Join
Wednesday, March 18, 2026
Wednesday, March 18, 2026

ਸਤਨਾਮ ਜਲਾਲਪੁਰ ਜਿਲ੍ਹਾ ਪ੍ਰਧਾਨ ਦਾ ਜਿਲ੍ਹੇ ਦੇ ਆਹੁਦੇਦਾਰਾਂ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਦੀ ਜਿੱਤ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ….

ਸਤਨਾਮ ਜਲਾਲਪੁਰ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਆਪ ਟੀਮ ਨੇ ਹਰਮੀਤ ਸਿੰਘ ਸੰਧੂ ਦੀ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਵਿੱਚ  ਲੱਡੂ ਵੰਡੇ  ।

ਨਵਾਂਸ਼ਹਿਰ 14 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ   ) ਨਵਾਂਸ਼ਹਿਰ ਵਿਚ  ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹਰਮੀਤ ਸਿੰਘ ਸੰਧੂ ਵਲੋਂ ਤਰਨਤਾਰਨ ਜ਼ਿਮਨੀ ਚੋਣ ਜਿੱਤਣ  ਦੀ ਖੁਸ਼ੀ ਵਿੱਚ  ਲੱਡੂ ਵੰਡੇ ਗਏ । ਹਰਮੀਤ ਸਿੰਘ ਸੰਧੂ ਨੇ ਆਪਣੇ ਵਿਰੋਧੀਆਂ ਨੂੰ ਕੁੱਲ 12000 ਤੋ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅੱਜ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿੰਨਾ ਵਿੱਚ ਇਸ ਮੌਕੇ ਤੇ ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਵਾਂਸ਼ਹਿਰ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ,ਵਿਨੀਤ ਜਾਡਲਾ ਸਰਪੰਚ ਜਾਡਲਾ ਪ੍ਰਧਾਨ ਜਿਲ੍ਹਾ ਕਿਸਾਨ ਵਿੰਗ, ਸੇਠੀ ਉਧਨੋਵਾਲ ਚੈਅਰਮੈਨ ਮਾਰਕੀਟ ਕਮੇਟੀ, ਸਰਫ਼ਰਾਜ਼ ਜ਼ਿਲ੍ਹਾ ਪ੍ਰਧਾਨ ਮਾਇਨਾਰਟੀ ਵਿੰਗ,ਹਨੀ ਡੱਬ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਤੇ ਐਮਸੀ, ਸੁਖਵਿੰਦਰ ਸੁੱਖਾ ਅਤੇ ਹੋਰ ਪਾਰਟੀ ਲੀਡਰਸ਼ਿਪ ਨੇ  ਸਤਨਾਮ ਜਲਾਲਪੁਰ ਚੈਅਰਮੈਨ ਪਲਾਨਿੰਗ ਬੋਰਡ  ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਵਿਚ ਜਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪਾਰਟੀ ਦੀ ਇੱਕ ਜੁੱਟ ਹੋਣ ਦਾ ਸਬੂਤ ਦਿੱਤਾ ਗਿਆ । ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਚੇਅਰਮੈਨ ਪਲਾਨਿੰਗ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਮਿਤੀ 11 ਅਕਤੂਬਰ ਨੂੰ ਵੋਟਾਂ ਪਈਆਂ ਸਨ।  ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸ੍ਰੀ ਹਰਮੀਤ ਸਿੰਘ ਸੰਧੂ ਉਮੀਦਵਾਰ ਐਲਾਨੇ ਗਏ ਸਨ। ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਸੀ । ਤਰਨਤਾਰਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਵੋਟਾਂ ਪਾਈਆਂ ਸਨ। ਵੋਟਰਾਂ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਕਾਰਦੇ ਹੋਏ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਈਆਂ ਸਨ।‌ਜਿੰਨਾ ਨੂੰ ਬਹੁਤ ਵੱਡੇ ਫਰਕ ਨਾਲ ਜਿਤਾਇਆ ਹੈ। ਇਸੇ ਖੁਸ਼ੀ ਵਿੱਚ ਨਵਾਂਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਵਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਕੇ ਖੁਸ਼ੀ ਮਨਾਈ ਗਈ ਹੈ।


Related Articles

LEAVE A REPLY

Please enter your comment!
Please enter your name here

Latest Articles

2

2