Friday, March 14, 2025

7 ਸਾਲਾਂ ਬੱਚੇ ਭਵਕੀਰਤ ਸਿੰਘ ਦੇ ਕਿਡਨੈਪਿੰਗ ਮਾਮਲੇ ਵਿਚ ਆਇਆ ਨਵਾਂ ਮੋੜ, ਪੜ੍ਹੋ ਪੂਰੀ ਖ਼ਬਰ

ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 12.03.2025 ਨੂੰ ਕੰਟਰੋਲ ਰੂਮ ਮਾਲੇਰਕੋਟਲਾ ਰਾਹੀਂ ਸੂਚਨਾ ਮਿਲੀ ਸੀ ਕਿ ਦੇ ਮੋਟਰਸਾਈਕਲ ਸਵਾਰ ਨਕਾਬਪੋਸ ਵਿਅਕਤੀਆਂ ਵੱਲੋਂ ਲੜਕਾ ਭਵਕੀਰਤ ਸਿੰਘ (ਉਮਰ 7 ਸਾਲ) ਪੁੱਤਰ ਰਣਵੀਰ ਸਿੰਘ ਵਾਸੀ ਸੀਹਾਂ ਦੋਦ ਥਾਣਾ ਮਲੋਦ ਪੁਲਿਸ ਜਿਲ੍ਹਾ ਖੰਨਾ ਨੂੰ ਪਿੰਡ ਸੀਹਾਂ ਦੰਦ ਤੋਂ ਅਗਵਾ ਕਰ ਲਿਆ ਹੈ, ਜੋ ਮਾਲੇਰਕੋਟਲਾ ਸਾਈਡ ਵੱਲ ਨੂੰ ਆ ਰਹੇ ਹਨ, ਜਿਸ ਉਪਰ ਤੁਰੰਤ ਅਲਰਟ ਜਾਰੀ ਕਰਕੇ ਤਾਲਮੇਲ ਨਾਲ ਕਾਰਵਾਈ ਸ਼ੁਰੂ ਕੀਤੀ ਗਈ।

ਜਿਸ ਤੋਂ ਬਾਅਦ ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਡੀ.ਆਈ.ਜੀ ਪਟਿਆਲਾ ਰੇਂਜ, ਪਟਿਆਲਾ ਅਤੇ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਤਹਿਤ ਅਗਵਾ ਕੀਤੇ ਬੱਚੇ ਨੂੰ ਬ੍ਰਾਮਦ ਕਰਵਾਉਣ ਅਤੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਦੀ ਨਿਗਰਾਨੀ ਹੇਠ ਮਾਲੇਰਕੋਟਲਾ ਪੁਲਿਸ ਵੱਲੋਂ ਵਿਸੇਸ਼ ਟੀਮ ਬਣਾਈ ਗਈ, ਜਿਸ ਦੀ ਅਗਵਾਈ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਜਿਲ੍ਹਾ ਮਾਲੇਰਕੋਟਲਾ ਅਤੇ ਇੰਸਪੈਕਟਰ ਮਨਜੋਤ ਸਿੰਘ ਮੁੱਖ ਅਫਸਰ ਥਾਣਾ ਸਾਇਬਰ ਕਰਾਇਮ ਮਾਲੇਰਕੋਟਲਾ ਵੱਲੋਂ ਕੀਤੀ ਗਈ। ਇਸ ਟੀਮ ਵੱਲੋਂ ਟੈਕਨੀਕਲ ਅਤੇ ਖੁਫੀਆ ਸੋਰਸਾਂ ਦੀ ਮੱਦਦ ਨਾਲ ਦੋਸ਼ੀਆਨ ਵੱਲੋਂ ਵਰਤੇ ਗਏ ਰਸਤੇ ਦੀ ਪਛਾਣ ਕਰਦੇ ਹੋਏ ਦੋ ਮੁਲਜ਼ਮਾਂ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬਾਠਾਂ ਥਾਣਾ ਅਮਰਗੜ੍ਹ ਅਤੇ ਰਵੀਵਿੰਦਰ ਪੁੱਤਰ ਧਰਮਪਾਲ ਵਾਸੀ ਪਿੰਡ ਜਾਗੋਵਾਲ ਥਾਣਾ ਅਮਰਗੜ੍ਹ ਨੂੰ ਨਵਾਂ ਪਿੰਡ ਬਾ-ਹੱਦ ਥਾਣਾ ਅਮਰਗੜ੍ਹ ਨੇੜਿਓ ਗ੍ਰਿਫਤਾਰ ਕੀਤਾ ਗਿਆ।

ਇਹਨਾਂ ਦੋਸ਼ੀਆਂ ਵੱਲੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਹਰਪ੍ਰੀਤ ਸਿੰਘ ਅਤੇ ਰਵੀਇੰਦਰ ਉਕਤਾਨ ਵੱਲੋਂ ਪਿੰਡ ਸੀਹਾਂ ਦੰਦ ਤੋਂ 7 ਸਾਲਾਂ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰਨ ਦੀ ਯੋਜਨਾ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸੀਹਾਂ ਦੰਦ ਨਾਲ ਮਿਲ ਕੇ ਬਣਾਈ ਗਈ ਸੀ, ਜੋ ਇਸ ਸਮੇਂ ਗੁਆਂਢੀ ਜਿਲ੍ਹਾ ਪਟਿਆਲਾ ਵਿਖੇ ਇੱਕ ਫਾਰਚੂਨਰ ਗੱਡੀ ਵਿੱਚ ਘੁੰਮ ਰਿਹਾ ਹੈ, ਜਿਸ ਦਾ ਰਜਿਸਟ੍ਰੇਸ਼ਨ ਨੰਬਰ HR-26-CY-8519 ਹੈ। ਜਿਸ ਤੋਂ ਬਾਅਦ ਮਾਲੇਰਕੋਟਲਾ ਪੁਲਿਸ ਵੱਲੋਂ ਇਹ ਜਾਣਕਾਰੀ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਕਰਕੇ ਪਟਿਆਲਾ ਪੁਲਿਸ ਵੱਲੋਂ ਗੱਡੀ ਨੂੰ ਰੋਕਿਆ ਅਤੇ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕਰ ਲਿਆ।

ਜਿਸ ਤੋਂ ਬਾਅਦ ਇੰਸਪੈਕਟਰ ਗੁਰਪ੍ਰੀਤ ਕੌਰ ਮੁੱਖ ਅਫਸਰ ਥਾਣਾ ਅਮਰਗੜ੍ਹ ਨੂੰ ਜਾਣਕਾਰੀ ਮਿਲੀ ਕਿ ਮੁਲਜਮ ਹਰਪ੍ਰੀਤ ਸਿੰਘ ਅਤੇ ਰਵੀਵਿੰਦਰ ਉਕਤਾਨ ਕੋਲ ਗੈਰਕਾਨੂੰਨੀ ਹਥਿਆਰ ਹੋਣ ਦਾ ਸੱਕ ਹੈ, ਇਸ ਤਰ੍ਹਾਂ ਮੁੱਖ ਅਫਸਰ ਥਾਣਾ ਅਮਰਗੜ੍ਹ ਅਤੇ ਸੀ.ਆਈ.ਏ ਮਾਹੋਰਾਣਾ ਦੀ ਟੀਮ ਵੱਲੋਂ ਹਥਿਆਰਾਂ ਦੀ ਬ੍ਰਾਮਦਗੀ ਲਈ ਦੋਸੀ ਹਰਪ੍ਰੀਤ ਸਿੰਘ ਨੂੰ ਨੇੜੇ ਪਿੰਡ ਸਲਾਰ ਥਾਣਾ ਅਮਰਗੜ੍ਹ ਲਿਜਾਇਆ ਗਿਆ, ਜਿੱਥੇ ਦੋਸੀ ਹਰਪ੍ਰੀਤ ਸਿੰਘ ਉਕਤ ਵੱਲੋਂ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸਿਸ ਕੀਤੀ ਗਈ ਅਤੇ ਜਮੀਨ ਵਿੱਚ ਦੰਬਿਆ 32 ਬੋਰ ਪਿਸਟਲ ਕੱਢ ਕੇ ਪੁਲਿਸ ਪਾਰਟੀ ਪਰ ਫਾਇਰ ਕੀਤੇ, ਜਿੰਨਾਂ ਵਿਚੋਂ ਇੱਕ ਫਾਇਰ ਥਾਣਾ ਅਮਰਗੜ੍ਹ ਦੀ ਸਰਕਾਰੀ ਗੱਡੀ ਦੇ ਫਰੰਟ ਸੀਸੇ ਪਰ ਲੱਗਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਦੋਸੀ ਹਰਪ੍ਰੀਤ ਸਿੰਘ ਵੱਲ ਫਾਇਰ ਕੀਤਾ, ਜੋ ਦੋਸੀ ਹਰਪ੍ਰੀਤ ਸਿੰਘ ਦੀ ਲੱਤ ਪਰ ਲੱਗਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਦੋਸੀ ਹਰਪ੍ਰੀਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਦੋਸ਼ੀਆਂ ਕੋਲੋਂ .32 ਬੋਰ ਪਿਸਟਲ ਅਤੇ 02 ਜਿੰਦਾ ਕਾਰਤੂਸ ਇੱਕ ਮੋਟਰਸਾਇਕਲ ਬਿਨ੍ਹਾਂ ਨੰਬਰੀ ਬਰਾਮਦ ਹੋਏ .

Related Articles

LEAVE A REPLY

Please enter your comment!
Please enter your name here

Latest Articles