Join
Wednesday, March 18, 2026
Wednesday, March 18, 2026

ਬਿਭੋਰ ਸਾਹਿਬ ਤੋਂ ਸਵਾਮੀਪੁਰ ਤੋ ਖੇੜਾਬਾਗ, ਹਰੀਜਨ ਬਸਤੀ ਸੜਕ ਦਾ 5.83 ਕਰੋੜ ਦੀ ਲਾਗਤ ਰੱਖਿਆ ਨੀਂਹ ਪੱਥਰ- ਹਰਜੋਤ ਬੈਂਸ

14 ਲੱਖ ਨਾਲ ਬਾਸ ਵਿੱਚ ਸੀਵਰੇਜ ਪਾਈਪ ਲਾਈਨ, 5 ਲੱਖ ਲਾਈਬ੍ਰੇਰੀ ਤੇ 5 ਲੱਖ ਨਾਲ ਨਿਕਾਸੀ ਦਾ ਕਰਵਾਇਆ ਕੰਮ- ਕੈਬਨਿਟ ਮੰਤਰੀ
ਪਿੰਡਾਂ ਨੂੰ ਆਉਣ ਵਾਲੀਆਂ ਸੜਕਾਂ ਦਾ ਨਵੀਨੀਕਰਨ ਜੰਗੀ ਪੱਧਰ ਤੇ ਜਾਰੀ- ਕੈਬਨਿਟ ਮੰਤਰੀ 
ਦੂਰ ਦੂਰਾਂਡੇ ਪੇਂਡੂ ਖੇਤਰਾਂ ਤੱਕ ਪਹੁੰਚੀ ਭਗਵੰਤ ਮਾਨ ਸਰਕਾਰ ਦੀ ਵਿਕਾਸ ਦੀ ਲਹਿਰ

ਰੂਪਨਗਰ /ਨੰਗਲ (ਜਤਿੰਦਰ ਪਾਲ ਸਿੰਘ ਕਲੇਰ )

ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਬਾਸ ਬਿਭੌਰ ਸਾਹਿਬ, ਸੁਆਮੀਪੁਰ ਖੇੜਾ ਬਾਗ ਤੋਂ ਹਰੀਜਨ ਬਸਤੀ ਨੂੰ ਜੋੜਨ ਵਾਲੀ 7.15 ਕਿਲੋਮੀਟਰ ਸੜਕ ਦਾ 583 ਕਰੋੜ ਰੁਪਏ ਦੀ ਲਾਗਤ 18 ਫੁੱਟ ਚੋੜੀ ਕਰਨ ਤੇ 5 ਲੱਖ ਰੁਪਏ ਦੀ ਲਾਗਤ ਨਾਲ ਬਾਸ ਵਿਚ ਬਣਨ ਵਾਲੀ ਲਾਈਬ੍ਰੇਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਬਾਸ ਵਿਖੇ 18.50 ਫੁੱਟ ਏਰੀਏ 14 ਲੱਖ ਰੁਪਏ ਦੀ ਲਾਗਤ ਨਾਲ ਪੈ ਰਹੇ ਸੀਵਰੇਜ ਪਾਈਪ ਲਾਈਨ ਦਾ 5 ਲੱਖ ਰੁਪਏ ਨਾਲ ਬਣੇ ਨਿਕਾਸੀ ਨਾਲੇ ਦੇ ਕੰਮ ਦਾ ਜ਼ਾਇਜਾ ਲਿਆ ਗਿਆ। 

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੇਂਡੂ ਵਿਕਾਸ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਸਰਕਾਰ ਦਾ ਉਦੇਸ਼ ਸਿਰਫ਼ ਸ਼ਹਿਰੀ ਖੇਤਰਾਂ ਹੀ ਨਹੀਂ, ਸਗੋਂ ਹਰ ਪਿੰਡ ਤੱਕ ਵਿਕਾਸ ਦੀ ਰੌਸ਼ਨੀ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਬਿਭੌਰ ਸਾਹਿਬ ਤੋਂ ਸੁਆਮੀਪੁਰ ਖੇੜਾ ਬਾਗ ਤੱਕ ਦੀ ਸੜਕ ਨੂੰ ਨਵੇਂ ਮਾਪਦੰਡਾਂ ਅਨੁਸਾਰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸੁਵਿਧਾ ਮਿਲੇਗੀ।

ਸ੍ਰ.ਬੈਂਸ ਨੇ ਕਿਹਾ ਕਿ ਇਹ ਸੜਕ ਨਾ ਸਿਰਫ ਹਰੀਜਨ ਬਸਤੀ ਨੂੰ ਜੋੜੇਗੀ, ਸਗੋਂ ਇਸ ਨਾਲ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਾਸੀਆਂ ਨੂੰ ਰੋਜ਼ਾਨਾ ਆਉਣ ਜਾਣ ਵਿੱਚ ਸੁਵਿਧਾ ਹੋਵੇਗੀ ਤੇ ਖਾਸਕਰ ਵਿਦਿਆਰਥੀਆਂ, ਕਿਸਾਨਾਂ ਅਤੇ ਦਫ਼ਤਰੀ ਕਰਮਚਾਰੀਆਂ ਲਈ ਇਹ ਸੜਕ ਵਿਕਾਸ ਦੀ ਨਵੀਂ ਲਹਿਰ ਸਾਬਤ ਹੋਵੇਗੀ।

ਸ.ਬੈਂਸ ਨੇ ਕਿਹਾ ਕਿ ਸਰਕਾਰ ਨੇ ਹਲਕੇ ਅੰਦਰ ਹਰ ਪਿੰਡ ਦੀਆਂ ਸੜਕਾਂ, ਗੰਦੇ ਪਾਣੀ ਦੇ ਨਿਕਾਸ ਅਤੇ ਸਾਫ ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦੇ ਨਵੀਨੀਕਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕੀਤਾ ਹੈ। ਪਿੰਡ ਬਾਸ, ਬਿਭੌਰ ਸਾਹਿਬ, ਸੁਆਮੀਪੁਰ ਖੇੜਾ ਬਾਗ ਅਤੇ ਹਰੀਜਨ ਬਸਤੀ ਦੀਆਂ ਸੜਕਾਂ ਦੀ ਚੌੜਾਈ ਵਧਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਸੁਖ-ਸੁਵਿਧਾਵਾਂ ਦੇ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਪੇਂਡੂ ਇਲਾਕਿਆਂ ਦੀ ਤਰੱਕੀ ਹੀ ਅਸਲ ਪੰਜਾਬ ਦੀ ਤਰੱਕੀ ਹੈ।

ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਗੁਰਜਿੰਦਰ ਸਿੰਘ ਸੋਕਰ, ਮੁਕੇਸ਼ ਵਰਮਾ ਬਲਾਕ ਪ੍ਰਧਾਨ, ਦੀਪੂ ਬਾਸ, ਸਰਪੰਚ ਰਾਜਵਿੰਦਰ ਕੌਰ, ਰਣਜੀਤ ਸਿੰਘ, ਸਤੀਸ਼ ਸਰਪੰਚ ਰਾਏਪੁਰ, ਸਰਪੰਚ ਪੀਘਬੜੀ, ਦੀਪਕ ਸ਼ਰਮਾ, ਰਾਜੂ ਵੈਦ, ਰਮਨ ਕੁਮਾਰ, ਦਿਨੇਸ਼ ਕੁਮਾਰ, ਸ਼ੇਰ ਸਿੰਘ, ਕੈਪਟਨ ਦੁਰਗਾ ਦਾਸ, ਰਾਮ ਕੁਮਾਰ ਸਹੋੜ, ਜਤਿੰਦਰ ਬਜਾਜ, ਸਤਪਾਲ ਸਿੰਘ, ਵਿਸ਼ੀ ਰਹਿਮਦ, ਸੁਰੇਸ਼ ਕੁਮਾਰ, ਪੰਚ, ਸਰਪੰਚ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2