Join
Wednesday, March 11, 2026
Wednesday, March 11, 2026

ਹਾਈਕੋਰਟ ਦੇ ਫੈਸਲਿਆ ਨੂੰ ਲਾਗੂ ਕਰਵਾਉਣ ਲਈ ਤੇ ਮੰਗਾ ਦੇ ਹੱਲ ਲਈ13ਜਨਵਰੀ ਲੋਹੜੀ ਦੇ ਮੋਕੇ ਰੋਸ ਮੁਜਾਹਰਾ, ਸਰਬਜੀਤ ਕੌਰ

ਬਲਾਚੌਰ 5 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ )  ਕੰਟਰੇਕਟ2211ਹੈਂਡ ਮਲਟੀਪਰਪਜ਼ ਹੈਲਥ ਇੰਪਲਾਈਜ਼  ਫੀਮੇਲ ਯੂਨੀਅਨ ਪੰਜਾਬ ਵਲੋਂ 13 ਜਨਵਰੀ ਲੋਹੜੀ ਵਾਲੇ ਦਿਨ ਦਫਤਰ  ਪਰਿਆਸ ਬਿਲਡਿੰਗ ਸੈਕਟਰ 38ਵਿਖੇ ਯੂਨੀਅਨ ਵਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ।ਯੂਨੀਅਨ ਦੇ ਪੰਜਾਬ ਪ੍ਰਧਾਨ ਸਰਬਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਹਾਲੇ ਤੱਕ ਨਹੀਂ ਮੰਨਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਸਰਕਾਰ ਵਲੋਂ ਪਹਿਲਾਂ 28 ਸਤੰਬਰ ਨੂੰ ਪੈਨਲ ਮੀਟਿੰਗ ਕਰਕੇ ਦਿਵਾਲੀ ਤੱਕ ਹਾਈਕੋਰਟ ਦੇ ਹੁਕਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਹੋਰ ਮੰਗਾਂ ਦੇ ਹਲ ਦਾ ਵਿਸ਼ਵਾਸ ਦਵਾਇਆ ਸੀ ਲੇਕਿਨ ਉਸ ਉਪਰੰਤ ਯੂਨੀਅਨ ਨਾ 11 ਨਵੰਬਰ ਨੂੰ ਸਿਹਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਫਿਰ ਇੱਕ ਮੀਟਿੰਗ ਹੋਈ ਜਿਸ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵਲੋਂ ਨਵੇਂ ਸਾਲ ਤੇ ਇਹ ਫੈਸਲਾ ਲਾਗੂ ਕਰਨ ਲਈ ਵਿਸ਼ਵਾਸ ਦਵਾਇਆ ਸੀ ਲੇਕਿਨ ਨਵਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਕੋਈ ਵਾਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਯੂਨੀਅਨ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਯੂਨੀਅਨ ਵਲੋਂ 13 ਜਨਵਰੀ ਨੂੰ ਸਰਕਾਰ ਦੇ ਖਿਲਾਫ ਇੱਕ ਰੋਜ਼ ਮੁਜ਼ਾਰਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਰਕਾਰ ਵਲੋਂ ਯੂਨੀਅਨ ਨਾਲ ਕੀਤੀ ਵਾਅਦੇ ਯਾਦ ਕਰਵਾਏ ਜਾਣਗੇ ਇਸ ਮੌਕੇ ਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਮੰਗਵਾਲ ਸਰਬਜੀਤ ਕੌਰ ਨਵਾਂ ਸ਼ਹਿਰ  ,ਗੁਰਦੀਪ ਕੋਰ,   ਹਰਪ੍ਰੀਤ ਕੌਰ ,ਕਸ਼ਮੀਰ ਕੌਰ , ਮਨਦੀਪ ਕੌਰ, ਅਤੇ ਹੋਰ ਯੂਨੀਅਨ ਦੇ ਮੁਲਾਜ਼ਮ ਮੌਜੂਦ ਸਨ।।

Related Articles

LEAVE A REPLY

Please enter your comment!
Please enter your name here

Latest Articles