ਬਲਾਚੌਰ 20 ਦਸੰਬਰ( ਜਤਿੰਦਰ ਪਾਲ ਸਿੰਘ ਕਲੇਰ ) ਸਰਦੀਆਂ ਦੇ ਮੌਸਮ ਵਿੱਚ ਵਧ ਰਹੀ ਸੰਘਣੀ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਤਹਿਸੀਲ ਬਲਾਚੌਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸਾਂਝੀ ਜਾਗਰੂਕਤਾ ਮੁਹਿੰਮ ਚਲਾਈ ਗਈ। ਉਪ ਕਪਤਾਨ ਸਬ ਡਵੀਜ਼ਨ ਬਲਾਚੌਰ ਸ਼੍ਰੀ ਹਿੰਮਤ ਮਲਹੋਤਰਾ,ਸ ਬਿਕਰਮ ਸਿੰਘ ਐਸ ਐਚ ਓ ਸਦਰ, ਜੋਗਿੰਦਰ ਪਾਲ ਟ੍ਰੈਫਿਕ ਇੰਚਾਰਜ਼,ਦੀ ਅਗਵਾਈ ਹੇਠ ਮੇਨ ਚੌਂਕ ਬਲਾਚੌਰ ਵਿਖੇ ਗੱਡੀਆਂ, ਰਿਕਸ਼ਿਆਂ ਅਤੇ ਰੇਹੜੀਆਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ, ਤਾਂ ਜੋ ਧੁੰਦ ਦੌਰਾਨ ਵਾਹਨ ਦੂਰੋਂ ਦਿਖਾਈ ਦੇ ਸਕਣ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ।
ਇਸ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਐਸੋਸੀਏਸ਼ਨ ਦੀ ਇੱਕ ਅਹਿਮ ਮਹੀਨਾਵਾਰ ਮੀਟਿੰਗ ਡਾ. ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਮਨੁੱਖਤਾ ਦੀ ਸੇਵਾ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਅਹਿਦ ਲਿਆ। ਇਸ ਉਪਰੰਤ ਪੁਲਿਸ ਅਧਿਕਾਰੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਾਂਝੇ ਤੌਰ ‘ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ।
ਪ੍ਰਮੁੱਖ ਸ਼ਖਸੀਅਤਾਂ ਦੀ ਸ਼ਮੂਲੀਅਤ
ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ, ਜਿਨ੍ਹਾਂ ਵਿੱਚ ਡਾ. ਦਿਲਦਾਰ ਸਿੰਘ ਚਾਹਲ (ਸੁਬਾ ਉਪ ਪ੍ਰਧਾਨ ) ਡਾ ਮਨੋਹਰ ਲਾਲ ਚੇਅਰਮੈਨ ਡਾ.ਡਾ ਸੁਨੀਤਾ ਸ਼ਰਮਾ,ਗਿਆਨ ਸਿੰਘ ਜਨਰਲ ਸਕੱਤਰ,ਡਾ. ਹਰਜਿੰਦਰ ਸਿੰਘ ਕੈਸ਼ੀਅਰ, ਡਾ ਯਸ਼ਪਾਲ ਸ਼ਰਮਾ ਜ਼ਿਲ੍ਹਾ ਕਮੇਟੀ ਮੈਂਬਰ, ਡਾ ਸੁੱਚਾ ਸਿੰਘ, ਡਾ ਬਹਾਦਰ ਸਿੰਘ, ਡਾ ਅਮਰੀਕ, ਡਾ ਅੰਗਰੇਜ਼, ਡਾ ਬਲਦੇਵ ਸਿੰਘ, ਡਾ ਮਨਮੋਹਨ ਸਿੰਘ, ਡਾ ਪਿੰਕਾ, ਡਾ ਹਰਭਜਨ, ਡਾ ਪ੍ਰੇਮ ਸਿੰਘ, ਡਾ ਸਾਹਿਲ, ਡਾ ਭੁਪਿੰਦਰ, ਡਾ ਜਤਿੰਦਰ, ਡਾ ਅਸ਼ੋਕ,ਡਾ ਪਵਨ,
ਹਾਜ਼ਰ ਹੋਏ
ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਵਾਹਨਾਂ ‘ਤੇ ਰਿਫਲੈਕਟਰ ਜ਼ਰੂਰ ਲਗਵਾਉਣ। ਦੂਜੇ ਪਾਸੇ, ਡਾ. ਤਜਿੰਦਰ ਸਿੰਘ ਜੋਤ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਹਮੇਸ਼ਾ ਲੋਕਾਂ ਦੀ ਜਾਨ ਬਚਾਉਣ ਲਈ ਤਤਪਰ ਰਹਿੰਦੇ ਹਨ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਅਜਿਹੇ ਸਮਾਜ ਭਲਾਈ ਦੇ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ।


