Join
Thursday, March 12, 2026
Thursday, March 12, 2026

ਸਮਾਜਿਕ,ਧਾਰਮਿਕ ਸੰਗਠਨ ਅਤੇ ਸਨਾਤਨ ਧਰਮ ਸਭਾ ਬਲਾਚੌਰ ਨੇ  ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨ ਦੀ ਸ਼ਰੇਆਮ ਹੱਤਿਆ ਤੇ ਜ਼ਾਹਿਰ ਕੀਤਾ ਸਖਤ ਵਿਰੋਧ

– ਐਸ ਡੀ ਐਮ ਬਲਾਚੌਰ ਨੂੰ  ਸੌਂਪਿਆਂ ਮੰਗ ਪੱਤਰ –

ਬਲਾਚੌਰ 29 ਦਸੰਬਰ (ਜਤਿੰਦਰਪਾਲਸਿੰਘ ਕਲੇਰ)- ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨ ਦੀ ਸ਼ਰੇਅਮ ਹੱਤਿਆਂ ਕੀਤੇ ਜਾਣ ਦਾ  ਸਮਾਜਿਕ,ਧਾਰਮਿਕ ਸੰਗਠਨ ਅਤੇ ਸਨਾਤਨ ਧਰਮ ਸਭਾ ਬਲਾਚੌਰ ਨੇ ਸਖਤ ਵਿਰੋਧ ਕੀਤਾ | ਸੰਗਠਨ ਦੇ ਵਲੋਂ ਇਸ ਸਬੰਧ ਵਿੱਚ ਐਸ ਡੀ ਐਮ ਬਲਾਚੌਰ ਮੈਡਮ ਕ੍ਰਿਤਿਕਾ ਗੋਇਲ ਨੂੰ ਇਕ ਮੰਗ ਪੱਤਰ ਵੀ ਸੌਂਪਿਆਂ ਗਿਆ |  ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਨਾਲ ਜੋ  ਅੱਤਿਆਚਾਰ ਹੋ ਰਹੇ ਹਨ | ਉਹ ਬਰਦਾਸ਼ਤ ਨਹੀ ਕੀਤੇ ਜਾਣਗੇ | ਵਿਕਾਸ ਕੁਮਾਰ ਗੋਲਡੀ  ਪ੍ਰਧਾਨ ਬ੍ਰਾਹਮਣ ਸਭਾ , ਗੁਰੁਕ੍ਰਿਪਾ ਦਾਸ, ਜਗਦੀਸ਼ ਕਪਿਲ ਨੇ  ਕਿਹਾ ਕਿ ਨੌਜਵਾਨ ਦੀ ਕੀਤੀ ਹੱਤਿਆਂ ਦੇ ਨਾਲ ਪੂਰੇ ਵਿਸ਼ਵ ਵਿੱਚ ਵਸਦੇ ਹਿੰਦੂਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ | ਜਿਸ ਤਰ੍ਹਾਂ ਪਾਕਿਸਤਾਨ ਦੇ ਖਿਲਾਫ ਭਾਰਤ ਸਰਕਾਰ ਵਲੋਂ ਸਖਤ ਐਕਸ਼ਨ ਲਏ ਗਏ ਹਨ | ਉਸੇ ਤਰ੍ਹਾਂ ਹੀ ਬੰਗਲਾਦੇਸ਼ ਸਰਕਾਰ ਨੂੰ  ਮੂੰਹ ਤੋੜ ਜਵਾਬ ਦੇਣ ਲਈ ਸਖਤ ਕਦਮ ਚੁੱਕੇ ਜਾਣ ਅਤੇ  ਬੰਗਲਾਦੇਸ਼ ਅੰਦਰ ਰਹਿੰਦੇ ਹਿੰਦੂਆਂ ਦੀ ਸੁਰੱਖਿਆਂ ਨੂੰ  ਯਕੀਨੀ ਬਣਾਇਆ ਜਾਵੇ | ਜਿਹੜੇ ਲੋਕਾ ਵਲੋਂ  ਹਿੰਦੂਆਂ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ | ਉਨ੍ਹਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦੀ ਸੁਰੱਖਿਆਂ ਨੂੰ  ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਜਾਣ ਨਾਲ ਨਾਲ ਬੰਗਲਾਦੇਸ਼ ਸਰਕਾਰ ਨਾਲ ਸਾਰੇ ਨਾਤੇ ਤੋੜ ਦਿੱਤੇ ਜਾਣ | ਇਸ ਮੌਕੇ ਤੇ ਵਿਜੇ ਕੁਮਾਰ ਭਾਟੀਆ ਸੰਡਰੇਵਾਲ, ਗੁਰੂ ਕ੍ਰਿਪਾ ਦਾਸ,ਜਗਦੀਸ਼ ਕਪਿਲ,ਮਨਜੀਤ ਸਿੰਘ ਰਾਣਾ,ਲਲਿਤ ਰਾਣਾ,ਰੋਹਿਤ ਰਾਣਾ,ਵਰਿੰਦਰ , ਵਿਕਾਸ ਕੁਮਾਰ ਗੋਲਡੀ  ਪ੍ਰਧਾਨ ਬ੍ਰਾਹਮਣ ਸਭਾ , ਸ਼ੇਖਰ ਬੈਂਸ, ਲੇਖ ਰਾਜ, ਰਾਕੇਸ਼ ਸ਼ਰਮਾ, ਜਸਵਿੰਦਰ ਮੋਹਰਾਂ, ਸ਼ਿਵ ਸੈਨਾ ਨੇਤਾ, ਹਰੀ ਪੁਲ ਕਲਸੀ, ਕ੍ਰਿਸ਼ਨ ਕੁਮਾਰ, ਪਵਨ ਕੁਮਾਰ ਸ਼ਰਮਾ, ਰਾਜੀਵ ਆਨਦ, ਅਸ਼ੋਕ ਕੁਮਾਰ, ਕੁਲਦੀਪ ਮਰਵਾਹਾ, ਜੋਤੀ ਪਾਠਕ, ਸੁਰਿੰਦਰ ਸ਼ਨਿਹਸ਼ਾਹ, ਨੰਦ ਕਿਸ਼ੋਰ ਤੇ ਹੋਰ ਪਤਵੰਤੇ ਮੌਜ਼ੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles