Join
Thursday, March 12, 2026
Thursday, March 12, 2026

ਬਲਾਕ ਸੰਮਤੀ ਜੋਨ ਕਾਠਗੜ੍ਹ  ਤੋਂ ਕਾਂਗਰਸ ਨੇ ਖਾਤਾ ਖੋਲਿਆ,  ਸੁਰੇਸ਼ ਕੁਮਾਰ (ਪੈਨੀ ਹਿਲਵਾਨ) 346 ਵੋਟਾਂ ਨਾਲ ਜਿੱਤੇ

ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਤੈਅ ਦਿਲੋਂ ਧੰਨਵਾਦ

ਨਵਾਂਸ਼ਹਿਰ /ਕਾਠਗੜ੍ਹ  17 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਬਲਾਕ ਸੰਮਤੀ  ਅਤੇ ਜਿਲ੍ਹਾਂ ਪਰਿਸ਼ਦ ਦੀਆਂ 14 ਦਸੰਬਰ ਨੂੰ  ਪਈਆ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ |  ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਸੀ | ਲੇਕਿਨ  ਨਤੀਜੇ ਐਨੇ ਹੈਰਾਨੀਜਨਕ ਆਏ ਕਿ  ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਕਾਂਗਰਸ ਪਾਰਟੀ ਨੇ  ਸਭ ਤੋੰ ਪਹਿਲਾਂ ਜਿੱਤ ਕੇ ਆਪਣਾ ਖਾਤਾ ਖੋਲਿਆ |  ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰੇਸ਼ ਕੁਮਾਰ (ਪੈਨੀ ਪਹਿਲਵਾਨ)   ਜੋ ਬਲਾਕ ਸੰਮਤੀ ਜੋਨ  ਕਾਠਗੜ੍ਹ ਨੂੰ  1460 ਵੋਟਾਂ ਪਈਆ  ਜਦਕਿ ਮੁਕਾਬਲੇ ਦੇ  ਆਮ ਆਦਮੀ ਪਾਰਟੀ ਦੇ ਉਮੀਦਵਾਰ ਰਕੇਸ਼ ਕਮਾਰ (ਹੈਪੀ ਭਾਟੀਆ ) ਗੋਲੂਮਾਜਰਾ ਕੋ 1114 ਵੋਟਾਂ ਪਈਆ |  ਜਦਕਿ ਪੈਨੀ ਪਹਿਲਵਾਨ 346 ਵੋਟਾਂ ਨਾਲ ਜੇਤੂ ਰਿਹਾ | ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ  ਨੇ ਪਾਰਟੀ ਦੇ ਵੋਟਰਾਂ ਤੇ ਸੋਪਟਰਾਂ ਦਾ ਤੈਅ ਦਿਲੋਂ ਧੰਨਵਾਦ ਕੀਤਾ ਜਿੰਨਾ ਨੇ ਦਿਨ ਰਾਤ ਮਿਹਨਤ  ਕਰਕੇ ਪਾਰਟੀ ਦੀ ਜਿੱਤ ਨੂੰ  ਯਕੀਨੀ ਬਣਾਇਆ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਖਾਸੇ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਲੋਕ ਆਪਣੇ ਆਪ ਨੂੰ  ਆਸਰੁੱਖਿਅਤ ਮਹਿਸੂਸ ਕਰ ਰਹੇ ਹਨ | ਇਸ ਲਈ ਲੋਕ ਇਸ ਪਾਰਟੀ ਨੂੰ  ਚੱਲਦਾ ਕਰਨ ਲਈ ਮਨ ਬਣਾਈ ਬੈਠੇ ਹਨ | ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਲੀਡ ਨੇ ਜਿੱਤ ਹਾਸਿਲ ਕਰੇਗੀ |  ਸੁਰੇਸ਼ ਕੁਮਾਰ (ਪੈਨੀ ਪਹਿਲਵਾਨ) ਦੀ ਜਿੱਤ ਤੇ ਕਾਂਗਰਸ ਪਾਰਟੀ ਪ੍ਰਧਾਨ  ਰਾਜਾ ਵੜਿੰਗ ਨੇ ਵਧਾਈ ਦਿੱਤੀ  |


Related Articles

LEAVE A REPLY

Please enter your comment!
Please enter your name here

Latest Articles