Join
Wednesday, March 18, 2026
Wednesday, March 18, 2026

ਬੇਸਹਾਰਾ ਪਸ਼ੂਆ ਨਾਲ  ਨਿੱਤ ਹੋ ਰਹੇ ਹਾਦਸਿਆਂ ਸਬੰਧੀ ਟੋਲ ਪਲਾਜ਼ਾ ਬੱਛੂਆਂ ਤੇ ਕਾਂਗਰਸੀ ਵਰਕਰਾਂ ਨੇ ਲਗਾਇਆ ਧਰਨਾ 

ਅਜੇ ਮੰਗੂਪੁਰ ਜਿਲ੍ਹਾਂ ਪ੍ਰਧਾਨ ਕਾਂਗਰਸ ਨੇ ਕਿਹਾ ਧੱਕੇਸ਼ਾਹੀ ਬਿੱਲਕੁਲ ਨਹੀ ਬਰਦਾਸ਼ਤ ਨਹੀ ਕਰਾ ਗੇ 
ਧਰਨਾਕਾਰੀਆਂ ਨੇ ਬੇਸਹਾਰਾ ਪਸ਼ੂ ਵਾੜੇ ਟੋਲ ਪਲਾਜ਼ਾ ਦੇ ਦਫਤਰ ਵਿਚ 

ਨਵਾਂਸ਼ਹਿਰ /ਕਾਠਗੜ੍ਹ 16 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਹਾਈਵੇ 344 ਏ ਤੇ ਪਿਛਲੇ ਲੰਮੇ ਸਮੇਂ ਤੋਂ ਬੇਸਹਾਰਾ ਨਾਲ ਟਕਰਾ ਕੇ ਅਨੇਕਾਂ ਨੋਜਵਾਨਾਂ ਦੀਆਂ ਮੌਤਾਂ ਅਤੇ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲਾਂ ਵਿਚ ਲੜ ਰਹੇ ਲੋਕਾਂ ਦੇ ਕਾਰਨ ਇਸ ਨੈਸ਼ਨਲ ਹਾਈਵੇ ਤੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂਆਂ ਜਾ ਵਰਕਰਾਂ ਨੇ ਕਦੇ ਵੀ ਇਹ ਹਿੰਮਤ ਨਹੀਂ ਕੀਤੀ ਕੇ ਟੋਲ ਪਲਾਜ਼ਾ ਬੱਛੂਆਂ ਦੇ ਅਧਿਕਾਰੀਆਂ ਨੂੰ ਇਹ ਕਿਹਾ ਜਾਵੇ ਕੇ ਆਸਰੋਂ ਤੋਂ ਲੈ ਕੇ ਕੰਗਣਾ ਪੁਲ ਤੱਕ ਬੇਸਹਾਰਾ ਪਸ਼ੂਆ ਨੂੰ ਤੁਹਾਡੀ ਅਹਿਮ ਜਿੰਮੇਦਾਰੀ ਹੈ।ਪਰ ਟੋਲ ਪਲਾਜ਼ਾ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀ ਟੱਸ ਤੋਂ ਮਸ ਨਾ ਹੋਏ ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕੁੰਭ ਕਰਨੀ ਨੀਂਦ ਤੋਂ ਜਗਾਉਣ ਲਈ ਅੱਜ ਕਾਂਗਰਸ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ|

ਸੀਨੀਅਰ ਕਾਂਗਰਸੀ ਆਗੂ ਕਾਂਗਰਸ ਦੇ ਬੁਲਾਰੇ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਵਲੋਂ ਅੱਜ ਇਲਾਕੇ ਦੇ ਸਮੂਹ ਲੋਕਾਂ ਕਿਸਾਨ ਜਥੇਬੰਦੀਆਂ ਸਮੇਤ ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਟੋਲ ਪਲਾਜ਼ਾ ਬੱਛੂਆਂ ਵਿਖੇ ਇੱਕਲੇ ਹੋ ਕੇ ਉਨ੍ਹਾਂ ਨੂੰ ਇਹ ਚੇਤਾਵਨੀ ਦੇਣੀ ਸੀ ਕੇ ਉਹ ਬੇਸਹਾਰਾ ਪਸ਼ੂਆ ਦੀ ਸਾਂਭ ਸੰਭਾਲ ਕਰਨ ਤਾਂ ਕੇ ਅਨੇਕਾਂ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿਚ ਨਾ ਜਾਣ ਇਕ ਸਬੰਧੀ ਅੱਜ ਟੋਲ ਪਲਾਜ਼ਾ ਬੱਛੂਆਂ ਤੇ ਇੱਕਠੇ ਹੋਏ ਵੱਡੀ ਗਿਣਤੀ ਵਿਚ ਲੋਕਾਂ ਦੇ ਸਾਹਮਣੇ ਚੋਧਰੀ ਅਜੇ ਮੰਗੂਪੁਰ ਪ੍ਰਧਾਨ ਕਾਂਗਰਸ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਵਲੋਂ ਗੱਡੀਆਂ ਵਿਚ ਭਰ ਕੇ ਲਿਆਂਦੇ ਬੇਸਹਾਰਾ ਪਸ਼ੂਆ ਨੂੰ ਟੋਲ ਪਲਾਜ਼ਾ ਦੇ ਦਫਤਰ ਵਾੜ ਦਿੱਤਾ ਇਸ ਮੌਕੇ ਉੱਥੇ ਵੱਡੀ ਗਿਣਤੀ ਵਿਚ ਤੇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਇਹ ਨਜ਼ਾਰਾ ਆਪਣੇ ਅੱਖੀਂ ਤੱਕਿਆ ਅਤੇ ਪੁਲਿਸ ਦੀ ਗੱਲ ਕਿਸੇ ਨਹੀ ਦਿੱਤੀ ਇਸ ਮੌਕੇ ਧਰਨਾ ਦੇ ਲੋਕਾਂ ਵਲੋਂ 2 ਘੰਟੇ ਟੋਲ ਪਲਾਜ਼ਾ ਤੇ ਅਵਾਜ਼ ਈ ਮੁਫਤ ਨਿਰੰਤਰ ਜਾਰੀ ਇਸ ਮੌਕੇ ਧਰਨਾ ਕਾਰੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਦੀਪਾ ਸਰਪੰਚ ਨਿੱਘੀ ਸਮਤੇ ਹੋਰ ਬੁਲਾਰੀਆ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅਨੁਸਾਰ ਰੋਡ ਤੇ ਸੈਂਕੜੇ ਦੀ ਤਦਾਦ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆ ਨੂੰ ਸਾਮਣ ਦੀ ਡਿਊਟੀ ਨੈਸ਼ਨਲ ਹਾਈਵੇ ਅਥਾਰਟੀ ਅਤੇ ਟੋਲ ਪਲਾਜ਼ਾ ਬੱਛੂਆਂ ਦੇ ਅਧਿਕਾਰੀਆਂ ਦੀ ਬਣਦੀ ਹੈ ਜਿਸ ਤੋਂ ਇੱਥੋਂ ਦੇ ਅਧਿਕਾਰੀ ਬੇਸਹਾਰਾ ਪਸ਼ੂਆ ਦੀ ਸਾਂਭ ਸੰਭਾਲ ਤੋਂ ਕੰਨੀ ਕਤਰਾਉਂਦੇ ਹਨ ਸਾਰੇ ਬੁਲਾਰੀਆ ਨੇ ਸਖਤ ਸ਼ਬਦਾਂ ਵਿਚ ਮੰਗ ਕੀਤੀ ਕਿ ਟੋਲ ਪਲਾਜ਼ਾ ਅਧਿਕਾਰੀ ਪਸ਼ੂ ਸਾਂਭ ਸੰਭਾਲ ਕੇਂਦਰ ਬਣਾਕੇ ਬੇਸਹਾਰਾ ਪਸ਼ੂਆ ਨੂੰ ਦੀ ਸਾਂਭ ਸੰਭਾਲ ਕਰਨ  ਬੁਲਾਇਆ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਹਰ ਚੀਜ਼ ਦੀ ਖਰੀਦਦਾਰੀ ਹੋਣ ਸਭ ਤੋਂ ਵੱਡੇ ਵੱਡੇ ਟੈਕਸਾਂ ਰਾਹੀ ਰਕਮਾਂ ਵਸੂਲੀਆਂ ਜਾਦੀਆਂ ਹਨ ਪਰ ਬੇਸਹਾਰਾ ਪਸ਼ੂਆ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਬੁਲਾਇਆ ਨੇ ਕਿਹਾ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸੜਕ ਵਿਚਕਾਰ ਲਗਾਏ ਬੂਟੀਆਂ ਦੇ ਦੁਆਲੇ ਕੋਈ ਵੀ ਤਾਰਾਂ ਨਾ ਲਗਾਏ ਜਾਣ ਕਾਰਨ ਬੇਸਹਾਰਾ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਇਹਨਾਂ ਬੂਟਿਆਂ ਵਿਚ ਜਾ ਵੜਦੇ ਹਨ ਅਤੇ ਅਚਾਨਕ ਹੀ ਇੱਥੋਂ ਨਿਕਲ ਕੇ ਵੱਡੀਆਂ ਹਾਦਸਿਆਂ ਨੂੰ ਜਨਮ ਦਿੰਦੇ ਹਨ ਜਿਨ੍ਹਾਂ ਨਾਲ ਹਰ ਰੋਜ਼ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਦੇ ਵਿਚ ਜਾਦੀਆਂ ਹਨ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਮੁੱਖ ਬੁਲਾਇਆ ਨੇ ਜਿਲ੍ਹਾਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੰਦੀਆਂ ਕਿਹਾ ਕੇ ਜੇਕਰ ਬੇਸਹਾਰਾ ਪਸ਼ੂਆ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਇਹਨਾਂ ਪਸ਼ੂਆ ਨੂੰ ਗੱਡੀਆਂ ਵਿਚ ਲੱਦ ਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿਚ ਵਾੜਿਆ ਜਾਵੇਗਾ ਜਿਸ ਜਿੰਮੇਵਾਰੀ ਜਿਲ੍ਹਾਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਧਿਕਾਰੀ ਦੀ ਹੋਵੋਗੀ * ਇਸ ਧਰਨੇ ਦੀ ਖਬਰ ਮਿਲਦਿਆਂ ਹੀ ਤਹਿਸੀਲਦਾਰ ਬਲਾਚੌਰ ਮੌਕੇ ਤੇ ਪਹੁੰਚ ਗਏ ਅਤੇ ਅਜੇ ਮੰਗੂਪੁਰ ਅਤੇ ਉਨ੍ਹਾਂ ਦੇ ਸਾਂਥੀਆ ਵਲੋਂ ਮੁੱਖ ਮੰਤਰੀ ਦੇ ਨਾ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ ਅਤੇ ਕਿਹਾ ਕੇ ਜੇਕਰ ਇਕ ਹਫਤੇ ਦੇ ਅੰਦਰ ਇਸ ਤਕਲੀਫ ਦਾ ਹੱਲ ਨਾ ਕੀਤਾ ਗਿਆ ਤਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਜਦੋਂ ਇਸ ਸਬੰਧੀ ਪੱਖ ਜਾਣਨ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਮੈਨੇਜਰ ਵਿਸ਼ਾਲ ਗੁਪਤਾ ਨਾ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੂੰ ਵਾਰ ਵਾਰ ਫੋਨ ਕਰਨ ਤੇ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਟੋਲ ਪਲਾਜ਼ਾ ਬੱਛੂਆਂ ਤੇ ਅਮਲ ਕਾਈਮ ਰੱਖਣ ਲਈ ਥਾਣਾ ਕਾਠਗੜ੍ਹ ਦੇ ਐਸ ਐਚ ਓ ਅਭਿਸ਼ੇਕ ਸ਼ਰਮਾ ਭਾਰੀ ਪੁਲਿਸ ਨਾਲ ਉੱਥੇ ਮੌਜੂਦ ਸਨ।  ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਚੇਅਰਮੈਨ ਪੰਚਾਇਤੀ ਰਾਜ ਸੰਗਠਨ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ., ਕੁਲਦੀਪ ਕੁਮਾਰ ਦੀਪਾ ਪ੍ਰਧਾਨ ਕਿਸਾਨ ਵਿੰਗ, ਲਾਲ ਥਾਨਵਾਲਾ ਯੂਥ ਪ੍ਰਧਾਨ ਬਲਾਚੌਰ, ਸੁਰਿੰਦਰ ਸ਼ਿੰਦਾ ਬੁਲਾਰਾ ਡੀ.ਸੀ.ਸੀ., ਪਰਮਿੰਦਰ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਕੁਲਵਿੰਦਰ ਸਿੰਘ ਸਰਪੰਚ, ਮਲਕੀਤ ਸਿੰਘ ਧੋਲ ਜਨਰਲ ਸੱਕਤਰ ਬੀ.ਸੀ.ਬੀ., ਗੁਰਪ੍ਰੀਤ ਸਿੰਘ ਯੂਥ ਆਗੂ, ਨਰਿੰਦਰ ਕੁਮਾਰ ਜੱਸੀ ਜਨਰਲ ਸੱਕਤਰ ਬੀ.ਸੀ.ਸੀ., ਰਛਵਿੰਦਰ ਸਿੰਘ ਬੱਲ ਮੀਤ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਮੇਜਰ ਸਿੰਘ ਰਾਏਪੁਰ ਮੈਂਬਰ ਬੀ.ਸੀ.ਬੀ, ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਰੀ, ਤਰਲੋਚਨ ਰੱਕੜ ਮੈਂਬਰ ਬੀ.ਸੀ.ਬੀ., ਮਹਿੰਦਰ ਪਾਲ ਚੇਅਰਮੈਨ, ਟਿੰਕੂ ਘਈ ਸਾਬਕਾ ਪ੍ਰਧਾਨ ਸ਼ਹਿਰੀ, ਦਿਨੇਸ਼ ਕੁਮਾਰ, ਪਾਨੀ ਕੁਮਾਰ ਕੌਸਲਰ, ਜਸਵਿੰਦਰ ਸਿੰਘ ਸੋਨੁ ਮੀਤ ਪ੍ਰਧਾਨ ਬੀ.ਸੀ.ਬੀ., ਜਸਪਾਲ ਚੌਧਰੀ ਸਰਪੰਚ, ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਗੁਰਿੰਦਰ (ਗਿੰਦੀ) ਸੋਸ਼ਲ ਮੀਡੀਆ ਇੰਚਾਰਜ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2