ਬਲਾਚੌਰ 27 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲ੍ਹਾਂ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ (ਬਲਾਚੌਰ ) ਵਿਖੇ ਆਯੋਜਿਤ ਹੋਈ ਜ਼ਿਕਰਯੋਗ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਵਿੱਚ ਜੋਸ਼ ਭਰਦੇ ਹੋਏ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਕੋਈ ਗਠਜੋੜ ਨਹੀ ਕਰੇਗਾ ਅਤੇ ਆਪਣੇ ਬਲਬੂਤੇ ਤੇ ਬਲਾਕ ਸਮੰਤੀ, ਜਿਲਾ ਪਰਿਸ਼ਦ ਦੀ ਚੋਣ ਲੜੇਗਾ। ਅੱਜ ਇਸ ਸਬੰਧ ਵਿੱਚ ਮੀਟਿੰਗ ਜਨਰਲ ਸੈਕਟਰੀ ਪੰਜਾਬ ਐਸਜੀਪੀਸੀ ਗੁਰਬਖਸ਼ ਸਿੰਘ ਖਾਲਸਾ ਅਤੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ , ਦੀ ਅਗਵਾਈ ਵਿੱਚ ਕੀਤੀ ਗਈ | ਇਸ ਮੌਕੇ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਰੀ ਬਹੁਮਤ ਨਾਲ ਜਿਲਾ ਪਰਿਸ਼ਦ ਦੀਆ ਚੋਣਾ ਜਿੱਤੇਗੀ | ਉਨਾ ਕਿਹਾ ਕਿ ਸਮੇਂ ਦੀ ਹਾਕਮ ਸਰਕਾਰ ਲੋਕਾ ਨੂੰ ਚੰਗਾ ਪ੍ਰਸ਼ਾਸ਼ਨ ਦੇਣ ਵਿੱਚ ਅਸਫਲ ਰਹੀ ਹੈ | ਆਏ ਦਿਨ ਗੈਗਵਾਰ, ਗੋਲੀਵਾਰ, ਬਲਾਤਕਾਰ, ਦੀਆ ਘਟਨਾਵਾ ਸ਼ਰੇਆਮ ਹੋ ਰਹੀਆ ਹਨ ਅਤੇ ਰਾਜ ਵਿੱਚ ਕਾਨੂੰਨ ਵਿਵਸਥਾਂ ਨਾਮ ਦੀ ਕੋਈ ਚੀਜ਼ ਨਹੀ ਹੈ ਲੋਕ ਇਸ ਸਰਕਾਰ ਤੋਂ ਬਹੁਤ ਦੁੱਖੀ ਹਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਗਠਗੋੜ ਨਹੀ ਕਰੇਗੀ ਅਤੇ ਕਿਹਾ ਕਿ ਲੋਕ ਵੀ ਜਲਦ ਹੀ ਇਸ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੀਆ ਜਿਲਾ ਪਰਿਸ਼ਦ ਦੀਆ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਲੀਡ ਨਾਲ ਜਿੱਤ ਦਿਲਾਈ ਜਾਵੇਗੀ | ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਗੁੱਜਰ ਰੈਲਮਾਜਰਾ , ਦਲਜੀਤ ਮਾਣੇਵਾਲ, ਰਮਨ ਕੁਮਾਰ , ਸ਼ੰਮੀ ਉਧਨੋਵਾਲ, ਹਨੀ ਟੌਸਾ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਅਟਵਾਲ,ਅਸ਼ੋਕ ਕੁਮਾਰ, ਯਾਦਵਿੰਦਰ ਜੱਦੀ , ਸੁਰਜੀਤ ਕੋਹਲੀ, ਬਿੱਟੂ ਆਦੋਆਣਾ, ਦਿਲਾਵਰ ਡੱਲੀ ਦੇਵ ਰਾਜ , ਸੁਖਾ ਮੰਢਿਆਣੀ,ਸੁਖਜਿੰਦਰ ਸਿੰਘ, ਧਰਮਵੀਰ ਕਲੇਰਾ, ਅਜਮੇਰ ਸਿੰਘ,ਬਹਾਦੁਰ, ਭੋਲਾ ਨੀਲੇਵਾੜਾ , ਪਾਲੀ,ਦਿਨੇਸ਼ ਕੁਮਾਰ, ਮੋਹਨ ਸਿੰਘ, ਗੁਰਬਖਸ਼ ਸਿੰਘ, ਨਿਰਮਲ ਥਾਂਦੀ ਤੋ ਹੋਰ ਵਰਕਰਆਗੂ ਮੌਜੂਦ ਰਹੇ।


