ਨਵਾਂਸ਼ਹਿਰ 26 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਲੋਹੜੀ ਤੇ ਬਸੰਤ ਪੰਚਮੀ ਦਾ ਤਿਉਹਾਰ ਜਿਉ ਜਿਉ ਨੇੜੇ ਆਉਣ ਲੱਗਾ ਬੱਚਿਆਂ ਵਿਚ ਪਤੰਗ ਉਡਾਉਣ ਦਾ ਕਰੇਜ ਬਹੁਤ ਹੀ ਵੱਧ ਜਾਂਦਾ ਹੈ | ਇਕ ਦੂਜੇ ਦੇ ਪਤੰਗ ਕੱਟਣ ਲਈ ਵਧੀਆਂ ਤੋਂ ਵਧੀਆਂ ਡੋਰਾਂ ਦਾ ਪ੍ਰਯੋਗ ਨੌਜਵਾਨ ਤੇ ਬੱਚੇ ਕਰਦੇ ਹਨ | ਕੁਝ ਦਿਨਾਂ ਤੋਂ ਬਜਾਰਾਂ ਵਿਚ ਸਿੰਥੈਟਿੰਕ ਡੋਰਾਂ ਤਾਂ ਲਗਭਗ ਖਤਮ ਹੋ ਚੁੱਕੀਆਂ ਹਨ | ਜਿਸ ਦੀ ਜਗ੍ਹਾ ਤੇ ਚਾਈਨਾ ਡੋਰ ਕਾਬਜ਼ ਹੋ ਗਈ ਹੈ | ਚਾਈਨਾ ਦੀ ਡੋਰ ਸ਼ਹਿਰ ਪਿੰਡਾ ਅਤੇ ਹਰ ਪਾਸੇ ਲੋਕਾਂ ਤੇ ਪੰਛੀਆਂ ਦੀ ਜਾਨ ਦਾ ਖੌਅ ਬਣੀ ਹੋਈ ਹੈ | ਅਸਮਾਨੀ ਉੱਡਣ ਵਾਲੇ ਪੰਛੀਆਂ ਲਈ ਵੀ ਬਹੁਤ ਖਤਰਨਾਕ ਸਾਬਤ ਹੋ ਰਹੀ ਹੈ | ਨੌਜਵਾਨ ਅਤੇ ਬੱਚੇ ਬੇਖੌਫ ਹੋ ਕੇ ਇਨ੍ਹਾਂ ਦਾ ਪ੍ਰਯੋਗ ਕਰ ਰਹੇ ਹਨ | ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ |


*ਬਾਕਸ*
ਮਾਪਿਆਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਅੱਜ ਕੱਲ ਬੱਚੇ ਰਵਾਇਤੀ ਡੋਰਾਂ ਨਾਲ ਪਤੰਗ ਉਡਾਉਣ ਦੀ ਥਾਂ ਚਾਇਨਾ ਡੌਰ ਦਾ ਇਸਤੇਮਾਲ ਕਰਨ ਲੱਗੇ ਹਨ | ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹਨ | ਅਸਮਾਨੀ ਉੱਡਣ ਵਾਲੇ ਪੰਛੀਆ ਦੇ ਨਾਲ –ਨਾਲ ਆਮ ਲੋਕਾਂ ਨੂੰ ਵੀ ਇਸਦੀ ਚਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੁੰਦੇ ਦੇਖਿਆ ਹੈ | ਪਿਛਲੇ ਦਿਨੀ ਬਲਾਚੌਰ ਵਿੱਚ ਇਕ ਨੌਜਵਾਨ ਨੂੰ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ. ਇਸ ਡੋਰ ਨੂੰ ਬੰਦ ਕਰਨ ਵਿੱਚ ਮਾਪਿਆਂ ਨੂੰ ਥੋੜਾ ਬੱਚਿਆਂ ਦੇ ਵੱਲ ਧਿਆਨ ਦੇਣ ਦੀ ਜਰੂਰਤ ਹੈ | ਜਦੋ ਵੀ ਬੱਚੇ ਪਤੰਗਬਾਜ਼ੀ ਕਰਨ ਲਈ ਆਪਣੇ ਮਾਪਿਆਂ ਤੋਂ ਪੈਸੇ ਮੰਗਣ ਤਾ ਉਨ੍ਹਾਂ ਨੂੰ ਜਰੂਰ ਸਮਝਾਉਣਾ ਚਾਹੀਦਾ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਹੀ ਕਰਨਾ | ਜਿਸ ਨਾਲ ਬੱਚੇ ਇਸਦੇ ਬੁਰੇ ਪ੍ਰਭਾਵ ਤੋ ਜਾਗਰੂਕ ਹੋਣਗੇ ਤੇ ਇਸ ਡੋਰ ਨਾ ਪ੍ਰਯੋਗ ਕਰਨ ਲਈ ਸਹਿਯੋਗ ਦੇਣਗੇ।
ਪੁਲਿਸ ਪ੍ਰਸ਼ਾਸ਼ਨ ਨੂੰ ਪਤੰਗਾਂ ਦੀਆਂ ਦੁਕਾਨਾਂ ਦੀ ਕਰਨੀ ਚਾਹੀਦੀ ਛਾਪੇਮਾਰੀ * ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ


ਨੇ ਕਿਹਾ ਕਿ ਪਿਛਲੇ ਸਾਲ ਜਿਲ੍ਹੇਂ ਵਿਚ ਪੁਲਿਸ ਵਲੋਂ ਪਤੰਗ ਵੇਚਣ ਵਾਲੀਆ ਦੁਕਾਨਾਂ ਤੇ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕੀਤੀ ਸੀ | ਲੇਕਿਨ ਇਸ ਸਾਲ ਅਜੇ ਤੱਕ ਪੁਲਿਸ ਪ੍ਰਸ਼ਾਸ਼ਨ ਵਲੋਂ ਦੁਕਾਨਾਂ ਤੇ ਕੋਈ ਚੈਕਿੰਗ ਜਾ ਜਾਂਚ ਤੱਕ ਨਹੀ ਕੀਤੀ ਗਈ | ਜਿਸਦੇ ਚੱਲਦੇ ਬਾਜ਼ਾਰਾਂ ਵਿੱਚ ਇਹ ਡੋਰ ਦੁਕਾਨਦਾਰ ਬੇਖੌਫ ਸ਼ਰੇਆਮ ਵਿਕ ਰਹੀ ਹੈ | ਉਨ੍ਹਾਂ ਕਿਹਾ ਕਿ ਜਿਲ੍ਹਾਂ ਪੁਲਿਸ ਨੂੰ ਸਖਤੀ ਵਰਤਦੇ ਹੋਏ ਪਤੰਗ ਵੇਚਣ ਵਾਲੀਆਂ ਦੁਕਾਨਾਂ ਤੇ ਜਾ ਚਾਈਨਾ ਡੋਰ ਦੀ ਖਰੀਦੋ ਫਰੋਕਤ ਕਰਨ ਵਾਲੇ ਦੁਕਾਨਦਾਰਾਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਤਾਂ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਆਪਣੀ ਸਖਤੀ ਨਹੀ ਦਿਖਾਉਦੀ ਉਦੋਂ ਤੱਕ ਜਿਲ੍ਹੇਂ ਵਿੱਚ ਸ਼ਾਇਦ ਹੀ ਚਾਇਨਾ ਡੋਰ ਬੰਦ ਹੋ ਸਕੇ | ਵਿੱਕੀ ਚੋਧਰੀ ਦੇ ਕਹਿਣਾ ਹੈ ਕਿ ਜਦੋਂ ਕਈ ਵਾਰ ਪੁਲਿਸ ਪਤੰਗਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਦੀ ਹੈ ਤਾਂ ਚਾਈਨਾ ਡੋਰ ਦੇ ਗੁੱਟੂ ਨਹੀ ਮਿਲਦੇ ਲੇਕਿਨ ਜਦੋਂ ਨੌਜਵਾਨ ਤੇ ਬੱਚੇ ਲੈਣ ਜਾਂਦੇ ਹਨ | ਤਾਂ ਦੁਕਾਨਦਾਰ ਆਸਾਨੀ ਉਨਾਂ ਨੂੰ ਇਹ ਡੋਰ ਦੇ ਦਿੰਦੇ ਹਨ | ਚਾਈਨਾ ਡੋਰ ਕਿੰਨੀ ਖਤਰਨਾਕ ਹੈ ਇਸ ਨੂੰ ਸਮਝਦੇ ਹੋਏ ਪੁਲਿਸ ਨੂੰ ਸਹੀ ਢੰਗ ਨਾਲ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਪਤੰਗਬਾਜ਼ੀ ਕਰਨ ਲਈ ਨੌਜਵਾਨ ਤੇ ਬੱਚੇ ਪੁਰਾਤਨ ਡੋਰਾ ਹੀ ਵਰਤਣ *
ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਪੁਰਾਣੇ ਸਮਿਆਂ ਤੋਂ ਸਾਡੇ ਦੇਸ਼ ਅੰਦਰ ਅਤੇ ਪੰਜਾਬ ਵਿੱਚ ਪਤੰਗਬਾਜ਼ੀ ਕਰਨ ਦੇ ਸ਼ੌਕ ਨੌਜਵਾਨਾਂ ਤੇ ਬੱਚਿਆਂ ਵਿਚ ਹਨ ਤੇ ਇਕ ਤਰ੍ਹਾਂ ਦਾ ਸਭਿਆਚਾਰ ਵੀ ਹੈ | ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ | ਇਸੇ ਤਰ੍ਹਾਂ ਪਤੰਗਬਾਜ਼ੀ ਕਰਨ ਦੇ ਸਾਜ਼ੋ ਸਮਾਨ ਵਿੱਚ ਬਹੁਤ ਜਿਆਦਾ ਤਬਦੀਲੀ ਦੇਖਣ ਨੂੰ ਮਿਲਦੀ ਹੈ | ਰਹਿੰਦੀ ਖੂੰਹਦੀ ਕਸਰ ਚਾਈਨਾ ਤੋਂ ਆਉਦੀ ਡੋਰ ਨੇ ਪੂਰੀ ਕਰ ਦਿੱਤੀ | ਜਿਸਦੀ ਲਪੇਟ ਵਿੱਚ ਆਉਣ ਨਾਲ ਕਿਸੇ ਦਾ ਨੱਕ, ਮੂੰਹ, ਗਲਾਂ ਆਦਿ ਕੱਟਿਆਂ ਜਾ ਰਿਹਾ ਹੈ | ਇਸ ਖ਼ਤਰਨਾਕ ਡੋਰ ਦਾ ਬੰਦ ਹੋਣਾ ਬਹੁਤ ਹੀ ਜਰੂਰੀ ਹੈ | ਨੌਜਵਾਨਾਂ ਤੇ ਬੱਚਿਆਂ ਨੂੰ ਵੀ ਇਸ ਗੱਲ ਦੀ ਸੰਜ਼ੀਦਗੀ ਨੂੰ ਸਮਝਣਾ ਚਾਹੀਦਾ ਕਿ ਉਨ੍ਹਾਂ ਵਲੋਂ ਉਡਾਏ ਪਤੰਗਾ ਦੀ ਡੋਰ ਦੀ ਚਪੇਟ ਵਿੱਚ ਆ ਕੇ ਲੋਕ ਤੇ ਪੰਛੀ ਜ਼ਖ਼ਮੀ ਹੋ ਰਹੇ ਹਨ | ਇਸ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ | ਤਾਂ ਕਿ ਲੋਕਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਅੱਗੇ ਆਉਣਾ ਚਾਹੀਦਾ |
ਸਖਤ ਕਾਰਵਾਈ ਕਰਨ ਦੀ ਲੋੜ ਹੈ
ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ
ਪ੍ਰਸਿੱਧ ਸਮਾਜ ਸੇਵੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਹੈ | ਡੀਸੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਲੋਂ ਵੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ | ਚਾਈਨਾ ਡੋਰ ਦੀ ਖਰੀਦੋ ਫਰੋਕਤ ਕਰਨ ਵਾਲੇ ਕਿਸੇ ਵੀ ਵਿਆਕਤੀ ਦੇ ਫੜੇ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ | ਇਸਦੇ ਬਾਵਜੂਦ ਵੀ ਚਾਈਨਾ ਡੋਰ ਦੀ ਖਰੀਦੋ ਫਰੋਖਤ ਬੰਦ ਨਹੀ ਹੋ ਰਹੀ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਸੂਝ ਬੂਝ ਨਾਲ ਕੰਮ ਲੈਣਾ ਚਾਹੀਦਾ ਹੈ | ਇਹ ਡੋਰ ਪੰਛੀਆਂ ਤੇ ਰਾਹਗੀਰਾਂ ਲਈ ਜਾਨ ਦਾ ਖੌਅ ਬਣ ਰਹੀ ਹੈ | ਜਿਸਦੇ ਲਪੇਟ ਵਿੱਚ ਆਉਣ ਨਾਲ ਕੋਈ ਵੀ ਗੰਭੀਰ ਜ਼ਖ਼ਮੀ ਹੋ ਸਕਦਾ ਹੈ |
ਐਸ ਐਸ ਓ ਅਭਿਸ਼ੇਕ ਸ਼ਰਮਾ ਥਾਣਾ ਕਾਠਗੜ੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿੱਥੇ ਜਿੱਥੇ ਪਤੰਗਾਂ ਦੀਆਂ ਦੁਕਾਨਾਂ ਹਨ ਉਨ੍ਹਾਂ ਨੂੰ ਪਹਿਲਾਂ ਚਾਇਨਾ ਡੋਰ ਨੂੰ ਲੈ ਕੇ ਸਖਤ ਹਿਦਾਇਤਾਂ ਕੀਤੀਆਂ ਕਿ ਜੇ ਕਰ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਹਰ ਰੋਜ ਚੈਕਿੰਗ ਕੀਤੀ ਜਾ ਰਹੀ ਹੈ।


