Join
Thursday, March 12, 2026
Thursday, March 12, 2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਵੱਲੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ; ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ

​ਨਵਾਂਸ਼ਹਿਰ 26 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਅਹਿਮ ਮਾਸਿਕ ਮੀਟਿੰਗ ਲਿਬਾਸਾ ਹੋਸਪਿਟਲ ਵਿਖੇ ਜ਼ਿਲ੍ਹਾ ਪ੍ਰਧਾਨ ਡਾ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।

​ਮੀਟਿੰਗ ਦੀ ਸ਼ੁਰੂਆਤ ਵਿੱਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਮੂਹ ਮੈਂਬਰਾਂ ਵੱਲੋਂ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਬੁਲਾਰਿਆਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਰੂਹਾਨੀ ਸ਼ਕਤੀ ਅਤੇ ਹੱਕ-ਸੱਚ ਦੀ ਲੜਾਈ ਦਾ ਪ੍ਰਤੀਕ ਦੱਸਿਆ 

​ਇਸ ਮੌਕੇ ਐਸੋਸੀਏਸ਼ਨ ਲਈ ਬੜੇ ਮਾਣ ਵਾਲੀ ਗੱਲ ਰਹੀ ਕਿ ਜਿਲ੍ਹੇ ਦੇ ਤਿੰਨ ਮੈਡੀਕਲ ਪ੍ਰੈਕਟੀਸ਼ਨਰ ਡਾ ਰਾਹੁਲ ਕਪਲ ਪੁੱਤਰ ਡਾ ਰਮੇਸ਼ ਕਪਲ ਬਲੋਕ ਬੰਗਾ ਜੋਨ ਜਗਤਪੁਰ, ਡਾ ਮਹਿੰਦਰ ਸਿੰਘ (ਬਿੱਟੂ ਪਾਵਲਾ) ਬਲੋਕ ਨਵਾਂਸ਼ਹਿਰ ਜੋਨ ਉੜਾਪੜ , ਡਾ ਦੇਸਰਾਜ ਬਲੋਕ ਬੰਗਾ ਜੋਨ ਖਟਕੜ ਕਲਾਂ ਤੋ  ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਹਨ, ਇਹਨਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਜ਼ਿਲ੍ਹਾ ਕਮੇਟੀ ਵੱਲੋਂ ਇਨ੍ਹਾਂ ਨੁਮਾਇੰਦਿਆਂ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿਲ੍ਹਾ ਕਮੇਟੀ ਨੇ ਉਮੀਦ ਜਤਾਈ ਕਿ ਇਹ ਮੈਂਬਰ ਸਮਾਜ ਅਤੇ ਮੈਡੀਕਲ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

​ਇਸ ਮੀਟਿੰਗ ਵਿੱਚ ਡਾ ਦਿਲਦਾਰ ਸਿੰਘ ਚਾਹਲ ਸੁਬਾ ਪ੍ਰਧਾਨ ਡਾ ਧਰਮਪਾਲ ਸੂਬਾ ਕਮੇਟੀ ਮੈਂਬਰ ਡਾ ਟੇਕ  ਚੰਦ, ਡਾ ਧਰਮਜੀਤ, ਡਾ ਰਾਮਜੀ ਦਾਸ,ਡਾ ਕੁਲਵੀਰ, ਡਾ ਬਿਮਲ, ਡਾ ਕੁਲਵਿੰਦਰ, ਡਾ  ਹਰਜਿੰਦਰ ਡਾ ਮਨਜੀਤ ਡਾ ਅਸ਼ੋਕ ਸ਼ਰਮਾ,   ਡਾ ਦੇਸਰਾਜ ,ਡਾ ਰਾਕੇਸ਼ ਕੁਮਾਰ, ਬਲਬੀਰ,  ਦਾਰਾ ਸਿੰਘ ,ਡਾ ਕਸ਼ਮੀਰ ,ਡਾ ਜਸਪਾਲ ਸ਼ਰਮਾ , ਡਾ ਹਰਜਿੰਦਰ ਸਿੰਘ ਡਾ ਗਿਆਨ ਸਿੰਘ, ਡਾ ਸਤਪਾਲ , ਜ਼ਿਲ੍ਹਾ ਕਮੇਟੀ ਦੇ ਸਮੂਹ ਅਹੁਦੇਦਾਰ, ਅਤੇ

 ਵੱਖ-ਵੱਖ ਬਲਾਕਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਮੌਜੂਦ ਰਹੇ। ਅੰਤ ਵਿੱਚ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles