Join
Thursday, December 11, 2025
Thursday, December 11, 2025

ਭਰਥਲਾ ਵਿਖੇ ਅਧਿਆਪਕਾਂ ਦੇ ਪਹਿਲੇ ਗਰੁੱਪ ਦਾ ਸੈਮੀਨਾਰ ਸਮਾਪਤ 

ਨਵਾਂਸ਼ਹਿਰ /ਕਾਠਗੜ੍ਹ, 10 ਨਵੰਬਰ ( ਜਤਿੰਦਰ ਪਾਲ ਸਿੰਘ ਕਲੇਰ )ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਵਿਖੇ ਅਧਿਆਪਕਾਂ ਦੇ ਪਹਿਲੇ ਗਰੁੱਪ ਦੇ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਅਤੇ ਸੀ ਐਚ ਟੀ ਦੀ (ਟ੍ਰੇਨਿੰਗ) ਸੈਮੀਨਾਰ ਦੀ ਸਮਾਪਤੀ ਹੋ ਗਈ l ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ ਨੇ ਕਿਹਾ ਕਿ ਅਧਿਆਪਕਾਂ ਦੀਆਂ ਅਜਿਹੀਆਂ ਟ੍ਰੇਨਿੰਗਾ ਲੱਗਦੀਆਂ ਰਹਿਣੀਆਂ ਚਾਹੀਦੀਆਂ ਹਨ l ਬਲਾਕ ਰਿਸੋਰਸ ਪਰਸਨ ਰੀਨਾ ਚੌਧਰੀ, ਚਰਨਜੀਤ ਸਿੰਘ ਸਿਆਣ, ਅਤੇ ਹਰਜੀਤ ਸਿੰਘ ਸਹੋਤਾ ਨੇ ਹਾਜਰ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਭਾਵਨਾਤਮਕ ਵਿਕਾਸ ਵਿੱਚ ਵਾਧਾ ਕਿਵੇਂ ਕੀਤਾ ਜਾ ਸਕਦਾ ਇਸ ਸਬੰਧੀ ਜਾਣਕਾਰੀ ਦਿੱਤੀ l ਇਸ ਮੌਕੇ, ਅਰਚਨਾ ਚੌਹਾਨ, ਅਰਚਨਾ ਰਾਣੀ,ਮਨਪ੍ਰੀਤ ਕੌਰ, ਨੀਲਮ ਰਾਣੀ, ਮੈਡਮ ਨਿਸ਼ਾ ਰਾਣੀ ਕਟਾਰੀਆ, ਗੁਰਿੰਦਰਜੀਤ ਕੌਰ ਸਹੋਤਾ, ਹਰਜਾਪ ਕੌਰ, ਮੀਨੂੰ ਕਟਾਰੀਆ, ਕੌਰ ਸਰਵਜੀਤ, ਹਨੀ ਜੁਨੇਜਾ, ਕੁਲਵਿੰਦਰ ਕੌਰ, ਸੁਮਨ ਦੇਵੀ,ਮਨਜੀਤ ਕੁਮਾਰੀ, ਸਰਵਜੀਤ ਕੌਰ, ਹਰਪ੍ਰੀਤ ਕੌਰ, ਮਾਸਟਰ ਨਰਿੰਦਰ ਕੁਮਾਰ, ਸੀ ਐਚ ਟੀ ਰਕੇਸ਼ ਕੁਮਾਰ, ਧਰਮਿੰਦਰ ਕੁਮਾਰ, ਕਮਲੇਸ਼ ਕੁਮਾਰੀ, ਅਤੇ ਰੇਨੂੰ ਰਾਣੀ ਆਦਿ ਹਾਜਰ ਸਨ l ਇਸ ਮੌਕੇ ਬਲਾਕ ਰਿਸੋਰਸ ਪਰਸਨ ਹਰਜੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕੱਲ (11-11-2025)ਤੋਂ ਬਲਾਕ ਬਲਾਚੌਰ-1 ਦੇ ਅਧਿਆਪਕਾਂ ਦੇ ਦੂਸਰੇ ਗਰੁੱਪ ਦੀ ਟ੍ਰੇਨਿੰਗ (ਸੈਮੀਨਾਰ )ਸ਼ੁਰੂ ਕੀਤਾ ਜਾਵੇਗਾ l

Related Articles

LEAVE A REPLY

Please enter your comment!
Please enter your name here

Latest Articles