੇ ਵਿਰੋਧ ਵਜੋਂ 9 ਜਨਵਰੀ ਨੂੰ  ਬਲਾਚੌਰ ਦੀ ਦਾਣਾ ਮੰਡੀ ਵਿਚ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਸਵੇਰੇ 10 ਵਜੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ਦੀਆਂ ਤਿਆਰੀ ਸਬੰਧੀ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਗਵਾਈ ਹੇਠ ਬਲਾਚੌਰ  ਤੋਂ ਸੰਮਤੀ ਦੇ ਸਾਬਕਾ  ਚੇਅਰਮੈਨ ਧਰਮਪਾਲ ਪਵਾਰ ਭਰਥਲਾ ਨੇ ਦੱਸਿਆਂ ਕਿ ਇਸ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਐਮਐਲਏ ਰਾਣਾ ਗੁਰਜੀਤ ਸਿੰਘ ਅਤੇ  ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਪ੍ਰਭਾਰੀ ਭੁਪੇਲ ਬਘੇਲ ਸਮੇਤ ਕਈ ਹੋਰ ਸੀਨੀਅਰ ਕਾਂਗਰਸੀ   ਆਗੂ ਸ਼ਾਮਿਲ ਹੋਣਗੇ | ਇਸ ਮੌਕੇ ਅਵਤਾਰ ਸਿੰਘ ਤਾਰੀ, ਬਲਵੀਰ ਸਿੰਘ ਸਾਬਕਾ ਸਰਪੰਚ ਜੀਉਵਾਲ , ਹਰਮੇਸ਼ ਚੰਦਰ ਸਾਬਕਾ ਸਰਪੰਚ ਕਿਸ਼ਨਪੁਰਾ, ਗੁਰਮੁੱਖ ਸਿੰਘ ਸਾਬਕਾ ਸਰਪੰਚ ਭਰਤਲਾ, ਜਤਿੰਦਰ ਸਿੰਘ ਫੌਜੀ ਸਾਬਕਾ ਸਰਪੰਚ ਜਮੀਤਗੜ੍ਹ ਭੱਲਾ, ਮਦਨ ਲਾਲ ਮੈਂਬਰ ਪੰਚਾਇਤ ਪਨਿਆਲੀ ਕਲਾਂ ਜਗਦੀਸ਼ ਸਿੰਘ ਸਾਬਕਾ ਸਰਪੰਚ ਪਨਿਆਲੀ ਕਲਾਂ ਮਸਤਾਨ ਸਿੰਘ, ਫਤਿਹ ਸਿੰਘ,  ਤਰਸੇਮ ਲਾਲ ਬੱਛੂਆਂ ਅਤੇ ਹੋਰ ਯੂਥ ਆਗੂ ਤੇ ਵਰਕਰ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles

2

2