ਨਵਾਂਸ਼ਹਿਰ 16ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਜਿਲ੍ਹਾਂ ਪਰਿਸ਼ਦ ਦੇ ਬਲਾਕ ਸੰਮਤੀ ਚੋਣਾਂ ਸ਼ਾਤੀਪੂਰਵਕ ਸੰਪਨ ਹੋ ਗਈਆਂ | ਸਾਰੇ ਉਮੀਦਵਾਰਾਂ ਦੀ ਕਿਸਮਤ ਹੁਣ ਬਕਸਿਆਂ ਵਿੱਚ ਬੰਦ ਹੋ ਗਈ | ਪਰ ਵੋਟਾਂ ਦੀ ਗਿਣਤੀ ਅੱਜ ਨੂੰ ਹੋਵੇਗੀ | ਪਿੰਡਾਂ ਦੀਆਂ ਸੱਥਾਂ ਤੇ ਗਲੀ ਮੁਹੱਲਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਕਿ ਦੇਖੋ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਕਿਸ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਇਹ ਤਾਂ ਕੁੱਝ ਕੁ ਘੰਟਿਆਂ ਬਾਅਦ ਤਹਿ ਹੋ ਜਾਵੇਗਾ ਕਿ ਵੋਟਰਾਂ ਨੇ ਕਿਸ ਉਮੀਦਵਾਰ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ ਸਭ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਇਆ ਹਨ ਪਰ ਇਹੋ ਮੌਕੇ ਗੁਰਬਾਣੀ ਦੀਆਂ ਤੁਕਾਂ ਸਹੀ ਅਤੇ ਮਨ ਨੂੰ ਸਮਝਾਉਣ ਲਈ ਹਰ ਉਮੀਦਵਾਰ ਦੇ ਮੂੰਹ ਤੇ ਹੁੰਦੀਆਂ ਹਨ ਲੱਖ ਖੁਸ਼ੀਆ ਪਾਤਸ਼ਾਹੀ ਆ ਜੇ ਸਤਿਗੁਰੂ ਨਦਿਰ ਕਰੇ | ਪਰ ਵੋਟਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ਤਾ ਝਾਤ ਮਾਰਕੇ ਕਿ ਵੋਟਾਂ ਪਾਉਂਦੇ ਹਨ ਕਿ ਜੋ ਉਮੀਦਵਾਰ ਚੋਣ ਲੜ ਰਿਹਾ ਹੈ ਇਸ ਨੇ ਆਪਣੇ ਇਲਾਕੇ ਦੇ ਲੋਕਾਂ ਲਈ ਲੋਕ ਭਲਾਈ ਦੇ ਕੰਮਾਂ ਵਿਚ ਕੋਈ ਅਹਿਮ ਯੋਗਦਾਨ ਪਾਇਆ ਹੈ ਜਾ ਨਹੀਂ | ਜਦਕਿ ਦੂਸਰੇ ਪਾਸੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੁੰਦੀਆ ਜਾ ਰਹੀਆਂ ਹਨ | ਬੇਸਵਰੀ ਨਾਲ 17 ਤਰੀਕ ਦੀ ਉਡੀਕ ਵਿੱਚ ਹਨ | ਕਈ ਉਮੀਦਵਾਰਾਂ ਨੇ ਤੇ ਗੁਰੂਦੁਆਰਾ , ਤੇ ਹੋਰ ਧਾਰਮਿਕ ਸਥਾਨਾਂ ਤੇ ਆਪਣੇ ਜਿੱਤ ਹੋਣ ਮੱਥੇ ਟੇਕਣੇ ਵੀ ਸੁੱਖੇ ਹੋਏ | ਇਸ ਸਮੇਂ ਸਾਰੀਆ ਪਾਰਟੀਆ ਦੇ ਆਗੂਆਂ , ਵਲੰਟੀਅਰਾਂ ਤੇ ਵਰਕਰਾਂ ਵਲੋਂ ਆਪਣੇ ਆਪਣੇ ਉਮੀਦਵਾਰ ਲਈ ਕੀਤੀ ਮਿਹਨਤ ਨੂੰ ਬੂਰ ਪੈਣ ਦੀ ਉਮੀਦਾਂ ਲਗਾਇਆ ਜਾ ਰਹੀਆ |ਪਰ ਇਹ ਸਮਾਂ ਹੀ ਦੱਸੇਗਾ ਜਿਸ ਦਾ ਵੋਟਰਾਂ ਨੂੰ ਬੇਸਵਰੀ ਨਾ ਇੰਤਜ਼ਾਰ ਹੈ।


