Join
Thursday, March 12, 2026
Thursday, March 12, 2026

ਸਮਾਜ ਸੇਵੀ  ਯਤਨਾਂ ਦੇ ਮੱਦੇਨਜ਼ਰ  ਸੂਰੀ ਹਸਪਤਾਲ ਬਲਾਚੌਰ  ਤੋਂ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਤੇ ਸਟਾਫ ਨੂੰ  ਕੀਤਾ ਸਨਮਾਨਿਤ

ਬਲਾਚੌਰ,23 ਦਸੰਬਰ (ਜਤਿੰਦਰਪਾਲ ਸਿੰਘ ਕਲੇਰ )-ਇਲਾਕੇ ਦੇ ਪ੍ਰਸਿੱਧ ਤੇ  ਗਰੀਬਾਂ ਦੇ ਮਸੀਹਾ ਨਾਲ ਜਾਣਿਆ ਜਾਂਦਾ   ਨਾਮਵਰ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੇ ਮੱਦੇਨਜ਼ਰ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਲਗਾਏ ਅੱਖਾਂ ਦੇ ਫ੍ਰੀ ਜਾਂਚ ਕੈਂਪ ਉਪਰੰਤ ਸੂਰੀ ਹਸਪਤਾਲ ਦੇ ਮਾਲਕ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਤੇ ਹਾਜ਼ਰੀਨ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |ਇਹ ਸਨਮਾਨ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਚੰਦਰੇਸ਼ ਸ਼ੋਰੀ ਜਿਹੜੇ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਪ੍ਰਧਾਨ ਵੀ ਹਨ ਵਲੋਂ ਆਪਣੇ ਸਟਾਫ ਦੀ ਹਾਜ਼ਰੀ ਵਿਚ ਕੀਤਾ ਗਿਆ |ਇਸ ਮੌਕੇ ਪਿ੍ੰਸੀਪਲ ਚੰਦਰੇਸ਼ ਸ਼ੋਰੀ ਨੇ ਆਖਿਆਂ ਕਿ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਬਾਨੀ ਸਵਰਗੀ ਡਾਕਟਰ ਉਜਾਗਰ ਸਿੰਘ ਸੂਰੀ ਵਲੋਂ ਸਮਾਜ ਸੇਵਾ ਤਹਿਤ ਫ੍ਰੀ ਸਿਹਤ ਜਾਂਚ ਕੈਂਪਾਂ ਅਤੇ ਹਸਪਤਾਲ ਵਿਚ ਬਹੁਤ ਘੱਟ ਰੇਟ ਤੇ ਕੀਤੇ ਜਾ ਰਹੇ ਇਲਾਜ਼ ਤੇ ਵੱਖ ਵੱਖ ਅਪ੍ਰੇਸ਼ਨਾਂ ਦੀ ਜਿਹੜੀ ਲੜੀ ਦੀ ਸ਼ੁਰੂ ਕੀਤੀ ਸੀ, ਉਹ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ, ਡਾਕਟਰ ਅਮਨਦੀਪ ਕੌਰ ਸੂਰੀ ਸਫਲਤਾ ਸਹਿਤ ਅੱਗੇ ਵਧਾਉਣ ਵਿਚ ਪਹਿਲ ਕਦਮੀ ਕੀਤੀ ਜਾ ਰਹੀ ਹੈ  |ਉਨ੍ਹਾਂ ਕਿਹਾ ਕਿ ਸੂਰੀ ਹਸਪਤਾਲ ਸਮਾਜ ਸੇਵੀ  ਅਤੇ ਲੋਕਾਂ ਵਿੱਚ ਭਰੋਸੇ ਯੋਗਤਾ ਦੀ ਵੱਡੀ ਮਿਸਾਲ ਬਣ ਚੁੱਕਿਆ ਹੈ |ਇਸ ਮੌਕੇ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਨੇ ਆਖਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਪਿਤਾ ਜੀ ਵਲੋਂ ਸਮਾਜ ਸੇਵਾ ਦੇ ਅਰੰਭੇ ਉਪਰਲਿਆਂ ਨੂੰ ਇਲਾਕਾ ਨਿਵਾਸੀਆਂ ਦੇ ਪਿਆਰ ਤੇ ਸਤਿਕਾਰ ਸਦਕਾ ਨਿਰੰਤਰ ਜਾਰੀ ਰੱਖਣ ਲਈ ਵਚਨਬੱਧ ਹਨ |ਉਨ੍ਹਾਂ ਦੱਸਿਆ ਕਿ ਸਰਬੰਸਦਾਨੀ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆ, ਮਾਤਾ ਗੁੱਜਰ ਕੌਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਜਾਂਚ ਕੈਂਪ ਬਲਾਚੌਰ ਪਬਲਿਕ ਸਕੂਲ, ਸਰਸਵਤੀ ਪਬਲਿਕ ਸਕੂਲ ਬਲਾਚੌਰ, ਵਿਖੇ ਲਗਾਏ ਗਏ ਅਤੇ ਕੱਲ੍ਹ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿੱਖੇ ਵੀ ਲਗਾਇਆ ਜਾਵੇਗਾ |ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਸਟਾਫ ਵਲੋਂ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰੀਬ ਸੈਂਕੜੇ ਵਿਦਿਆਰਥੀਆਂ  ਅਤੇ  ਬਾਹਰੋਂ ਆਏ ਮਰੀਜਾਂ  ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਦਵਾਈਆਂ ਦਿੱਤੀਆਂ |ਇਸ ਮੌਕੇ ਲਲਿਤ ਰਾਣਾ,ਮੈਨੇਜਰ ਕੇ ਕੇ ਹਰੀਸ਼, ਜਸਵੀਰ ਸਿੰਘ ਸੈਣੀ, ਮਾਣੇਵਾਲਤੇ ਹੋਰ ਸਟਾਫ ਹਾਜ਼ਰ ਸੀ |ਇਸ ਮੌਕੇ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਨੂੰ ਪਿ੍ੰਸੀਪਲ ਸ਼ੋਰੀ ਤੇ ਹੋਰਾਂ ਵਲੋਂ ਸਕੂਲ ਕੈਂਪਸ ਦਾ ਦੌਰਾ ਕਰਾਇਆ ਤੇ ਦੱਸਿਆ ਕਿ 101 ਸਾਲ ਪਹਿਲਾਂ ਇਸ ਸਕੂਲ ਦੀ ਸਥਾਪਨਾ ਕੀਤੀ ਗਈ ਸੀ,ਉਨ੍ਹਾਂ ਚੱਲ ਰਹੇ ਵਿਕਾਸ ਕੰਮਾਂ ਬਾਰੇ ਜਾਣੂ ਕਰਵਾਇਆ ਅਤੇ ਇਸ ਮੌਕੇ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਨੇ ਵਿਸ਼ਵਾਸ਼ ਦਿਵਾਇਆ ਕਿ ਸਕੂਲ ਦੀ ਕਾਇਆ ਕਲੱਪ ਕਰਨ ਹਿੱਤ ਜੋ ਵੀ ਸੇਵਾ ਲਗਾਉਣਗੇ ਉਸ ਨੂੰ ਹਰ ਹਾਲਤ ਵਿੱਚ ਪੂਰਾ ਕਰਾਗਾਂ ।

Related Articles

LEAVE A REPLY

Please enter your comment!
Please enter your name here

Latest Articles