ਨਵਾਸ਼ਹਿਰ /ਕਾਠਗੜ੍ਹ 15 ਨਵੰਬਰ(ਜਤਿੰਦਰ ਪਾਲ ਸਿੰਘ ਕਲੇਰ ) ਸਹੀਦ ਜਸਵੰਤ ਸਿੰਘ ਸਪੋਰਟਸ ਕਲੱਬ ਭਰਥਲਾ, ਸ਼ੇਰੇ ਏ ਪੰਜਾਬ ਸਪੋਰਟਸ ਕਲੱਬ ਕਿਸ਼ਨਪੁਰਾ,ਡਾ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਭਰਥਲਾ ਬੇਟ,ਸਮੂਹ ਪੰਚਾਇਤ ਵਲੋਂ 9 ਵਾਂ ਕਬੱਡੀ ਕੱਪ ਪਿੰਡ ਭਰਥਲਾ ਵਿਖੇ ਸਾਨੋ ਸ਼ੋਕਤ ਸ਼ੂਰੁ ਕਰਵਾਇਆ ਗਿਆ | ਇਸ ਕਬੱਡੀ ਕੱਪ ਉਦਘਾਟਨ ਬਾਪੂ ਸਖੀ ਰਾਮ ਜੀ ਗੱਦੀਨਸ਼ੀਨ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਵਾਲੀਆਂ, ਬੀਬੀ ਸੁਰਜੀਤ ਕੌਰ, ਪਤਨੀ ਸ਼ਹੀਦ ਜਸਵੰਤ ਸਿੰਘ ਬਲਜੀਤ ਸਿੰਘ ਬਹਿਰੀਨ ਅਤੇ ਜਗਜੀਤ ਸਿੰਘ ਬੱਗਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ ਤੇ ਉਨ੍ਹਾਂ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਮੈਚ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ ਭਰਥਲਾ ਨੇ ਆਇਆਂ ਮਹਿਮਾਨਾਂ ਜੀ ਆਇਆ ਆਖਿਆ ਅਤੇ ਉਨ੍ਹਾਂ ਧੰਨਵਾਦ ਕੀਤਾ | ਇਸ ਕਬੱਡੀ ਕੱਪ ਦੇ ਵਿੱਚ 38 ਕਿਲੋ ਪਿੰਡ ਪੱਧਰ ਦੇ ਮੁਕਾਬਲੇ ਦੇ ਵਿੱਚ ਪਹਿਲਾਂ ਇਨਾਮ 5100, ਦੂਜਾ ਇਨਾਮ 4100 ਅਤੇ ਕਬੱਡੀ 65 ਕਿਲੋ ਪਿੰਡ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲਾਂ ਇਨਾਮ 10 ਹਜ਼ਾਰ ਅਤੇ ਦੂਜਾ ਇਨਾਮ 8 ਹਜ਼ਾਰ ਅਤੇ 16 ਨਵੰਬਰ ਐਤਵਾਰ ਦੇ ਵਿੱਚ ਕਬੱਡੀ 48 ਕਿਲੋ ਪਿੰਡ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਪਹਿਲਾਂ ਇਨਾਮ 6100 ਅਤੇ ਦੂਜਾ ਇਨਾਮ 5100 ਦਿੱਤੇ ਜਾਣਗੇ | ਇਸੇ ਤਰਾ ਕਬੱਡੀ ਆਲ ਓਪਨ ਮੈਚ ਦੇ ਵਿੱਚ ਪਹਿਲਾਂ ਇਨਾਮ 51 ਹਜ਼ਾਰ, ਅਤੇ ਦੂਜਾ ਇਨਾਮ 41 ਹਜ਼ਾਰ ਦਿੱਤੇ ਜਾਣਗੇ।ਇਸ ਮੌਕੇ ਗੁਰਬਖਸ਼ ਸਿੰਘ ਸੂਬੇਦਾਰ, ਨਰੇਸ਼ ਕੁਮਾਰ ਲੱਕੀ ਸਰਪੰਚ ਕਿਸ਼ਨਪੁਰ, ਹਰਨੇਕ ਸਿੰਘ, ਬਲਵੰਤ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ, ਸੋਹਣ ਸਿੰਘ, ਸੁਰਜੀਤ ਸਿੰਘ, ਜਿੰਦਰ ਚੇਅਰਮੈਨ ਐਸੀ ਸੈਂਲ ਬਲਾਚੌਰ ਸ਼ੰਦੇਸ਼ ਰਾਜ ਪ੍ਰਧਾਨ, ਨਵਦੀਪ ਚੋਧਰੀ, ਮਨੀਸ਼ ਚੋਧਰੀ, ਗੁਰਪ੍ਰੀਤ ਸਿੰਘ ਐਡਵੋਕੇਟ, ਅਵਤਾਰ ਚੰਦ ਸਰਪੰਚ, ਜੱਥੇਦਾਰ ਅਮਰੀਕ ਸਿੰਘ, ਕੁਲਬੀਰ ਸਿੰਘ ਸੂਬੇਦਾਰ, ਜੋਰਾਵਰ ਸਿੰਘ ਸਰਪੰਚ, ਸੁਰਿੰਦਰ ਕੁਮਾਰ ਆਦੋਆਣਾ, ਮਨੋਹਰ ਲਾਲ ਆਦੋਆਣਾ, ਜਗਜੀਤ ਸਿੰਘ ਬੱਗਾ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਦਰਸ਼ਕ ਹਾਜ਼ਰ ਸਨ ।


