ਬਲਾਚੌਰ 29 ਨਵੰਬਰ( ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ ਉਪ ਮੰਡਲ ਮੈਜਿਸਟਰੇਟ – ਕਮ- ਰਿਟਰਨਿੰਗ ਅਫਸਰ ਬਲਾਚੌਰ ਕ੍ਰਿਤਿਕਾ ਗੋਇਲ ਵਲੋਂ ਪੰਚਾਇਤ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਦੀ ਚੋਣ ਸਬੰਧੀ ਜਾਣਕਾਰੀ ਦਿੰਦੇ ਦੱਸਿਆਂ ਕਿ ਸਬ ਡਿਵੀਜ਼ਨ ਬਲਾਚੌਰ ਅਧੀਨ ਆਉਂਦੇ ਪੰਚਾਇਤ ਸੰਮਤੀ ਬਲਾਕ ਸੜੋਆ ਦੇ 15 ਜੋਨਾ ਅਤੇ ਪੰਚਾਇਤ ਸੰਮਤੀ ਬਲਾਕ ਬਲਾਚੌਰ 17 ਜੋਨਾ ਅਤੇ ਇਸੇ ਤਰ੍ਹਾਂ ਹੀ ਜਿਲ੍ਹਾਂ ਪ੍ਰੀਸ਼ਦ ਚੋਣ ਨੂੰ 3 ਜੋਨਾ ਵਿੱਚ ਵੰਡਿਆ ਗਿਆ ਹੈ l ਜਿਸ ਲਈ ਨਾਮੀਨੇਸ਼ਨ ਅਤੇ ਕੌਮਸਲਿੰਗ ਦਾ ਸਥਾਨ ਬਾਬਾ ਬਲਰਾਜ ਕਾਲਜ ਭੱਦੀ ਰੋਡ ਬਲਾਚੌਰ ਨੂੰ ਸਥਾਪਿਤ ਕੀਤਾ ਗਿਆ ਹੈ। ਉਹਨਾਂ ਚੋਣ ਸ਼ਡਿਊਲ ਸਬੰਧੀ ਅੱਗੇ ਜਾਣਕਾਰੀ ਦਿੱਤੀ ਕਿ 1 ਦਸੰਬਰ ਤੋਂ 4 ਦਸੰਬਰ 2025 ਤੱਕ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਜਮਾਂ ਕਰਾ ਸਕਦੇ ਹਨ , 5 ਦਸੰਬਰ 2025 ਨੂੰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ 6 ਦਸੰਬਰ 2025 ਨੂੰ ਜਿਹੜੇ ਉਮੀਦਵਾਰ ਆਪਣੇ ਨਾਮਜ਼ਦਗੀ ਇਹ ਵਾਪਸ ਲੈਣ ਦੀ ਇੱਛਾ ਰੱਖਦੇ ਹਨ ਉਹ ਵਾਪਸ ਲੈ ਸਕਣਗੇ , 14 ਦਸੰਬਰ 2025 ਸਵੇਰੇ ਠੀਕ 8 ਵਜੇ ਵੋਟਿੰਗ ਅਲੱਗ ਆਰੰਭ ਹੋਵੇਗੀ ਤੇ ਬਾਅਦ ਦੁਪਹਿਰ 4 ਵਜੇ ਤੱਕ ਵੋਟਿੰਗ ਦਾ ਸਮਾਂ ਸਮਾਪਤ ਹੋਵੇਗਾ , 17 ਦਸੰਬਰ 2025 ਨੂੰ ਗਿਣਤੀ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ l ਇਸ ਮੌਕੇ ਉਹਨਾਂ ਨਾਮਜ਼ਦਗੀ ਸਬੰਧੀ ਫੀਸਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਨਰਲ ਵਰਗ ਲਈ 400 ਰੁਪਏ, ਐੱਸਸੀ-ਬੀਸੀ ਲਈ 200 ਰੁਪਏ ਅਤੇ ਪੰਚਾਇਤ ਸੰਮਤੀ ਜਨਰਲ ਵਰਗ ਲਈ:200 ਰੁਪਏ, ਐੱਸਸੀ-ਬੀਸੀ ਲਈ: 100 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ l


