Saturday, March 15, 2025

ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਕਰਨਾ ਪਿਆ ਸ਼ਰਮਨਾਕ ਹਾਰ ਦਾ ਸਾਹਮਣਾ

ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਨੂੰ ਭਾਰਤ ਨੇ ਦਿੱਤਾ ਢੁਕਵਾਂ ਜਵਾਬ

ਪਾਕਿਸਤਾਨ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਇਸਲਾਮੋਫੋਬੀਆ ਨੂੰ ਮੱਦੇਨਜ਼ਰ ਰੱਖਕੇ ਇਕ ਮੀਟਿੰਗ ਵਿਚ ਜੰਮੂ-ਕਸ਼ਮੀਰ ਦੀ ਗੱਲ ਛੇੜੀ, ਤਾਂ ਭਾਰਤ ਨੇ ਢੁਕਵਾਂ ਜਵਾਬ ਦਿੱਤਾ। ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪੀ. ਹਰੀਸ਼, ਨੇ ਪਾਕਿਸਤਾਨ ਦੀ ਕੱਟੜਮਾਨਸਿਕਤਾ ਅਤੇ ਦਹਿਸ਼ਤਗਰਦੀ ਦੇ ਰਿਕਾਰਡ ਨੂੰ ਸਾਰੇ ਸਨਮੁੱਖ ਲਿਆ। ਇਹ ਵਾਰਤਾ ਉਨ੍ਹਾਂ ਦੇ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਰਹੇਗਾ।

ਹਰੀਸ਼ ਨੇ ਅੰਤ ਵਿੱਚ ਕਿਹਾ ਕਿ ਇਸ ਦਰਮਿਯਾਨ, ਸਾਡੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧਾਰਮਕ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਵਿਚ ਚਿੰਤਾਜਨਕ ਵਾਧਾ ਦੇਖਿਆ ਹੈ ਇਸ ਦਾ ਮੁਕਾਬਲਾ ਸਾਰੇ ਦੇਸ਼ਾਂ ਵਲੋਂ ਸਾਰੇ ਧਰਮਾਂ ਦੇ ਬਰਾਬਰ ਸਤਿਕਾਰ ਦੇ ਸਿਧਾਂਤ ਪ੍ਰਤੀ ਨਿਰੰਤਰ ਵਚਨਬੱਧਤਾ ਅਤੇ ਠੋਸ ਕਾਰਵਾਈ ਦੁਆਰਾ ਹੀ ਕੀਤਾ ਜਾ ਸਕਦਾ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਮਾਣ, ਸੁਰੱਖਿਆ ਅਤੇ ਆਦਰ ਮਿਲੇ। ਸਾਨੂੰ ਵਿਸ਼ਾਲ ਦ੍ਰਿਸ਼ਟੀ ਨਾਲ ਅੱਗੇ ਵਧਨ ਦੀ ਲੋੜ ਹੈ, ਤਾਂ ਜੋ ਹਰ ਕੋਈ ਇਕਸਮਾਨ ਆਦਰ ਸਤਿਕਾਰ ਨਾਲ ਰਹਿ ਸਕੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸਲਾਮੋਫੋਬੀਆ ਵਿਰੁਧ ਲੜਾਈ, ਧਾਰਮਿਕ ਵਿਤਕਰੇ ਦੇ ਸਾਰੇ ਰੂਪਾਂ ਵਿਰੁਧ ਵਿਆਪਕ ਸੰਘਰਸ਼ ਤੋਂ ਅਟੁੱਟ ਹੈ, ਜਿਵੇਂ ਕਿ 1981 ਦੇ ਐਲਾਨਨਾਮੇ ਵਿਚ ਸਹੀ ਤੌਰ ‘ਤੇ ਦਸਿਆ ਗਿਆ ਹੈ। ਸਾਡੇ ਸਮਾਜ ਨੂੰ ਸਾਰੇ ਰੂਪਾਂ ਵਿੱਚ ਧਾਰਮਿਕ ਸਹਿਯੋਗ ਅਤੇ ਅਮਨ ਦੀ ਹੋਂਦ ਵਲ ਯਤਨਾਂ ਦੀ ਬੇਹਦ ਲੋੜ ਹੈ।

Related Articles

LEAVE A REPLY

Please enter your comment!
Please enter your name here

Latest Articles