Join
Friday, March 13, 2026
Friday, March 13, 2026

ਟਰੈਕਟਰਾਂ ਮਗਰ  ਲੈਟਰ ਵਾਲੀਆਂ ਮਸ਼ੀਨਾ ਤੇ ਓਵਰ ਲੋਡਿਡ ਵਾਹਨ  ਦੇ ਰਹੇ ਹਾਦਸਿਆਂ ਨੂੰ ਸੱਦਾ

ਭੂੰਗ ਤੇ ਪਰਾਲੀ ਦੀਆਂ ਲੱਦੀਆਂ ਓਵਰਲੋਡਿਡ ਟਰਾਲੀਆਂ  ਤੰਗ ਸੜਕਾਂ ਤੇ  ਆਵਾਜਾਈ ਨੂੰ  ਕਰਦੀਆ ਪ੍ਰਭਾਵਿਤ

 ਨਵਾਸ਼ਹਿਰ /ਕਾਠਗੜ੍ਹ 8 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )- ਟਰੈਕਟਰਾਂ ਦੇ ਪਿੱਛੇ ਲੈਟਰ ਵਾਲੀਆਂ 2 – ਮਸ਼ੀਨਾਂ  ਅਤੇ ਛੋਟੇ ਵਾਹਨਾਂ ਤੇ ਗਾਡਰ, ਪਾਈਪਾਂ , ਲੋਹੇ ਦੇ ਸਰੀਏ  ਅਤੇ ਕਈ ਹੋਰ ਓਵਰਲੋਡਿਡ ਸਾਮਾਨ  ਹਾਦਸਿਆ ਦਾ ਕਾਰਨ ਬਣ ਰਿਹਾ ਹੈ | ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਵਾਲੇ ਇਹ ਵਾਹਨ ਕਈ ਹਾਦਸਿਆ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਕਈ ਲੋਕਾਂ ਦੀ ਜਾਨ ਦਾ ਖੋਅ ਬਣਦੇ ਹਨ |  ਇਹ ਵਰਤਾਰਾ ਲਗਾਤਾਰ ਜਾਰੀ ਹੈ | ਇਸ ਨੂੰ  ਰੋਕਣ ਸਬੰਧੀ ਸਖਤ ਕਾਨੂੰਨ ਬਣੇ ਹਨ ਪਰ ਲਾਗੂ ਨਹੀ ਹੋ ਰਹੇ ਤੇ ਵਾਹਨ ਚਾਲਕ ਬੇਖੌਫ ਹੋ ਕੇ ਵਾਹਨਾਂ ਦੇ ਪਿੱਛੇ ਸਰੀਏ  ,ਲੈਟਰ ਵਾਲੀਆ ਮਸ਼ੀਨਾਂ  ਤੇ ਹੋਰ ਲੋਹੇ ਦਾ ਸਮਾਨ ਲੱਦ ਕੇ ਭੀੜ ਵਾਲੇ ਬਾਜ਼ਾਰਾਂ ਵਿੱਚ ਸ਼ਰੇਆਮ ਲੈਕੇ ਜਾਦੇ ਹਨ |  

ਬਾਕਸ

 ਜਗਾੜੂ ਰੇਹੜੀਆ , ਟਰਾਲੀਆਂ ਜਾ ਛੋਟੇ ਟੈਂਪੂਆਂ ਵਿੱਚ ਵੀ ਹੁੰਦੀ ਹੈ ਢੋਆ ਢੁਆਈ

– ਕਾਨੂੰਨ ਮੁਤਾਬਿਕ ਸਰੀਆਂ ਕਿਵੇਂ ਵੀ ਵਾਹਨ ਦੇ ਅੰਦਰ ਲੱਦਿਆਂ ਹੋਣ ਚਾਹੀਦਾ ਹੈ ਜੋ ਕਿ ਡਾਲੇ ਤੋਂ  ਬਾਹਰ ਵੱਲ ਨਾ ਵਧਿਆ ਹੋਇਆਂ ਹੋਵੇ ਪਰ ਦੇਖਣ ਨੂੰ  ਮਿਲਦਾ ਹੈ ਕਿ ਸਰੀਆਂ ਜਾ ਹੋਰ ਲੋਹੇ ਦੇ ਸਾਮਾਨ ਡਾਲੇ ਤੋਂ ਕਈ ਫੁੱਟ ਬਾਹਰ ਹੁੰਦਾ ਹੈ ਜਿਸ ਕਾਰਨ ਕਈ ਵਾਰ ਪਿਛੇ ਆ ਰਹੇ ਵਾਹਨ ਚਾਲਕ ਨੂੰ  ਪਤਾ ਨਹੀ ਲੱਗਦਾ ਜਾ ਸਰੀਏ ਲੈਕੇ ਜਾ ਰਹੇ ਵਾਹਨ ਵਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਪਿਛਲਾ ਵਾਹਨ ਚਾਲਕ ਸਰੀਏ ਨਾਲ ਟਕਰਾ ਜਾਦਾ ਹੈ ਜਿਸ ਕਾਰਨ ਉਸਨੂੰ ਨੁਕਸਾਨ ਝੱਲਣਾ ਪੈਦਾ ਹੈ | ਨਿਯਮਾਂ ਨੂੰ  ਛਿੱਕੇ ਟੰਗ ਕੇ  ਛੋਟੇ ਵਾਹਨ ਜਿਵੇਂ ਜੁਗਾੜੂ ਰੇਹੜੀਆ, ਛੋਟੇ ਹਾਥੀ, ਆਟੋ ਜਾ ਟਰਾਲੀਆਂ ਪਿੱਛੇ ਲੱਦੀਆਂ ਸਰੀਆ, ਲੈਟਰ ਵਾਲੀਆ ਮਸ਼ੀਨਾਂ  , ਗਾਡਰ ਆਦਿ ਲੋਡ  ਕਰਕੇ ਵਾਹਨ ਚਾਲਕ ਢੋਆ ਢੁਆਈ ਕਰਦੇ ਹਨ | ਉਸ ਨਾਲ ਕੋਈ ਕੱਪੜਾ ਬੰਨ ਦਿੰਦੇ ਹਨ ਪਰ ਜਦ ਅਚਾਨਕ ਅਜਿਹਾ ਵਾਹਨ ਚਾਲਕ ਬ੍ਰਰੇਕ  ਲਗਾਉਂਦਾ ਹੈ ਤਾ ਪਿੱਛੇ ਆ ਰਹੇ ਵਾਹਨ ਚਾਲਕ ਆਪਣੇ ਸਤੁੰਲਨ ਖੋ ਬੈਠਦਾ ਹੈ ਤੇ ਵਾਹਨ ਓਵਰ ਲੋਡਿਡ ਵਾਹਨ  ਦੇ ਪਿੱਛੇ ਲੱਗੇ ਸਮਾਨ ਨਾਲ ਟਕਰਾ ਜਾਦਾ ਹੈ |

ਬਾਕਸ

 ਧੁੰਦ ਤੇ ਕੋਹਰੇ ‘ਚ ਸਮੱਸਿਆ ਹੋ ਜਾਦੀ ਹੈ ਹੋਰ ਗੰਭੀਰ

 ਸਰਦੀ ਦੇ ਮੌਸਮ ਵਿੱਚ ਧੁੰਦ ਤੇ ਕੋਹਰੇ ਕਾਰਨ ਸਮੱਸਿਆ ਹੋਰ ਵੀ ਗੰਭੀਰ ਬਣ ਜਾਦੀ ਹੈ | ਕਿਉਕਿ ਦੇਖਣ ਹੱਦ ਸਿਰਫ ਜ਼ੀਰੋ ਰਹਿ ਜਾਦੀ ਤੇ ਸੜਕ ਤੇ ਜਾ ਰਿਹਾ ਓਵਰ ਲੋਡਿਡ ਵਾਹਨ ਨਜਰ ਨਹੀਂ ਪੈਂਦਾ ਜਿਸ ਕਾਰਨ ਹਾਦਸਾ ਹੋਣ ਦੀ ਸੰਭਾਵਨਾ  ਹੋਰ ਵੱਧ ਜਾਦੀ ਹੈ | ਇਸ ਤੋਂ ਇਲਾਵਾਂ  ਕਈ ਵਾਰ ਟਰੈਕਟਰਾਂ ਪਿੱਛੇ ਲੈਟਰ ਵਾਲੀਆ ਮਸ਼ੀਨਾ ਜਾ  ਗੰਨਾ ਲੱਦੀਆਂ ਹੋਈਆ ਟਰਾਲੀਆਂ  ਤੇ ਅਗਲੇ ਜਾ ਪਿਛਲੇ ਹਿੱਸੇ ਕੋਈ ਰਿਫਲੈਕਟਰ ਵਗੈਰਾ ਵੀ ਨਹੀ ਲਗਾਇਆ ਹੁੰਦਾ ਜਿਸ ਕਾਰਨ ਪਿੱਛੇ ਆ ਰਹੇ ਚਾਰ ਪਹੀਆਂ  ਵਾਹਨ ਜਾ ਦੋ ਪਹੀਆਂ ਵਾਹਨ ਚਾਲਕ ਇਸ ਨਾਲ ਟਕਰਾ ਜਾਂਦੇ ਹਨ |  

ਬਾਕਸ ਚੌਕਸੀ ਵਰਤ ਕੇ ਹੋ ਸਕਦਾ ਬਚਾਅ

 ਵਾਹਨਾਂ ਦੇ ਪਿੱਛੇ ਸਰੀਆ, ਮਸ਼ੀਨਾ ਤੇ ਲੋਹਾ ਦੇ ਹੋਰ ਸਮਾਨ ਲੱਦੇ ਜਾਣ ਦੀ ਸਮੱਸਿਆ ਗੰਭੀਰ ਹੈ ਪਰ ਵਾਹਨਾਂ ਚਾਲਕਾਂ ਨੂੰ  ਚਾਹੀਦਾ ਹੈ ਕਿ ਸਰੀਆਂ  ਜਾ ਹੋਰ ਸਾਮਾਨ ਡਾਲੇ ਦੇ ਅੰਦਰ ਰੱਖਿਆ ਜਾਵੇ | ਓਧਰ  ਦੂਸਰੇ ਪਾਸੇ  ਟ੍ਰੈਫਿਕ ਪੁਲਿਸ ਨੂੰ  ਚਾਹੀਦਾ ਹੈ ਕਿ ਅਜਿਹੇ ਵਾਹਨ ਚਾਲਕ ਖਿਲਾਫ ਸਖਤ ਕਾਨੂੰਨ ਕਾਰਵਾਈ ਕੀਤੀ ਜਾਵੇ | ਤਾ ਜੋ ਅਜਿਹੇ ਵਰਤਾਰੇ ਨੂੰ  ਰੋਕਿਆ ਜਾ ਸਕੇ | ਇਸ ਤੋਂ ਇਲਾਵਾ ਅਜਿਹੇ ਵਾਹਨ ਦੇ ਪਿੱਛੇ ਆ ਰਹੇ ਵਾਹਨ ਚਾਲਕ  ਨੂੰ  ਵੀ ਚੌਕਸੀ ਵਰਤਦੇ ਹੋਏ ਅਜਿਹੇ ਵਾਹਨਾਂ ਤੋਂ ਦੂਰੀ ਬਣਾ ਕੇ ਹੀ ਚੱਲਣਾ ਚਾਹੀਦਾ ਹੈ |

 ਬਾਕਸ

 ਓਵਰਲੋਡਿੰਗ ਆਵਾਜਾਈ ਵਿੱਚ ਪਾਉਂਦੀ ਹੈ ਰੁਕਾਵਟ

 ਸੜਕਾਂ ਤੇ ਓਵਰਲੋਡਿਡ ਵਾਹਨਾਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ | ਝੋਨੇ ਦਾ ਸੀਜਨ ਹੋਣ ਕਾਰਨ ਟਰੱਕਾਂ ਜਾ ਟਰਾਲੀਆ ਆਦਿ ਤੇ ਬੋਰੀਆ  ਦੀ ਢੋਆ ਢੋਆਈ ਅਤੇ ਖੇਤਾਂ ਵਿੱਚ ਪਰਾਲੀ ਦੀਆ ਗੱਠਾ ਜਾ ਤੁੜੀ ਲੱਦ ਕੇ ਜਾ ਰਹੀ ਓਵਰਲਡਿਡ ਟਰਾਲੀਆ ਟ੍ਰੈਫਿਕ ਸਮਸਿਆ ਦੇ ਨਾਲ ਨਾਲ ਹਾਦਸਿਆਂ ਦਾ ਕਾਰਨ ਬਣਦੀਆ ਹਨ | ਕਈ ਵਾਰ ਤਾਂ ਇਹ ਟਰਾਲੀਆਂ ਸੜਕ ਦੇ ਵਿਚਕਾਰ ਪਲਟ ਜਾਦੀਆਂ ਹਨ | ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣ ਜਾਂਦੀ ਹੈ |  ਓਵਰਲੋਡਿਡ ਵਾਹਨਾਂ ਨੂੰ  ਬ੍ਰੇਕ ਲਗਾਉਣੀ ਵੀ ਔਖੀ ਹੋ ਜਾਦੀ ਹੈ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਦਾ ਹੈ |

 ਜਦੋ ਇਸ ਸਬੰਧ ਵਿੱਚ ਟ੍ਰੈਫਿਕ  ਪੁਲਿਸ ਦੇ ਇੰਚਾਰਜ ਏ ਐਸ ਆਈ ਜੋਗਿੰਦਰ ਪਾਲ ਬਲਾਚੌਰ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਦੱਸਿਆਂ ਕਿ  ਹਰ ਮਹੀਨੇ ਓਵਰਲੋਡਿਡ ਵਾਹਨਾਂ ਦੇ ਵੱਡੇ ਪੱਧਰ ਤੇ ਚਲਾਨ ਕੱਟੇ ਜਾਂਦੇ ਹਨ | ਇਸ ਤੋ ਇਲਾਵਾ  ਹਾਦਸਿਆਂ ਤੋਂ ਬਚਾਅ ਲਈ  ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਾਹਨਾਂ ਨੂੰ  ਰਿਫਲੈਕਟਰ ਤੇ ਜਾਗਰੂਕ  ਕੀਤਾ ਜਾਦਾ ਹੈ |  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਓਵਰਲੋਡਿਡ ਵਾਲਿਆ ਤੇ ਕਾਰਵਾਈ ਜਾਰੀ ਰਹੇਗੀ |

Related Articles

LEAVE A REPLY

Please enter your comment!
Please enter your name here

Latest Articles