Join
Thursday, March 19, 2026
Thursday, March 19, 2026

ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਲੰਬਿਤ ਕੇਸਾਂ ਦੇ ਨਿਪਟਾਰੇ ਲਈ ਤੇਜੀ ਲਿਆਉਣ ਦੇ ਨਿਰਦੇਸ਼ 

ਮਾਸਿਕ ਮੀਟਿੰਗ ਦੌਰਾਨ ਅਦਾਲਤੀ ਕੇਸਾਂ, ਲੰਬਿਤ ਇੰਤਕਾਲ, ਨਿਸਾਨਦੇਹੀਆਂ, ਜਮ੍ਹਾਬੰਦੀਆਂ, ਸਰਫਾਸੀ ਐਕਟ ਆਦਿ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਨਾਗਰਿਕ ਸੇਵਾਵਾਂ ਨਿਰਧਾਰਤ ਸਮੇਂ ਵਿੱਚ ਦੇਣ ਨੂੰ ਦਿੱਤੀ ਜਾਵੇ ਤਰਜੀਹ 

ਸ਼ਹੀਦ ਭਗਤ ਸਿੰਘ ਨਗਰ, (ਜਤਿੰਦਰ ਪਾਲ ਸਿੰਘ ਕਲੇਰ)

ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਮਾਲ ਅਦਾਲਤੀ ਕੇਸਾਂ, ਪੈਡਿੰਗ ਇੰਤਕਾਲ, ਨਿਸ਼ਾਨਦੇਹੀਆਂ, ਜਮ੍ਹਾਬੰਦੀਆਂ, ਸਰਫਾਸੀ ਐਕਟ ਦੇ ਕੇਸਾਂ ਅਤੇ ਪੜਤਾਲਾਂ ਦੀ ਪ੍ਰਕਿਰੀਆਂ ਨੂੰ ਹੋਰ ਤੇਜ ਕਰਨ ਦੇ ਨਿਰਦੇਸ਼ ਦਿੱਤੇ ।

ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਿਕ ਮੀਟਿੰਗ ਦੌਰਾਨ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਮਾਲ ਕੇਸਾਂ ਦੀ ਪ੍ਰਕਿਰੀਆ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਅਜਿਹੇ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਨੇ ਮੇਰਾ ਘਰ ਮੇਰੇ ਨਾਮ/ਸਵਾਮਿਤਵਾ ਯੋਜਨਾ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੌੜੀਂਦੀ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਲੰਬਿਤ ਪਏ ਇੰਤਕਾਲ, ਨਿਸ਼ਾਦੇਹੀਆਂ ਅਤੇ ਜਮ੍ਹਾਬੰਦੀਆਂ ਤੇ ਮੁਸਾਵੀਆਂ ਦੀ ਡਿਜੀਟਾਈਜੇਸ਼ਨ ਦੀ ਰਫਤਾਰ ਨੂੰ ਵੀ ਹੋਰ ਤੇਜ ਕਰਨ ਦੀ ਹਦਾਇਤ ਕੀਤੀ ।  ਉਨ੍ਹਾਂ ਨੇ ਜਮ੍ਹਾਂਬੰਦੀਆਂ ਦੀ ਸਮੇਂ ਸਿਰ ਤਿਆਰੀ, ਦਫ਼ਤਰ ਜਮ੍ਹਾਂ ਕਰਵਾਉਣ ਅਤੇ ਲਾਈਵ ਅਪਡੇਟ ’ਤੇ ਜ਼ੋਰ ਦਿੱਤਾ ਅਤੇ ਧਾਰਾ 47-ਏ ਅਧੀਨ ਵਸੂਲੀ ਅਤੇ ਐੱਸ.ਡੀ.ਐੱਮ ਅਤੇ ਤਹਿਸੀਲਦਾਰਾਂ ਦੇ ਪੱਧਰ ਤੇ ਲੰਬਿਤ ਅਦਾਲਤੀ ਮਾਮਲਿਆਂ ਦੀ ਸਮੀਖਿਆ ਕੀਤੀ। 

ਡਿਪਟੀ ਕਮਿਸ਼ਨਰ ਨੇ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਲੋਕ ਮਸਲਿਆਂ ਦਾ ਨਿਰਧਾਰਤ ਸਮੇਂ ਵਿੱਚ ਨਿਪਟਾਰਾ ਯਕੀਨੀ ਬਣਾਇਆ ਜਾਵੇ।  ਅਧਿਕਾਰੀਆਂ ਨੂੰ ਲੰਬਿਤ ਮਾਲ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ, ਜ਼ਮੀਨੀ ਰਿਕਾਰਡਾਂ ਵਿਚ ਸ਼ੁੱਧਤਾ ਬਣਾਈ ਰੱਖਣ ਅਤੇ ਵਧੇਰੇ ਡਿਜੀਟਲ ਪਾਰਦਰਸ਼ਤਾ ਅਤੇ ਸਮੇਂ ਸਿਰ ਨਿਰੀਖਣ ਰਾਹੀਂ ਨਾਗਰਿਕ-ਅਨੁਕੂਲ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਮ੍ਹਾਬੰਦੀਆਂ ਦਾਖਲ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਹੁਣ ਤੱਕ ਕੁੱਲ 270 ਜਮ੍ਹਾਬੰਦੀਆਂ ਵਿੱਚੋਂ 245 ਦਾਖਲ ਕਰਵਾਇਆਂ ਜਾ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਵੀ ਮਿੱਥੇ ਸਮੇਂ ਵਿੱਚ ਲਗਾਤਾਰ ਮੁਹੱਇਆ ਕਰਵਾਇਆਂ ਜਾ ਰਹੀਆਂ ਹਨ ਅਤੇ ਜਿਲ੍ਹੇ ਵਿੱਚ ਇਨ੍ਹਾਂ ਸੇਵਾਵਾਂ ਦੀ ਲੰਬਿਤ ਗਿਣਤੀ ਸਿਰਫ 25 ਦੇ ਕਰੀਬ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਵੀ ਪੂਰੀ ਰਫਤਾਰ ਵਿੱਚ ਜਾਰੀ ਹੈ ਅਤੇ ਹੁਣ ਤੱਕ 288453 ਖਸਰਿਆਂ ਵਿੱਚੋਂ 2.30 ਲੱਖ ਦੇ ਕਰੀਬ ਖਸਰੇ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਨਾਲ ਸਬੰਧਤ ਲੰਬਿਤ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਖੇਤਰੀ ਟਰਾਂਸਪੋਰਟ ਅਧਿਕਾਰੀ ਇੰਦਰਪਾਲ, ਐਸ.ਡੀ.ਐਮ. ਅਨਮਜਯੋਤ ਕੌਰ, ਐਸ.ਡੀ.ਐਮ. ਵਿਪਨ ਭੰਡਾਰੀ, ਸਹਾਇਕ ਕਮਿਸ਼ਨਰ ਜਗਦੀਪ ਸਿੰਘ, ਜਿਲ੍ਹਾ ਮਾਲ ਅਫਸਰ ਮਨਦੀਪ ਸਿੰਘ ਮਾਨ ਤੋਂ ਇਲਾਵਾ ਸਬੰਧਤ ਅਧਿਕਾਰੀ ਮੌਜੂਦ ਸਨ। 

Related Articles

LEAVE A REPLY

Please enter your comment!
Please enter your name here

Latest Articles

2

2