ਜਿਲ੍ਹਾਂ ਪ੍ਰਧਾਨ ਹਨੀ ਟੌਂਸਾ ਨੇ ਪਾਰਟੀ ਵਰਕਰਾਂ , ਵੋਟਰਾਂ ਤੇ ਸਪੋਟਰਾਂ ਦਾ ਕੀਤਾ ਧੰਨਵਾਦ
ਨਵਾਂਸ਼ਹਿਰ /ਕਾਠਗੜ੍ਹ 17 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਜਿਲ੍ਹੇਂ ਵਿੱਚ ਹੋਈਆਂ 14 ਦਸੰਬਰ ਨੂੰ ਹੋਈਆ ਬਲਾਕ ਸੰਮਤੀ ਤੇ ਜਿਲ੍ਹਾਂ ਪਰਿਸ਼ਦ ਚੋਣਾਂ ਦੇ ਨਤੀਜੇ ਅੱਜ ਸਵੇਰੇ ਐਲਾਨ ਗਏ | ਬਲਾਕ ਸੰਮਤੀ ਜੋਨ ਟੌਂਸਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ,ਬਸਪਾ ਦੇ ਉਮੀਦਵਾਰ ਅਵਤਾਰ ਲਾਲ 668 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਉਨ੍ਹਾਂ ਦੀ ਜਿੱਤ ਦੀ ਖਬਰ ਸੁਣਦੇ ਸਾਰ ਹੀ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ | ਇਸ ਮੌਕੇ ਜਿਲ੍ਹਾਂ ਸੀਨੀਅਰ ਅਕਾਲੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਹਨੀ ਟੌਸਾਂ ਨੇ ਇਸ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨਿਆਂ | ਉਨ੍ਹਾਂ ਕਿਹਾ ਕਿ ਲੋਕ ਸਮੇਂ ਦੇ ਹਾਕਮ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ | ਜਿਸਦੇ ਚੱਲਦੇ ਲੋਕ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ ਜਿਸਦੇ ਨਤੀਜੇ ਆਪ ਸਭ ਤੇ ਸਾਹਮਣੇ ਆਉਣੇ ਸ਼ੁਰੂ ਹੋ ਗਏ | ਉਨ੍ਹਾਂ ਨੇ ਅਵਤਾਰ ਲਾਲ ਦੀ ਜਿੱਤ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਆਪਣੇ ਵੋਟਰਾ, ਸਪੋਟਰਾਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾ ਨੇ ਦਿਨ ਰਾਤ ਇਕ ਕਰਕੇ ਬਹੁਤ ਮਿਹਨਤ ਨਾਲ ਪਾਰਟੀ ਦੇ ਝੰਡੇ ਨੂੰ ਬੁਲੰਦ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਉਮੀਦਵਾਰ ਦੀ ਜਿੱਤ ਤੇ ਖੁਸ਼ੀ ਜ਼ਾਹਿਰ ਕੀਤੀ | ਹਨੀ ਟੌਸਾਂ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਤੀਜੇ ਹੋਰ ਵੀ ਵਧੀਆ ਆਉਣਗੇ |


